ਸਿੱਧੂ ਮੂਸੇਵਾਲਾ ਕੇਸ ''ਚ ਸਚਿਨ ਬਿਸ਼ਨੋਈ ਨੂੰ ਮਾਨਸਾ ਅਦਾਲਤ ''ਚ ਕੀਤਾ ਗਿਆ ਪੇਸ਼

Wednesday, Jan 10, 2024 - 06:57 PM (IST)

ਸਿੱਧੂ ਮੂਸੇਵਾਲਾ ਕੇਸ ''ਚ ਸਚਿਨ ਬਿਸ਼ਨੋਈ ਨੂੰ ਮਾਨਸਾ ਅਦਾਲਤ ''ਚ ਕੀਤਾ ਗਿਆ ਪੇਸ਼

ਮਾਨਸਾ- ਸਿੱਧੂ ਮੂਸੇਵਾਲਾ ਕਤਲ ਦੇ ਦੋਸ਼ੀ ਸਚਿਨ ਥਾਪਨ ਊਰਫ ਸਚਿਨ ਬਿਸ਼ਨੋਈ ਨੂੰ ਮਾਨਸਾ ਦੀ ਅਦਾਲਤ 'ਚ ਪੇਸ਼ ਕੀਤਾ ਗਿਆ। ਸਖ਼ਤ ਸੁਰੱਖਿਆ ਵਿਚਕਾਰ ਸਚਿਨ ਥਾਪਨ ਨੂੰ ਦਿੱਲੀ ਪੁਲਸ ਵੱਲੋਂ ਅੱਜ ਯਾਨੀ ਬੁੱਧਵਾਰ ਨੂੰ ਦਿੱਲੀ ਦੀ ਤਿਹਾੜ ਜੇਲ੍ਹ ਤੋਂ ਲਿਆ ਕੇ ਮਾਨਸਾ ਦੀ ਅਦਾਲਤ 'ਚ ਪੇਸ਼ ਕੀਤਾ ਗਿਆ। ਅਦਾਲਤ ਨੇ ਮਾਮਲੇ ਦੀ ਸੁਣਵਾਈ ਕਰਦਿਆਂ ਹੁਣ ਸਚਿਨ ਥਾਪਨ ਨੂੰ 23 ਜਨਵਰੀ ਨੂੰ ਸੈਸ਼ਨ ਕੋਰਟ ਵਿਚ ਪੇਸ਼ ਕਰਨ ਦੇ ਹੁਕਮ ਦਿੱਤੇ।

 

ਸਿੱਧੂ ਮੂਸੇਵਾਲਾ ਦੇ ਵਕੀਲ ਐਡਵੋਕੇਟ ਸਤਿੰਦਰਪਾਲ ਮਿੱਤਲ ਨੇ ਦੱਸਿਆ ਕਿ ਅੱਜ ਦਿੱਲੀ ਤੇ ਮਾਨਸਾ ਪੁਲਸ ਵੱਲੋਂ ਸਚਿਨ ਥਾਪਨ ਨੂੰ ਅਦਾਲਤ ਵਿਚ ਪੇਸ਼ ਕੀਤਾ। ਉਨ੍ਹਾਂ ਦੱਸਿਆ ਕਿ ਹੁਣ ਸਾਰੇ ਮੁਲਜ਼ਮਾਂ ਨੂੰ ਸੈਸ਼ਨ ਕੋਰਟ ਵਿਚ ਪੇਸ਼ ਕੀਤਾ ਜਾਵੇਗਾ ਤੇ ਸੈਸ਼ਨ ਕੋਰਟ ਵਿਚ ਬਹਿਸ ਹੋਏਗੀ। ਉਨ੍ਹਾਂ ਕਿਹਾ ਕਿ ਸੈਸ਼ਨ ਕੋਰਟ ਵਿਚ ਬਹਿਸ ਮਗਰੋਂ ਦੋਸ਼ ਤੈਅ ਹੋਣਗੇ। ਹੁਣ ਦੇਖਣਾ ਹੋਏਗਾ ਕਿ 23 ਜਨਵਰੀ ਨੂੰ ਦੋਸ਼ ਤੈਅ ਕਰਨ 'ਤੇ ਬਹਿਸ ਤੋਂ ਬਾਅਦ ਅਦਾਲਤ ਕੀ ਹੁਕਮ ਦਿੰਦੀ ਹੈ।


author

Rakesh

Content Editor

Related News