ਮਾਪੇ ਬੱਚਿਆਂ ਦੇ ਪਹਿਲੇ ਅਧਿਆਪਕ : ਮੁੰਡੇ

Monday, Feb 18, 2019 - 04:01 AM (IST)

ਮਾਪੇ ਬੱਚਿਆਂ ਦੇ ਪਹਿਲੇ ਅਧਿਆਪਕ : ਮੁੰਡੇ
ਸੰਗਰੂਰ (ਜ਼ਹੂਰ) -ਨਾਭਾ ਰੋਡ ’ਤੇ ਸਥਿਤ ਬਿਟ੍ਰਿਸ਼ ਇੰਟਰਨੈਸ਼ਨਲ ਸਕੂਲ ’ਚ ਸਕੂਲ ਦੇ ਚੇਅਰਮੈਨ ਐੱਸ.ਐੱਸ. ਗਰੇਵਾਲ ਅਤੇ ਸਕੂਲ ਪ੍ਰਿੰਸੀਪਲ ਰਿੱਤੂ ਠਾਕੁਰ ਦੀ ਅਗਵਾਈ ਹੇਠ ਸਾਲਾਨਾ ਇਨਾਮ ਵੰਡ ਸਾਮਗਮ ਦਾ ਆਜੋਯਨ ਕੀਤਾ ਗਿਆ, ਜਿਸ ’ਚ ਕੇ.ਐੱਸ. ਗਰੁੱਪ ਆਫ ਕੰਪਨੀਜ਼ ਦੇ ਐੱਮ. ਡੀ. ਇੰਦਰਜੀਤ ਸਿੰਘ ਮੁੰਡੇ, ਪੰਜਾਬ ਨੈਸ਼ਨਲ ਹਿਊਮਨ ਰਾਈਟਸ ਦੇ ਚੇਅਰਮੈਨ ਪ੍ਰਦੀਪ ਜੈਨ ਅਤੇ ਰਾਮਗਡ਼੍ਹੀਆ ਵੈੱਲਫੇਅਰ ਸੋਸਾਇਟੀ ਦੇ ਚੇਅਰਮੈਨ ਗੁਰਦੀਪ ਸਿੰਘ ਧੀਮਾਨ ਮੁੱਖ ਮਹਿਮਾਨ ਵਜੋਂ ਪੁੱਜੇ। ਸਮਾਗਮ ਨੂੰ ਸੰਬੋਧਨ ਕਰਦਿਆਂ ਇੰਦਰਜੀਤ ਸਿੰਘ ਮੁੰਡੇ ਨੇ ਕਿਹਾ ਕਿ ਮਾਪੇ ਬੱਚਿਆਂ ਦੇ ਪਹਿਲੇ ਅਧਿਆਪਕ ਹਨ, ਜੋ ਉਨ੍ਹਾਂ ’ਚ ਸੰਸਕਾਰ ਤੇ ਆਦਰ ਸਨਮਾਨ ਦਾ ਨਿਰਮਾਣ ਕਰਦੇ ਹਨ। ਇਸ ਦੇ ਬਾਵਜੂਦ ਸਕੂਲ ਵੱਲੋਂ ਅਜਿਹੇ ਸਮਾਰੋਹ ਦਾ ਮੁੱਖ ਮਕਸਦ ਹੈ, ਇਸ ਨਾਲ ਬੱਚਿਆਂ ਦਾ ਸਮਾਜਕ ਤੇ ਬੌਧਿਕ ਗਿਆਨ ’ਚ ਵਾਧਾ ਹੁੰਦਾ ਹੈ। ਪ੍ਰਦੀਪ ਜੈਨ ਨੇ ਕਿਹਾ ਕਿ ਸਕੂਲ ਤੋਂ ਬੱਚਿਆਂ ਨੂੰ ਅਨੁਸ਼ਾਸਨ ’ਚ ਰਹਿਣ ਦੀ ਭਾਵਨਾ ਪੈਦਾ ਹੁੰਦੀ ਹੈ ਅਤੇ ਸਕੂਲ ਤੋਂ ਸਿੱਖਿਆ ਪ੍ਰਾਪਤ ਕਰ ਕੇ ਵਿਦਿਆਰਥੀ ਆਪਣਾ ਭਵਿੱਖ ਸੰਵਾਰ ਸਕਦੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਸਿੱਖਿਆ ਦੇ ਨਾਲ ਹੋਰਨਾਂ ਗਤੀਵਿਧੀਆਂ ’ਚ ਭਾਗ ਲੈਣਾ ਚਾਹੀਦਾ ਹੈ। ਗੁਰਦੀਪ ਸਿੰਘ ਧੀਮਾਨ ਨੇ ਕਿਹਾ ਕਿ ਸਿੱਖਿਅਤ ਸਮਾਜ ਨਾਲ ਹੀ ਦੇਸ਼ ਦਾ ਵਿਕਾਸ ਹੋ ਸਕਦਾ ਹੈ। ਇਸ ਲਈ ਸਾਨੂੰ ਪਡ਼੍ਹੇ-ਲਿਖੇ ਉਮੀਦਵਾਰਾਂ ਨੂੰ ਆਪਣਾ ਸਮਰਥਨ ਦੇਣਾ ਚਾਹੀਦਾ ਹੈ। ਇਸ ਸਮੇਂ ਵਿਦਿਆਰਥੀਆਂ ਵੱਲੋਂ ਗਿੱਧਾ, ਭੰਗਡ਼ਾ, ਰਾਜਸਥਾਨੀ ਲੋਕ ਗੀਤ ਅਤੇ ਬਾਲ ਵਿਆਹ ’ਤੇ ਚੋਟ ਕਰਦਾ ਨਾਟਕ ਪੇਸ਼ ਕਰ ਕੇ ਵਾਹੋ-ਵਾਹ ਖੱਟੀ। ਇਸ ਸਮੇਂ ਮਨਦੀਪ ਕੌਰ ਗਰੇਵਾਲ, ਮੈਨੇਜਰ ਜਸਵਿੰਦਰ ਸਿੰਘ ਚੀਮਾ, ਪੰਚ ਸ਼ਮਸ਼ਾਦ ਖਾਂ ਉਪਲ ਖੇਡ਼ੀ ਅਤੇ ਵਿਦਿਆਰਥੀਆਂ ਦੇ ਮਾਪਿਆਂ ਤੋਂ ਇਲਾਵਾ ਇਲਾਕੇ ਦੀਆਂ ਸ਼ਖਸੀਅਤਾਂ ਸ਼ਾਮਲ ਸਨ।

Related News