ਵਿੱਦਿਆ ਰਤਨ ਗਰੁੱਪ ਆਫ਼ ਕਾਲਜ ’ਚ ਸੈਮੀਨਾਰ
Wednesday, Mar 20, 2019 - 03:02 AM (IST)
ਸੰਗਰੂਰ (ਬੇਦੀ)-ਵਿੱਦਿਆ ਰਤਨ ਗਰੁੱਪ ਆਫ ਕਾਲਜਿਜ਼ ਵਿਖੇ ਵਰਟੋਨ 5 ਸੀ.ਜੀ. (ਨੈਸ਼ਨਲ ਫੇਸਬੁੱਕ ਆਰਮੀ) ਕੰਪਨੀ ਵੱਲੋਂ ਮਿ. ਪੁਸ਼ਪਿੰਦਰ ਸਿੰਘ ਵੱਲੋਂ ਸੈਮੀਨਾਰ ਲਾਇਆ ਗਿਆ, ਜਿਸ ’ਚ ਬੱਚਿਆਂ ਨੂੰ ਦੱਸਿਆ ਗਿਆ ਕਿ ਕਿਸ ਤਰ੍ਹਾਂ ਬੱਚੇ ਸੋਸ਼ਲ ਮੀਡੀਆ ਦੀ ਵਰਤੋਂ ਐਡਵਰਟਾਈਜ਼ਮੈਂਟ ਲਈ ਕੀਤੀ ਜਾ ਸਕਦੀ ਹੈ ਅਤੇ ਜਿਸ ਨਾਲ ਵਿਦਿਆਰਥੀ ਕੰਪਨੀ ਨਾਲ ਕੰਮ ਕਰ ਸਕਦੇ ਹਨ। ਉਨ੍ਹਾਂ ਅਜੋਕੇ ਯੁੱਗ ਦੀਆਂ ਜ਼ਰੂਰਤਾਂ ਬਾਰੇ ਬੱਚਿਆਂ ਨੂੰ ਜਾਗਰੂਕ ਕੀਤਾ। ਇਸ ਤੋਂ ਬਾਅਦ ਡਾ. ਨਿਰਮਲ ਸਿੰਘ ਜੋ ਕਿ ਰਾਹੀ ਟਰੱਸਟ ਵੱਲੋਂ ਆਏ ਸਨ, ਬੱਚਿਆਂ ਨੂੰ ਵੀਟ ਗਰਾਸ ਬਾਰੇ ਜਾਣਕਾਰੀ ਦਿੱਤੀ ਅਤੇ ਕਿਸ ਤਰ੍ਹਾਂ ਵੀਟ ਗਰਾਸ ਦਾ ਜੂਸ ਪੀਣ ਨਾਲ ਸਾਡਾ ਸਰੀਰ ਕਿਸ ਤਰ੍ਹਾਂ ਬੀਮਾਰੀਆਂ ਦਾ ਮੁਕਾਬਲਾ ਕਰ ਸਕਦਾ ਹੈ ਅਤੇ ਇਸ ਨੂੰ ਕਿਸ ਵਿਧੀ ਨਾਲ ਬਣਾਇਆ ਜਾ ਸਕਦਾ ਹੈ। ਇਸ ਤੋਂ ਬਾਅਦ ਉਘੇ ਕਾਂਗਰਸੀ ਆਗੂ ਸਰਦਾਰ ਸਨਮੀਕ ਸਿੰਘ ਹੈਨਰੀ ਨੇ ਬੱਚਿਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਕਾਲਜ ਦੇ ਚੇਅਰਮੈਨ ਸ਼੍ਰੀ ਚੈਰੀ ਗੋਇਲ ਅਤੇ ਐੱਮ. ਡੀ. ਹਿਮਾਂਸ਼ੂ ਗਰਗ ਨੇ ਦੱਸਿਆ ਕਿ ਬੱਚਿਆਂ ਲਈ ਅਜੋਕੇ ਸਮੇਂ ਦਾ ਹਾਣੀ ਹੋਣਾ ਬਹੁਤ ਜ਼ਰੂਰੀ ਹੈ। ਇਸ ਲਈ ਸੰਸਥਾ ’ਚ ਸਮੇਂ-ਸਮੇਂ ’ਤੇ ਅਜਿਹੇ ਸੈਮੀਨਾਰ ਕਰਵਾਏ ਜਾਂਦੇ ਹਨ। ਇਸ ਮੌਕੇ ਕਾਲਜ ਪ੍ਰਿੰਸੀਪਲ ਅਤੇ ਸਮੂਹ ਸਟਾਫ ਹਾਜ਼ਰ ਸੀ।
