ਲੁਧਿਆਣਾ ''ਚ ਵੱਡੀ ਵਾਰਦਾਤ: ਮਨੀ ਟ੍ਰਾਂਸਫਰ ਦੀ ਦੁਕਾਨ ਨੂੰ ਲੁੱਟ ਦੀ ਕੋਸ਼ਿਸ਼, ਦੁਕਾਨਦਾਰ ਨੇ ਤਲਵਾਰ ਕੱਢ ਦੌੜਾਏ ਬਦਮਾਸ਼

Saturday, Mar 14, 2026 - 08:49 AM (IST)

ਲੁਧਿਆਣਾ ''ਚ ਵੱਡੀ ਵਾਰਦਾਤ: ਮਨੀ ਟ੍ਰਾਂਸਫਰ ਦੀ ਦੁਕਾਨ ਨੂੰ ਲੁੱਟ ਦੀ ਕੋਸ਼ਿਸ਼, ਦੁਕਾਨਦਾਰ ਨੇ ਤਲਵਾਰ ਕੱਢ ਦੌੜਾਏ ਬਦਮਾਸ਼

ਲੁਧਿਆਣਾ (ਰਾਜ): ਮਹਾਨਗਰ ਵਿੱਚ ਬੇਖੌਫ ਹੋਏ ਬਦਮਾਸ਼ਾਂ ਦੇ ਹੌਸਲੇ ਇਸ ਕਦਰ ਬੁਲੰਦ ਹੋ ਚੁੱਕੇ ਹਨ ਕਿ ਹੁਣ ਦਿਨ-ਦਿਹਾੜੇ ਵਾਰਦਾਤਾਂ ਨੂੰ ਅੰਜਾਮ ਦੇਣ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾ ਰਿਹਾ। ਤਾਜ਼ਾ ਮਾਮਲਾ ਥਾਣਾ ਡਿਵੀਜ਼ਨ ਨੰਬਰ-2 ਦੇ ਅਧੀਨ ਆਉਂਦੇ ਗਣੇਸ਼ ਨਗਰ ਰੋਡ ਦਾ ਹੈ, ਜਿੱਥੇ ਬਾਈਕ ਸਵਾਰ ਬਦਮਾਸ਼ਾਂ ਨੇ ਇੱਕ ਮਨੀ ਟ੍ਰਾਂਸਫਰ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ, ਦੁਕਾਨਦਾਰ ਦੀ ਬਹਾਦਰੀ ਅਤੇ ਸੂਝ-ਬੂਝ ਅੱਗੇ ਬਦਮਾਸ਼ਾਂ ਦੇ ਮਨਸੂਬੇ ਧਰੇ-ਧਰਾਏ ਰਹਿ ਗਏ ਅਤੇ ਉਨ੍ਹਾਂ ਨੂੰ ਖਾਲੀ ਹੱਥ ਭੱਜਣ ਲਈ ਮਜਬੂਰ ਹੋਣਾ ਪਿਆ।

ਇਹ ਵੀ ਪੜ੍ਹੋ - ਹੁਣ ਨਹੀਂ ਮਿਲੇਗੀ ਮੁਫ਼ਤ ਬਿਜਲੀ! ਬਦਲੇਗਾ ਨਿਯਮ, 44 ਲੱਖ ਖਪਤਕਾਰਾਂ ਨੂੰ ਦਿੱਲੀ ਸਰਕਾਰ ਦਾ ਝਟਕਾ

ਪਿਸਤੌਲ ਤਾਣ ਕੇ ਮੰਗਿਆ ਕੈਸ਼
ਮਿਲੀ ਜਾਣਕਾਰੀ ਮੁਤਾਬਕ ਗਣੇਸ਼ ਨਗਰ ਰੋਡ ਸਥਿਤ 'ਤਿਵਾਰੀ ਮਨੀ ਟ੍ਰਾਂਸਫਰ' ਦੀ ਦੁਕਾਨ 'ਤੇ ਉਸ ਵੇਲੇ ਅਫਰਾ-ਤਫਰੀ ਮਚ ਗਈ, ਜਦੋਂ ਸਪਲੈਂਡਰ ਬਾਈਕ 'ਤੇ ਸਵਾਰ ਨਕਾਬਪੋਸ਼ ਬਦਮਾਸ਼ ਦੁਕਾਨ ਅੰਦਰ ਦਾਖਲ ਹੋਏ। ਬਦਮਾਸ਼ਾਂ ਨੇ ਅੰਦਰ ਵੜਦਿਆਂ ਹੀ ਪਿਸਤੌਲ ਤਾਣ ਦਿੱਤੀ ਅਤੇ ਦੁਕਾਨਦਾਰ ਵਿਨੈ ਤਿਵਾਰੀ ਨੂੰ ਗੱਲੇ ਵਿੱਚ ਪਿਆ ਸਾਰਾ ਕੈਸ਼ ਹਵਾਲੇ ਕਰਨ ਦੀ ਧਮਕੀ ਦਿੱਤੀ। ਦਹਿਸ਼ਤ ਫੈਲਾਉਣ ਲਈ ਬਦਮਾਸ਼ਾਂ ਨੇ ਬਾਹਰ ਬੈਠੇ ਇੱਕ ਵਿਅਕਤੀ ਨੂੰ ਲੋਹੇ ਦੀ ਰਾਡ ਦਿਖਾ ਕੇ ਉੱਥੋਂ ਭਜਾ ਦਿੱਤਾ।

ਇਹ ਵੀ ਪੜ੍ਹੋ - Gold-Silver Price: ਧੜੰਮ ਹੇਠਾਂ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਜਾਣੋ ਅੱਜ ਦਾ ਰੇਟ

ਜਦੋਂ ਦੁਕਾਨਦਾਰ ਨੇ ਕੱਢ ਲਈ ਨੰਗੀ ਤਲਵਾਰ
ਦੁਕਾਨ ਮਾਲਕ ਵਿਨੈ ਤਿਵਾਰੀ ਨੇ ਦੱਸਿਆ ਕਿ ਉਹ ਪਿਛਲੇ 3 ਸਾਲਾਂ ਤੋਂ ਇੱਥੇ ਕੰਮ ਕਰ ਰਹੇ ਹਨ। ਜਦੋਂ ਬਦਮਾਸ਼ਾਂ ਨੇ ਹਥਿਆਰ ਦਿਖਾ ਕੇ ਡਰਾਉਣਾ ਚਾਹਿਆ, ਤਾਂ ਉਨ੍ਹਾਂ ਨੇ ਡਰਨ ਦੀ ਬਜਾਏ ਡਟ ਕੇ ਮੁਕਾਬਲਾ ਕਰਨ ਦਾ ਫੈਸਲਾ ਕੀਤਾ। ਵਿਨੈ ਨੇ ਤੁਰੰਤ ਆਪਣੀ ਸੁਰੱਖਿਆ ਲਈ ਦੁਕਾਨ ਵਿੱਚ ਰੱਖੀ ਤਲਵਾਰ ਕੱਢ ਲਈ। ਦੁਕਾਨਦਾਰ ਦੇ ਹੱਥ ਵਿੱਚ ਨੰਗੀ ਤਲਵਾਰ ਦੇਖ ਕੇ ਲੁਟੇਰਿਆਂ ਦੇ ਹੱਥ-ਪੈਰ ਫੁੱਲ ਗਏ। ਖੁਦ ਨੂੰ ਘਿਰਦਾ ਦੇਖ ਬਦਮਾਸ਼ਾਂ ਨੇ ਗੁੱਸੇ ਵਿੱਚ ਕੇਬਿਨ ਦੇ ਸ਼ੀਸ਼ੇ ਤੋੜ ਦਿੱਤੇ ਅਤੇ ਕਰੀਬ 5 ਮਿੰਟ ਤੱਕ ਦੁਕਾਨ ਵਿੱਚ ਜੰਮ ਕੇ ਉਤਪਾਤ ਮਚਾਇਆ।

ਇਹ ਵੀ ਪੜ੍ਹੋ - ਧੀਆਂ ਦੇ ਖਾਤੇ 'ਚ ਆਉਣਗੇ ਪੈਸੇ, ਵਿਆਹ ਲਈ ਮਿਲੇਗਾ 1 ਲੱਖ ਰੁਪਏ ਦਾ ਤੋਹਫ਼ਾ! ਸੂਬਾ ਸਰਕਾਰ ਦਾ ਵੱਡਾ ਐਲਾਨ

CCTV 'ਚ ਕੈਦ ਹੋਈ ਸਾਰੀ ਵਾਰਦਾਤ
ਜਦੋਂ ਦੁਕਾਨਦਾਰ ਨੇ ਸ਼ੋਰ ਮਚਾਉਣਾ ਸ਼ੁਰੂ ਕੀਤਾ ਤਾਂ ਫੜੇ ਜਾਣ ਦੇ ਡਰੋਂ ਬਦਮਾਸ਼ ਮੌਕੇ ਤੋਂ ਰਫੂ-ਚੱਕਰ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਦੋ ਬਦਮਾਸ਼ ਦੁਕਾਨ ਦੇ ਅੰਦਰ ਸਨ, ਜਦਕਿ ਉਨ੍ਹਾਂ ਦਾ ਤੀਜਾ ਸਾਥੀ ਲਿੰਕ ਰੋਡ ਕੋਲ ਬਾਈਕ 'ਤੇ ਰੇਕੀ ਕਰ ਰਿਹਾ ਸੀ। ਇਹ ਸਾਰੀ ਘਟਨਾ ਦੁਕਾਨ ਵਿੱਚ ਲੱਗੇ CCTV ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਸੂਚਨਾ ਮਿਲਦੇ ਹੀ ਥਾਣਾ ਡਿਵੀਜ਼ਨ ਨੰਬਰ-2 ਦੀ ਪੁਲਸ ਅਤੇ ਚੌਕੀ ਜਨਕਪੁਰੀ ਦੇ ਇੰਚਾਰਜ ਭਾਰੀ ਪੁਲਸ ਫੋਰਸ ਸਮੇਤ ਮੌਕੇ 'ਤੇ ਪਹੁੰਚੇ। ਪੁਲਸ ਨੇ ਸੀਸੀਟੀਵੀ ਫੁਟੇਜ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਬਦਮਾਸ਼ਾਂ ਦੀ ਭਾਲ ਤੇਜ਼ ਕਰ ਦਿੱਤੀ ਹੈ। ਪੁਲਸ ਦਾ ਦਾਅਵਾ ਹੈ ਕਿ ਜਲਦ ਹੀ ਮੁਲਜ਼ਮਾਂ ਨੂੰ ਸਲਾਖਾਂ ਪਿੱਛੇ ਭੇਜ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ - 69 ਲੱਖ ਔਰਤਾਂ ਦੇ ਖਾਤਿਆਂ 'ਚ ਆਏ 1000-1000 ਰੁਪਏ, ਇਸ ਸੂਬੇ ਦੇ CM ਦਾ ਵੱਡਾ ਐਲਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News