ਜਲੰਧਰ ਦੇ ਨਿੱਜੀ ਸਕੂਲ ''ਚ ਹੰਗਾਮਾ! ਵਿਦਿਆਰਥੀ ਦੀ ਰਿਸ਼ਤੇਦਾਰ ਟੀਚਰ ਨੇ ਦੂਜੇ ਦੀ ਬੇਰਹਿਮੀ ਨਾਲ ਕੀਤੀ ਕੁੱਟਮਾਰ
Sunday, Feb 15, 2026 - 01:10 PM (IST)
ਜਲੰਧਰ (ਜ. ਬ.)–ਗੜ੍ਹਾ ਦੇ ਟੈਂਕੀ ਮੁਹੱਲਾ ਵਿਚ ਸਥਿਤ ਸੇਠ ਰਾਮ ਚੰਦ ਮੈਮੋਰੀਅਲ ਸਕੂਲ ਵਿਚ ਸ਼ਨੀਵਾਰ ਨੂੰ ਜੰਮ ਕੇ ਹੰਗਾਮਾ ਹੋਇਆ। ਦਰਅਸਲ ਸਕੂਲ ਵਿਚ 2 ਬੱਚਿਆਂ ਦਾ ਝਗੜਾ ਹੋਇਆ ਸੀ, ਜਿਸ ਵਿਚੋਂ ਇਕ ਬੱਚਾ ਸਕੂਲ ਵਿਚ ਪੜ੍ਹਾਉਣ ਵਾਲੀ ਟੀਚਰ ਦਾ ਭਤੀਜਾ ਸੀ। ਦੋਸ਼ ਹੈ ਕਿ ਇਸੇ ਰੰਜਿਸ਼ ਵਿਚ ਟੀਚਰ ਨੇ ਇਕ ਵਿਦਿਆਰਥੀ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਜਿਵੇਂ ਹੀ ਇਸ ਸਬੰਧੀ ਬੱਚੇ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਨਾ ਮਿਲੀ ਤਾਂ ਸਕੂਲ ਕੰਪਲੈਕਸ ਵਿਚ ਜੰਮ ਕੇ ਹੰਗਾਮਾ ਹੋਇਆ, ਜਿਸ ਕਾਰਨ ਮੌਕੇ ’ਤੇ ਪੁਲਸ ਨੂੰ ਬੁਲਾਉਣਾ ਪਿਆ।
ਇਹ ਵੀ ਪੜ੍ਹੋ: Punjab: ਯੁੱਧ ਨਸ਼ੇ ਵਿਰੁੱਧ ਦੀ ਨਿਕਲੀ ਫੂਕ! ਪ੍ਰਾਈਵੇਟ ਪਾਰਟ ’ਚ ਚਿੱਟੇ ਦਾ ਟੀਕਾ ਲਾਉਂਦੇ ਨੌਜਵਾਨ ਦੀ ਵੀਡੀਓ ਵਾਇਰਲ

ਜਾਣਕਾਰੀ ਦਿੰਦੇ ਰਾਕੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਰਾਘਵ ਸਕੂਲ ਵਿਚ 6ਵੀਂ ਜਮਾਤ ਦਾ ਵਿਦਿਆਰਥੀ ਹੈ। ਉਨ੍ਹਾਂ ਕਿਹਾ ਕਿ ਬੇਟੇ ਦਾ ਹੋਰ ਬੱਚਿਆਂ ਨਾਲ ਝਗੜਾ ਹੋਇਆ ਸੀ, ਜੋ ਕਿ ਸਕੂਲ ਦੀ ਟੀਚਰ ਦਾ ਭਤੀਜਾ ਹੈ। ਇਸੇ ਗੱਲ ਨੂੰ ਲੈ ਕੇ ਟੀਚਰ ਨੇ ਰਾਘਵ ਨੂੰ ਬੁਰੀ ਤਰ੍ਹਾਂ ਕੁੱਟ ਦਿੱਤਾ। ਸਕੂਲ ਦੀ ਹੋਰ ਟੀਚਰ ਨੇ ਰਾਘਵ ਦੇ ਪਰਿਵਾਰਕ ਮੈਂਬਰਾਂ ਨੂੰ ਫੋਨ ਕਰਕੇ ਇਸ ਦੀ ਸੂਚਨਾ ਦਿੱਤੀ ਤਾਂ ਉਹ ਤੁਰੰਤ ਮੌਕੇ ’ਤੇ ਪਹੁੰਚ ਗਏ। ਰਾਕੇਸ਼ ਨੇ ਕਿਹਾ ਕਿ ਉਹ ਪ੍ਰਿੰਸੀਪਲ ਨੂੰ ਮਿਲਣ ਗਏ ਤਾਂ ਉਥੇ ਉਸ ਟੀਚਰ ਅਤੇ ਦੂਜੇ ਬੱਚੇ ਦੇ ਪਰਿਵਾਰਕ ਮੈਂਬਰਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ।
ਸਕੂਲ ਕੰਪਲੈਕਸ ਵਿਚ ਜ਼ਬਰਦਸਤ ਹੰਗਾਮੇ ਦੌਰਾਨ ਰਾਘਵ ਦੀ ਮਾਂ ਬੇਹੋਸ਼ ਹੋ ਗਈ। ਹੰਗਾਮਾ ਵਧਦਾ ਦੇਖ ਕੇ ਪੁਲਸ ਨੂੰ ਸੂਚਨਾ ਦਿੱਤੀ ਗਈ ਅਤੇ ਥਾਣਾ ਨੰਬਰ 7 ਦੀ ਪੁਲਸ ਮੌਕੇ ’ਤੇ ਪਹੁੰਚ ਗਈ। ਏ. ਐੱਸ. ਆਈ. ਸੁੱਚਾ ਸਿੰਘ ਨੇ ਕਿਹਾ ਕਿ ਮਾਪਿਆਂ ਤੋਂ ਲਿਖਤੀ ਸ਼ਿਕਾਇਤ ਮੰਗੀ ਹੈ। ਜਾਂਚ ਦੇ ਬਾਅਦ ਜਲਦ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਜੇ ਪੁਲਸ ਅਫ਼ਸਰ ਆਪਣੇ ਪੁੱਤ ਨੂੰ ਨਸ਼ੇ ਤੋਂ ਨਹੀਂ ਬਚਾ ਸਕਿਆ ਤਾਂ ਆਮ ਲੋਕਾਂ ਦਾ ਕੀ ਹੋਵੇਗਾ : ਖਹਿਰਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
