ਸਮਾਰਟ ਕਾਰਡ ਬਣਾਉਣ ਸਬੰਧੀ ਲਾਏ ਕੈਂਪ ’ਚ ਭਰੀਆਂ ਅਰਜ਼ੀਆਂ

Tuesday, Feb 05, 2019 - 04:53 AM (IST)

ਸਮਾਰਟ ਕਾਰਡ ਬਣਾਉਣ  ਸਬੰਧੀ ਲਾਏ ਕੈਂਪ ’ਚ ਭਰੀਆਂ ਅਰਜ਼ੀਆਂ
ਸੰਗਰੂਰ (ਵਿਵੇਕ ਸਿੰਧਵਾਨੀ, ਰਵੀ)-ਪਿੰਡ ਕਲਾਲਮਾਜਰਾ ਵਿਖੇ ਨੈਸ਼ਨਲ ਫੂਡ ਸਕਿਊਰਿਟੀ ਐਕਟ 2013 ਅਧੀਨ ਸਸਤੇ ਰੇਟਾਂ ’ਤੇ ਜਨਤਕ ਵੰਡ ਪ੍ਰਣਾਲੀ ਅਧੀਨ ਸਮਾਰਟ ਕਾਰਡ ਬਣਾਉਣ ਲਈ ਪਿੰਡ ਦੇ ਪੰਚਾਇਤ ਮੁਖੀ ਸਰਪੰਚ ਪਲਵਿੰਦਰ ਸਿੰਘ ਦੀ ਅਗਵਾਈ ਵਿਚ ਪਿੰਡ ਪੰਚਾਇਤ ਵੱਲੋਂ ਫਾਰਮ ਭਰੇ ਗਏ। ਫਾਰਮ ਭਰਦਿਆਂ ਇਕੱਠ ਨੂੰ ਸੰਬੋਧਨ ਕਰਦਿਆਂ ਸਰਪੰਚ ਪਲਵਿੰਦਰ ਸਿੰਘ ਨੇ ਦੱਸਿਆ ਕਿ ਇਹ ਮਾਸਟਰਕਾਰਡ ਸਰਕਾਰ ਵਲੋਂ ਔਰਤਾਂ ਦੇ ਨਾਂ ’ਤੇ ਬਣਾਉਣ ਨੂੰ ਪਹਿਲ ਦਿੱਤੀ ਗਈ। ਪਰਿਵਾਰ ਮੁਖੀ ਔਰਤ ਦਾ ਬੈਂਕ ਖਾਤਾ, ਮੋਬਾਇਲ ਨੰਬਰ ਅਤੇ ਪੂਰੇ ਪਰਿਵਾਰ ਦੇ ਮੈਂਬਰਾਂ ਦੇ ਆਧਾਰ ਕਾਰਡਾਂ ਦੀਆਂ ਫੋਟੋ ਕਾਪੀਆਂ ਭਰਨ ਵਾਲੀਆਂ ਅਰਜ਼ੀਆਂ ਦੇ ਨਾਲ ਲਾਈਆਂ ਗਈਆਂ। ਉਨ੍ਹਾਂ ਦੱਸਿਆ ਕਿ ਸਰਕਾਰੀ ਨਿਯਮਾਂ ’ਚ ਦੱਸਿਆ ਗਿਆ ਕਿ ਹੱਕਦਾਰ ਪਰਿਵਾਰਾਂ ਨੂੰ ਤਿੰਨ ਦਿਨਾਂ ਦੇ ਅੰਦਰ-ਅੰਦਰ ਆਪਣੇ ਉਕਤ ਦੱਸੇ ਗਏ ਦਸਤਾਵੇਜ਼ ਪਿੰਡ ਦੀ ਪੰਚਾਇਤ ਦੇ ਕੋਲ ਜਮ੍ਹਾ ਕਰਵਾ ਕੇ ਅਰਜ਼ੀਆਂ ਭਰੀਆਂ ਜਾਣ, ਜਿਨ੍ਹਾਂ ਪਰਿਵਾਰਾਂ ਦੇ ਪਹਿਲਾਂ ਸਸਤੇ ਭਾਅ ’ਤੇ ਸਰਕਾਰ ਤੋਂ ਰਾਸ਼ਨ ਲੈਣ ਲਈ ਰਾਸ਼ਨ ਕਾਰਡ ਨਹੀਂ ਬਣੇ, ਉਹ ਸਮਾਰਟ ਕਾਰਡ ਬਣਾਉਣ ਤੋਂ ਵਾਂਝੇ ਨਾ ਰਹਿ ਜਾਣ। ਸਰਪੰਚ ਪਲਵਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਲਾਈਆਂ ਗਈਆਂ ਸਾਰੀਆਂ ਭਲਾਈ ਸਕੀਮਾਂ ਦਾ ਪਿੰਡ ਦੇ ਨਾਗਰਿਕਾਂ ਨੂੰ ਲਾਭ ਦਿਵਾਉਣ ਲਈ ਪਿੰਡ ਦੀ ਪੰਚਾਇਤ ਵੱਲੋਂ ਤਨਦੇਹੀ ਅਤੇ ਨਿਰਪੱਖਤਾ ਅਤੇ ਬਿਨਾਂ ਭੇਦਭਾਵ ਦੇ ਯਤਨ ਕੀਤੇ ਜਾਣਗੇ। ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲਾ ਜਨਰਲ ਸਕੱਤਰ ਭੋਲਾ ਸਿੰਘ ਕਲਾਲਮਾਜਰਾ, ਬਲਾਕ ਸਮਿਤੀ ਦੇ ਮੈਂਬਰ ਗੁਰਪ੍ਰੀਤ ਸਿੰਘ ਨੇ ਵੀ ਇਕੱਠ ਨੂੰ ਸੰਬੋਧਨ ਕੀਤਾ। ਇਸ ਸਮੇਂ ਕਮਲਜੀਤ ਸਿੰਘ ਪੰਚ, ਨਛੱਤਰ ਸਿੰਘ, ਹਰਪ੍ਰੀਤ ਸਿੰਘ ਪੰਚ, ਹਰਜੀਤ ਕੌਰ ਪੰਚ, ਜਸਪਾਲ ਕੌਰ ਪੰਚ, ਪ੍ਰਿਤਪਾਲ ਕੌਰ ਪੰਚ, ਸਰਬਜੀਤ ਕੌਰ ਪੰਚ ਤੋਂ ਇਲਾਵਾ ਬਲਵੀਰ ਸਿੰਘ, ਸੁਦਾਗਰ ਸਿੰਘ, ਭਜਨ ਸਿੰਘ, ਰਾਮਪ੍ਰਵੇਸ਼ ਸਿੰਘ, ਦਰਸ਼ਨ ਸਿੰਘ, ਮਲਕੀਤ ਸਿੰਘ, ਸੇਵਕ ਸਿੰਘ, ਦਲੀਪ ਕੌਰ ਆਦਿ ਭਾਰੀ ਗਿਣਤੀ ’ਚ ਲੋਕ ਹਾਜ਼ਰ ਸਨ।

Related News