ਸੰਜੀਵ ਅਰੋੜਾ ਕੋਲ ਪਹੁੰਚੀ ਲੋਕਾਂ ਦੀ ਸ਼ਿਕਾਇਤ, ਲੱਗ ਗਈ ਮੁਲਾਜ਼ਮਾਂ ਦੀ ਕਲਾਸ
Friday, Aug 22, 2025 - 06:34 PM (IST)

ਲੁਧਿਆਣਾ (ਹਿਤੇਸ਼) : ਇੰਪਰੂਵਮੈਂਟ ਟਰੱਸਟ ’ਚ ਕੰਮ-ਕਾਜ ਦੌਰਾਨ ਲੋਕਾਂ ਨੂੰ ਪ੍ਰੇਸ਼ਾਨੀ ਹੋਣ ਦੀ ਸ਼ਿਕਾਇਤ ਮੰਤਰੀ ਸੰਜੀਵ ਅਰੋੜਾ ਕੋਲ ਪਹੁੰਚ ਗਈ ਹੈ, ਜਿਸ ਤੋਂ ਬਾਅਦ ਚੇਅਰਮੈਨ ਤਰਸੇਮ ਭਿੰਡਰ ਨੇ ਬੁੱਧਵਾਰ ਨੂੰ ਮੀਟਿੰਗ ਬੁਲਾ ਕੇ ਮੁਲਾਜ਼ਮਾਂ ਦੀ ਕਲਾਸ ਲਗਾਈ।
ਚੇਅਰਮੈਨ ਨੇ ਦੱਸਿਆ ਕਿ ਇੰਪਰੂਵਮੈਂਟ ਟਰੱਸਟ ’ਚ ਰਜਿਸਟਰੀ, ਟਰਾਂਸਫਰ, ਐੱਨ. ਓ. ਸੀ. ਆਦਿ ਦੇ ਬਿਨੈ-ਪੱਤਰ ਲੰਬੇ ਸਮੇਂ ਤੋਂ ਪੈਂਡਿੰਗ ਹੋਣ ਦੀ ਸ਼ਿਕਾਇਤ ਕੁਝ ਲੋਕਾਂ ਵਲੋਂ ਮੰਤਰੀ ਅਰੋੜਾ ਨੂੰ ਕੀਤੀ ਗਈ ਹੈ, ਜਿਸ ਦੇ ਮੱਦੇਨਜ਼ਰ ਮੰਤਰੀ ਅਰੋੜਾ ਵੱਲੋਂ ਚੇਅਰਮੈਨ ਨੂੰ ਬੁਲਾ ਕੇ ਇੰਪਰੂਵਮੈਂਟ ਟਰੱਸਟ ਦੇ ਸਿਸਟਮ ਵਿਚ ਮੌਜੂਦ ਖਾਮੀਆਂ ਨੂੰ ਦੂਰ ਕਰਨ ਲਈ ਕਿਹਾ ਹੈ।
ਇਹ ਖ਼ਬਰ ਵੀ ਪੜ੍ਹੋ - ਗੁਰੂਘਰ 'ਚ ਔਰਤ ਦੀ ਸ਼ਰਮਨਾਕ ਕਰਤੂਤ! ਗੁਰੂ ਸਾਹਿਬ ਦੀ ਹਜ਼ੂਰੀ 'ਚ ਹੋਈ ਨਿਰ-ਵਸਤਰ, ਵਜ੍ਹਾ ਜਾਣ ਉੱਡਣਗੇ ਹੋਸ਼
ਇਸ ਦੇ ਆਧਾਰ ’ਤੇ ਬੁਲਾਈ ਮੀਟਿੰਗ ’ਚ ਚੇਅਰਮੈਨ ਨੇ ਮੁਲਾਜ਼ਮਾਂ ਨੂੰ ਸਾਫ਼ ਕਰ ਦਿੱਤਾ ਕਿ ਰਾਈਟ ਟੂ ਸਰਵਿਸ ਐਕਟ ’ਚ ਬਿਨੈ-ਪੱਤਰ ਕਲੀਅਰ ਕਰਨ ਲਈ ਸਰਕਾਰ ਵਲੋਂ ਡੈੱਡਲਾਈਨ ਫਿਕਸ ਕੀਤੀ ਗਈ ਹੈ, ਜਿਸ ਦੇ ਤਹਿਤ ਲੋਕਾਂ ਦੇ ਕੰਮਾਂ ਨੂੰ ਲੈ ਕੇ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ। ਇਸ ਦੇ ਬਾਵਜੂਦ ਬਿਨੈ-ਪੱਤਰ ਬਿਨਾਂ ਵਜ੍ਹਾ ਪੈਂਡਿੰਗ ਰੱਖਣ ਦੀਆਂ ਸ਼ਿਕਾਇਤਾਂ ਮਿਲਣ ’ਤੇ ਕਾਰਵਾਈ ਕਰਨ ਦੀ ਚਿਤਾਵਨੀ ਚੇਅਰਮੈਨ ਵਲੋਂ ਮੁਲਾਜ਼ਮਾਂ ਨੂੰ ਦਿੱਤੀ ਗਈ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8