Îਮਦਰ ਟੀਚਰ ਸਕੂਲ ’ਚ ਸਟੋਰੀ ਟੈਲਿੰਗ ਕੰਪੀਟਿਸ਼ਨ ਕਰਵਾਇਆ
Monday, Feb 18, 2019 - 04:02 AM (IST)
ਸੰਗਰੂਰ (ਵਿਵੇਕ ਸਿੰਧਵਾਨੀ,ਰਵੀ)-ਮਦਰ ਟੀਚਰ ਇੰਟਰਨੈਸ਼ਨਲ ਸਕੂਲ ਹੰਡਿਆਇਆ ’ਚ ਕਿੰਡਰਗਾਰਡਨ ਵਿੰਗ ’ਚ ਸਟੋਰੀ ਟੈਲਿੰਗ ਕੰਪੀਟੀਸ਼ਨ ਕਰਵਾਇਆ ਗਿਆ, ਜਿਸ ’ਚ ਨਰਸਰੀ ਤੋਂ ਸੀਨੀਅਰ ਕੇ. ਜੀ. ਦੇ ਨੰਨ੍ਹੇ-ਮੁੰਨੇ ਬੱਚਿਆਂ ਨੇ ਭਾਗ ਲਿਆ। ਬੱਚੇ ਬਹੁਤ ਹੀ ਵਧੀਆ ਪ੍ਰਾਪਸ ਬਣਾ ਕੇ ਲਿਆਏ। ਬੱਚਿਆਂ ਦੇ ਮਾਪਿਆਂ ਦੀ ਖੁਸ਼ੀ ਦੇਖਣਯੋਗ ਸੀ। ਇਹ ਪ੍ਰੋਗਰਾਮ ਮੈਡਮ ਰੂਪਾਲੀ ਅਤੇ ਮੈਡਮ ਹਰਪ੍ਰੀਤ ਕੌਰ ਦੀ ਦੇਖ-ਰੇਖ ’ਚ ਕਰਵਾਇਆ ਗਿਆ। ਸਟੋਰੀ ਜੱਜਾਂ ਨੇ ਬੱਚਿਆਂ ਦੀ ਪ੍ਰਸ਼ੰਸਾ ਕੀਤੀ। ਸਕੂਲ ਪ੍ਰਿੰਸੀਪਲ ਨੇ ਬੱਚਿਆਂ ਨੂੰ ਟਰਾਫੀ ਦੇ ਕੇ ਸਨਮਾਨਤ ਕੀਤਾ ਅਤੇ ਅੱਗੇ ਵਧਣ ਲਈ ਆਸ਼ੀਰਵਾਦ ਦਿੱਤਾ।
