ਸੰਜੀਵ ਅਰੋੜਾ ਨੇ ਆਪਣੇ ਹੱਥਾਂ ''ਚ ਲਈ ਲੈਂਡ ਪੂਲਿੰਗ ਪਾਲਸੀ ਸਿਰੇ ਚੜ੍ਹਾਉਣ ਦੀ ਕਮਾਨ!
Wednesday, Jul 30, 2025 - 03:24 PM (IST)

ਲੁਧਿਆਣਾ (ਹਿਤੇਸ਼) – ਨਵੇਂ ਅਰਬਨ ਅਸਟੇਟ ਬਣਾਉਣ ਦੀ ਯੋਜਨਾ ਦੇ ਤਹਿਤ ਲੈਂਡ ਪੂਲਿੰਗ ਪਾਲਿਸੀ ਦੇ ਤਹਿਤ ਲੈਂਡ ਪੂਲਿੰਗ ਪਾਲਸੀ ਨੂੰ ਸਿਰੇ ਚੜ੍ਹਾਉਣ ਦੀ ਕਮਾਨ ਮੰਤਰੀ ਸੰਜੀਵ ਅਰੋੜਾ ਨੇ ਆਪਣੇ ਹੱਥਾਂ ਵਿਚ ਲੈ ਲਈ ਹੈ, ਜਿਸ ਤਹਿਤ ਉਨਾਂ ਨੇ ਸੋਮਵਾਰ ਨੂੰ ਪਹਿਲਾ ਗਲਾਡਾ ਦੇ ਆਫਿਸ ਵਿਚ ਪੁੱਜ ਕੇ ਮੁੱਖ ਪ੍ਰਸ਼ਾਸਕ ਦਾ ਚਾਰਜ ਦੇਖ ਰਹੇ ਡੀ.ਸੀ .ਹਿਮਾਸ਼ੂੰ ਜੈਨ ਦੇ ਨਾਲ ਲੰਬੀ ਮੀਟਿੰਗ ਕੀਤੀ, ਜਿਸ ਦੇ ਬਾਅਦ ਕਈ ਜ਼ਮੀਨ ਮਾਲਕਾਂ ਤੋਂ ਸੈਕੜੇ ਏਕੜ ਦੇਣ ਦੀ ਸਹਿਮਤੀ ਦਿਵਾਉਣ ਦੀ ਰਿਪੋਰਟ ਜਾਰੀ ਕੀਤੀ ਗਈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਲੱਗ ਗਈ ਨਵੀਂ ਪਾਬੰਦੀ! ਸਵੇਰੇ 7 ਵਜੇ ਤੋਂ ਬਾਅਦ...
ਇਸ ਤੋਂ ਪਹਿਲਾ ਮੰਤਰੀ ਹਰਦੀਪ ਮੁੰਡੀਆਂ ਅਤੇ ਡੀ.ਸੀ. ਦੀ ਮੌਜੂਦਗੀ ਵਿਚ ਕਈ ਉਦਯੋਗਪਤੀਆਂ ਵੱਲੋਂ ਆਪਣੀ ਜ਼ਮੀਨ ਲੈਂਡ ਪੂਲਿੰਗ ਪਾਲਸੀ ਦੇ ਤਹਿਤ ਦੇਣ ਦੀ ਸਹਿਮਤੀ ਦੇਣ ਦਾ ਦਾਅਵਾ ਕੀਤਾ ਗਿਆ ਸੀ। ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਕਿਹਾ ਕਿ ਨਵੇਂ ਅਰਬਨ ਅਸਟੇਟ ਬਣਾਉਣ ਦੀ ਯੋਜਨਾਤ ਹਿਤ ਜੋ ਲੈਂਡ ਪੂਲਿੰਗ ਪਾਲਸੀ ਲਾਗੂ ਕੀਤੀ ਗਈ ਹੈ, ਉਸ ਵਿਚ ਜ਼ਮੀਨ ਮਾਲਕਾਂ ਨੂੰ ਵਿਕਾਸ ਦਾ ਭਾਗੀਦਾਰ ਬਣਾਉਣ ਦਾ ਪੈਟਰਨ ਵਰਤਿਆ ਜਾ ਰਿਹਾ ਹੈ, ਜਿਸ ਦੇ ਮੱਦੇਨਜ਼ਰ ਕਈ ਜ਼ਮੀਨ ਮਾਲਕ ਆਪਣੀ ਸਹਿਮਤੀ ਦੇਣ ਲਈ ਅੱਗੇ ਆਏ ਹਨ ਜੋ ਹੋਰ ਜ਼ਮੀਨ ਮਾਲਕਾਂ ਨੂੰ ਜਾਗਰੂਕ ਕਰਨ ਦੇ ਲਈ ਫੀਲਡ ਵਿਚ ਉਤਰਨ ਦੇ ਨਿਰਦੇਸ਼ ਗਲਾਡਾ ਦੇ ਸਟਾਫ ਨੂੰ ਦਿੱਤੇ ਗਏ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8