ਅੰਮ੍ਰਿਤ ਗਰਗ ਰਿੰਕੂ ਏ. ਐੱਫ. ਐੱਮ. ਏ. ਪੰਜਾਬ ਦੇ ਸੀਨੀ. ਮੀਤ ਪ੍ਰਧਾਨ ਨਿਯੁਕਤ

Friday, Mar 01, 2019 - 03:54 AM (IST)

ਅੰਮ੍ਰਿਤ ਗਰਗ ਰਿੰਕੂ ਏ. ਐੱਫ. ਐੱਮ. ਏ. ਪੰਜਾਬ ਦੇ ਸੀਨੀ. ਮੀਤ ਪ੍ਰਧਾਨ ਨਿਯੁਕਤ
ਸੰਗਰੂਰ (ਜੈਨ)-ਸੰਗਰੂਰ ਜ਼ਿਲਾ ਇੰਡਸਟਰੀ ਚੈਂਬਰ ਦੀ ਸ਼ਾਖਾ ਧੂਰੀ ਦੇ ਜਨਰਲ ਸਕੱਤਰ ਅੰਮ੍ਰਿਤ ਗਰਗ ਰਿੰਕੂ ਨੂੰ ਆਲ ਫੀਡ ਮਿੱਲ ਐਸੋਸੀਏਸ਼ਨ ਪੰਜਾਬ (ਏ. ਐੱਫ. ਐੱਮ. ਏ.) ਦਾ ਸੀਨੀ. ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ। ®ਜਾਣਕਾਰੀ ਦਿੰਦਿਆਂ ਐਸੋ. ਦੇ ਪੰਜਾਬ ਪ੍ਰਧਾਨ ਅਸ਼ੋਕ ਕੁਮਾਰ ਅਹਿਮਦਗਡ਼੍ਹ ਨੇ ਅੰਮ੍ਰਿਤ ਗਰਗ ਰਿੰਕੂ ਦੀ ਇਸ ਨਿਯੁਕਤੀ ’ਤੇ ਮੁਬਾਰਕਬਾਦ ਦਿੱਤੀ ਤੇ ਉਮੀਦ ਜ਼ਾਹਿਰ ਕੀਤੀ ਕਿ ਉਹ ਇੰਡਸਟਰੀਆਂ ਦੇ ਦਰਪੇਸ਼ ਆ ਰਹੀਆਂ ਮੁਸ਼ਕਲਾਂ ਨੂੰ ਸੰਜੀਦਗੀ ਨਾਲ ਹੱਲ ਕਰਨ ਵਿਚ ਆਪਣੀ ਅਹਿਮ ਭੂਮਿਕਾ ਅਦਾ ਕਰਨਗੇ। ਅੰਮ੍ਰਿਤ ਗਰਗ ਨੇ ਕਿਹਾ ਕਿ ਫੀਡ ਇੰਡਸਟਰੀ ’ਤੇ ਪੰਜਾਬ ਸਰਕਾਰ ਵੱਲੋਂ ਲਾਗੂ ਕੀਤੇ ਜਾ ਰਹੇ ਨਵੇਂ ਮਾਪਦੰਡਾਂ ਦਾ ਅਸਰ ਸੂਬੇ ਦੀਆਂ 1200 ਉਦਯੋਗਿਕ ਇਕਾਈਆਂ ’ਤੇ ਪਵੇਗਾ। ਉਨ੍ਹਾਂ ਦੱਸਿਆ ਕਿ ਇਸਦਾ ਸਿੱਧਾ ਪ੍ਰਭਾਵ ਜਿਥੇ ਇਨ੍ਹਾਂ ਉਦਯੋਗਿਕ ਇਕਾਈਆਂ ’ਤੇ ਨਿਰਭਰ ਉਦਯੋਗਪਤੀਆਂ ’ਤੇ ਪਵੇਗਾ, ਉਥੇ ਹੀ ਇਸ ਵਿਚ ਕੰਮ ਕਰਨ ਵਾਲੇ ਹਜ਼ਾਰਾਂ ਵਰਕਰਾਂ ’ਤੇ ਪਵੇਗਾ। ਉਨ੍ਹਾਂ ਸਰਕਾਰ ਨੂੰ ਉਕਤ ਫੈਸਲੇ ’ਤੇ ਮੁਡ਼ ਵਿਚਾਰ ਕਰਨ ਦੀ ਅਪੀਲ ਵੀ ਕੀਤੀ। ਉਨ੍ਹਾਂ ਦੀ ਇਸ ਨਿਯੁਕਤੀ ’ਤੇ ਇੰਡਸਟਰੀ ਚੈਂਬਰ ਦੀ ਸਥਾਨਕ ਇਕਾਈ ਦੇ ਪ੍ਰਧਾਨ ਸੰਜੇ ਗੋਇਲ ਸਮੇਤ ਸਮੁੱਚੀ ਟੀਮ ਨੇ ਮੁਬਾਰਕਬਾਦ ਵੀ ਦਿੱਤੀ।

Related News