ਸ਼ਰਾਰਤੀਆਂ ਨੇ ਸਕੂਲ ਦਾ ਰਿਕਾਰਡ ਕੀਤਾ ਨਸ਼ਟ

Sunday, Mar 25, 2018 - 01:27 AM (IST)

ਸ਼ਰਾਰਤੀਆਂ ਨੇ ਸਕੂਲ ਦਾ ਰਿਕਾਰਡ ਕੀਤਾ ਨਸ਼ਟ

ਮਮਦੋਟ(ਸੰਜੀਵ, ਧਵਨ)—ਦੁਰਗਾ ਮੰਦਰ ਦੇ ਨਜ਼ਦੀਕ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਰਾਤ ਨੂੰ ਸ਼ਰਾਰਤੀ ਅਨਸਰਾਂ ਵੱਲੋਂ ਅਲਮਾਰੀ ਅੰਦਰ ਪਈਆਂ ਚੈੱਕ ਬੁੱਕਾਂ ਅਤੇ ਹੋਰ ਸਰਕਾਰੀ ਰਿਕਾਰਡ ਪਾੜ ਕੇ ਨਸ਼ਟ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ, ਜਿਸ ਸਬੰਧੀ ਥਾਣਾ ਮਮਦੋਟ ਦੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਘਟਨਾ ਨੂੰ ਅੰਜਾਮ ਦੇਣ ਵਾਲੇ ਚੋਰ ਅਲਮਾਰੀਆਂ ਉੱਪਰ ਕਾਰਟੂਨਾਂ ਦੀਆਂ ਤਸਵੀਰਾਂ ਵੀ ਬਣਾ ਕੇ ਗਏ ਹਨ। ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਮੁੱਖ ਅਧਿਆਪਕ ਸੁਰਿੰਦਰ ਸਿੰਘ ਨੇ ਦੱਸਿਆ ਹੈ ਕਿ ਰੋਜ਼ਾਨਾ ਦੀ ਤਰ੍ਹਾਂ ਸਕੂਲ ਆਉਣ ਤੋਂ ਬਾਅਦ ਅੱਜ ਸਵੇਰੇ ਆ ਵੇਖਿਆ ਕਿ ਦਫਤਰ ਵਿਚ ਪਈਆਂ ਅਲਮਾਰੀਆਂ 'ਚ ਪਈਆਂ ਸਰਕਾਰੀ ਖਾਤੇ ਦੀਆਂ ਚੈੱਕ ਬੁੱਕਾਂ ਅਤੇ ਸਰਕਾਰੀ ਰਿਕਾਰਡ ਪਾੜ ਕੇ ਸੁੱਟਿਆ ਪਿਆ ਸੀ ਅਤੇ ਨਾਲ ਦੇ ਦੋ ਹੋਰ ਕਮਰਿਆਂ ਦੀਆਂ ਅਲਮਾਰੀਆਂ ਦਾ ਸਾਮਾਨ ਖਿਲਰਿਆ ਪਿਆ ਸੀ। ਉਨ੍ਹਾਂ ਦੱਸਿਆ ਕਿ ਨਸ਼ਟ ਹੋਏ ਸਾਮਾਨ ਸਬੰਧੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਉਧਰ ਥਾਣਾ ਮੁਖੀ ਜਤਿੰਦਰ ਸਿੰਘ ਨੇ ਕਿਹਾ ਕਿ ਪੁਲਸ ਮੁਲਾਜ਼ਮ ਭੇਜ ਕੇ ਜਾਂਚ ਸ਼ੁਰੂ ਕੀਤੀ ਜਾ ਰਹੀ ਹੈ।


Related News