ਸੰਤ ਸੀਚੇਵਾਲ ਬੁੱਢੇ ਨਾਲ ਨੂੰ ਪ੍ਰਦੂਸ਼ਣ ਮੁਕਤ ਬਣਾਉਣ ’ਤੇ ਖਰਚ ਕਰਨਗੇ ਤਨਖਾਹ
Thursday, Jan 09, 2025 - 03:23 PM (IST)
ਲੁਧਿਆਣਾ (ਹਿਤੇਸ਼/ਰਾਮ)- ਸੰਤ ਬਲਵੀਰ ਸਿੰਘ ਸੀਚੇਵਾਲ ਵੱਲੋਂ ਰਾਜ ਸਭਾ ਐੱਮ. ਪੀ. ਦੇ ਰੂਪ ’ਚ ਮਿਲਣ ਵਾਲੀ ਤਨਖਾਹ ਬੁੱਢੇ ਨਾਲੇ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਲਈ ਖਰਚ ਕਰਨ ਦੀ ਐਲਾਨ ਕੀਤਾ ਗਿਆ ਹੈ। ਸੰਤ ਸੀਚੇਵਾਲ ਨੂੰ ਸੁਲਤਾਨਪੁਰ ਲੋਧੀ ’ਚ ਪਵਿੱਤਰ ਕਾਲੀ ਬੋਈ ਨੂੰ ਸਾਫ ਕਰਨ ਲਈ ਆਪਣੇ ਜੀਵਨ ਦਾ ਲੰਮਾ ਸਮਾਂ ਲਗਾਉਣ ਲਈ ਜਾਣਿਆ ਜਾਂਦਾ ਹੈ, ਜਿਸ ਦੇ ਤਹਿਤ ਵਾਤਾਵਰਣ ਪ੍ਰੇਮੀ ਦੇ ਰੂਪ ’ਚ ਪਛਾਣ ਬਣਨ ਤੋਂ ਬਾਅਦ ਉਨ੍ਹਾਂ ਨੂੰ ਪਦਮਸ਼੍ਰੀ ਸਨਮਾਨ ਮਿਲਿਆ ਹੈ ਅਤੇ ਰਾਜ ਸਭਾ ਐੱਮ. ਪੀ. ਬਣਾਇਆ ਗਿਆ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਸਰਦੀ ਦੀਆਂ ਛੁੱਟੀਆਂ ਤੇ ਸਕੂਲਾਂ ਦੇ ਸਮੇਂ ਨਾਲ ਜੁੜੀ ਅਪਡੇਟ
ਜਿੱਥੋਂ ਤੱਕ ਬੁੱਢੇ ਨਾਲੇ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਦਾ ਸਵਾਲ ਹੈ। ਉਸ ਦੇ ਲਈ ਚਲਾਈ ਗਈ ਮੁਹਿੰਮ ਦੇ ਪਹਿਲੇ ਪੜਾਅ ’ਚ ਸੰਤ ਸੀਚੇਵਾਲ ਵੱਲੋਂ ਬੁੱਢੇ ਨਾਲੇ ਦੇ ਕਿਨਾਰੇ ’ਤੇ ਹੋਏ ਕਬਜ਼ੇ ਹਟਾ ਕੇ ਪੌਦੇ ਲਗਾਉਣ ਦਾ ਕੰਮ ਕਰਵਾਇਆ ਗਿਆ। ਹੁਣ ਦੂਜੇ ਫੇਜ ’ਚ ਸੰਤ ਸੀਚੇਵਾਲ ਨੇ ਗੁਰੂ ਨਾਨਕ ਦੇਵ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਗਊਘਾਟ ’ਚ ਪਾਠ ਕਰਵਾਉਣ ਦੇ ਬਾਅਦ ਪੱਕਾ ਮੋਰਚਾ ਲਗਾ ਲਿਆ ਹੈ।
ਇਸ ਦੌਰਾਨ ਬੁੱਢੇ ਨਾਲੇ ’ਚ ਡਿੱਗਣ ਵਾਲੇ ਗੋਬਰ ਦੇ ਪੁਆਇੰਟ ਬੰਦ ਕਰਵਾਉਣ ਸਮੇਤ ਡੇਅਰੀਆਂ ਦੇ ਗੋਬਰ ਦੀ ਲਿਫਟਿੰਗ ਕਰਵਾਈ ਜਾ ਰਹੀ ਹੈ। ਇਸ ਤੋਂ ਇਲਾਵਾ ਇਕ ਅਹਿਮ ਪਹਿਲੂ ਜ਼ਮੀਨ ਵਿਵਾਦ ਕਾਰਨ ਪੰਪਿੰਗ ਸਟੇਸਨ ਦਾ ਨਿਰਮਾਣ ਢਾਈ ਸਾਲ ਤੋਂ ਅੱਧ-ਵਿਚਕਾਰ ਲਟਕਿਆ ਹੋਣ ਦੀ ਵਜ੍ਹਾ ਨਾਲ ਗਊਸ਼ਾਲਾ ਸ਼ਮਸ਼ਾਨਘਾਟ ਨੇੜੇ ਬੁੱਢੇ ਨਾਲੇ ’ਚ ਸਿਧੇ ਤੌਰ ’ਤੇ ਸੀਵਰੇਜ ਦਾ ਪਾਣੀ ਡਿੱਗਣ ਤੋਂ ਰੋਕਣ ਦਾ ਹੈ।
ਇਸ ਦੇ ਲਈ ਸੰਤ ਸੀਚੇਵਾਲ ਨੇ ਟੈਂਪਰੇਰੀ ਪੰਪਿੰਗ ਦਾ ਨਿਰਮਾਣ ਕਾਰ ਸੇਵਾ ਜ਼ਰੀਏ ਕੀਤਾ ਹੈ ਅਤੇ ਜੋ ਕੰਮ ਨਗਰ ਨਿਗਮ ਅਤੇ ਸੀਵਰੇਜ ਬੋਰਡ ਦੇ ਅਫਸਰ 3 ਮਹੀਨੇ ’ਚ ਪੂਰਾ ਕਰ ਰਹੇ ਸੀ, ਉਸ ਨੂੰ ਇਕ ਹਫਤੇ ’ਚ ਪੂਰਾ ਕਰ ਦਿੱਤਾ ਗਿਆ ਹੈ। ਇਸ ਦੇ ਲਈ ਸਰਕਾਰੀ ਮੱਦਦ ਲੈਣ ਦੀ ਬਜਾਏ ਰਾਜ ਸਭਾ ਐੱਮ. ਪੀ. ਦੇ ਰੂਪ ’ਚ ਮਿਲਣ ਵਾਲੀ ਤਨਖਾਹ ਦੇਣ ਦਾ ਦਾਅਵਾ ਸੰਤ ਸੀਚੇਵਾਲ ਵੱਲੋਂ ਕੀਤਾ ਗਿਆ ਹੈ।
ਸੀਵਰੇਜ ’ਚ ਕੈਮੀਕਲ ਵਾਲਾ ਪਾਣੀ ਛੱਡਣ ਦੀ ਖੁੱਲ੍ਹ ਰਹੀ ਹੈ ਪੋਲ
ਨਗਰ ਨਿਗਮ ਅਤੇ ਪੀ. ਪੀ. ਸੀ. ਬੀ. ਵੱਲੋਂ ਪਿਛਲੇ ਦਿਨੀਂ ਡਾਇੰਗ, ਵਾਸ਼ਿੰਗ, ਪ੍ਰਿਟਿੰਗ ਅਤੇ ਇਲੈਕਟ੍ਰੋਪਲੇਟਿੰਗ ਯੂਨਿਟਾਂ ਵੱਲੋਂ ਸੀਵਰੇਜ ’ਚ ਕੈਮੀਕਲ ਵਾਲਾ ਪਾਣੀ ਛੱਡਣ ਦੇ ਮਾਮਲੇ ਫੜਨ ਦਾ ਜੋ ਦਾਅਵਾ ਕੀਤਾ ਜਾ ਰਿਹਾ ਹੈ, ਉਹ ਵੀ ਸੰਤ ਸੀਚੇਵਾਲ ਦੇ ਯਤਨਾਂ ਦਾ ਹੀ ਨਤੀਜਾ ਹੈ, ਕਿਉਂਕਿ ਪਿਛਲੇ ਦਿਨੀਂ ਸੰਤ ਸੀਚੇਵਾਲ ਵੱਲੋਂ ਜਮਾਲਪੁਰ ਐੱਸ. ਟੀ. ਪੀ. ਸਾਈਟ ਵਿਜ਼ਿਟ ਦੌਰਾਨ ਸੀਵਰੇਜ ਬੋਰਡ ਦੇ ਅਫਸਰਾਂ ਨੇ ਰੰਗਦਾਰ ਪਾਣੀ ਪਹੁੰਚਾਉਣ ਦੀ ਸ਼ਿਕਾਇਤ ਕੀਤੀ ਸੀ ਅਤੇ ਇਸ ਹਾਲਾਤ ’ਚ 650 ਕਰੋੜ ਖਰਚ ਕਰਨ ਦੇ ਬਾਵਜੂਦ ਬੁੱਢੇ ਨਾਲੇ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਦਾ ਸੁਪਨਾ ਪੂਰਾ ਨਾ ਹੋਣ ਦਾ ਮੁੱਦਾ ਚੁੱਕਿਆ ਸੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬੀਆਂ ਦੀਆਂ ਮੌਜਾਂ, Free ਮਿਲਣਗੇ Laptop, Tablet ਤੇ Smart Watch! ਛੇਤੀ ਕਰ ਲਓ ਅਪਲਾਈ
ਇਸ ਤੋਂ ਬਾਅਦ ਸੰਤ ਸੀਚੇਵਾਲ ਦੇ ਨਿਰਦੇਸ਼ ’ਤੇ ਹੀ ਨਗਰ ਨਿਗਮ ਅਤੇ ਪੀ. ਪੀ. ਸੀ. ਬੀ. ਵੱਲੋਂ ਪਿਛਲੇ ਕੁਝ ਦਿਨਾਂ ਤੋਂ ਡਾਇੰਗ ਵਾਸ਼ਿੰਗ, ਪ੍ਰਿਟਿੰਗ ਅਤੇ ਇਲੈਕਟ੍ਰੋਪਲੇਟਿੰਗ ਜ਼ਰੀਏ ਸੀਵਰੇਜ ’ਚ ਕੈਮੀਕਲ ਵਾਲਾ ਪਾਣੀ ਛੱਡਣ ਵਾਲੇ ਚੈਕਿੰਗ ਕੀਤੀ ਜਾ ਰਹੀ ਹੈ। ਇਸ ਦੌਰਾਨ ਕਈ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ’ਚ ਪਹਿਲਾਂ ਅਫਸਰਾਂ ਦੀ ਮਿਲੀਭੁਗਤ ਹੋਣ ਦੀ ਪੋਲ ਖੁੱਲ੍ਹ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8