ਭਾਜਪਾ ਦੀ ਮੋਗਾ ਰੈਲੀ ਲੋਕਾਂ ਦੀ ਆਵਾਜ਼ : ਪਰਮਪਾਲ ਕੌਰ ਸਿੱਧੂ

Saturday, Mar 14, 2026 - 12:34 AM (IST)

ਭਾਜਪਾ ਦੀ ਮੋਗਾ ਰੈਲੀ ਲੋਕਾਂ ਦੀ ਆਵਾਜ਼ : ਪਰਮਪਾਲ ਕੌਰ ਸਿੱਧੂ

ਮਾਨਸਾ (ਮਿੱਤਲ) : ਭਾਜਪਾ ਲੋਕ ਸਭਾ ਹਲਕਾ ਬਠਿੰਡਾ ਦੀ ਇੰਚਾਰਜ ਪਰਮਪਾਲ ਕੌਰ ਸਿੱਧੂ ਨੇ ਕਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਵਿੱਚ ਸਰਕਾਰ ਬਣਨੀ ਤੈਅ ਹੈ ਅਤੇ ਇਸ ਦਾ ਰਸਤਾ ਖੁੱਲ੍ਹ ਰਿਹਾ ਹੈ। ਉਨ੍ਹਾਂ ਨੇ ਅੱਜ ਵੀ ਭਾਜਪਾ ਦੀ ਮੋਗਾ ਰੈਲੀ ਵਿੱਚ ਲੋਕਾਂ ਨੂੰ ਹੁੰਮ-ਹੁਮਾ ਕੇ ਪਹੁੰਚਣ ਦੀ ਅਪੀਲ ਕਰਦਿਆਂ ਕਿਹਾ ਕਿ ਭਾਜਪਾ ਦੀਆਂ ਨੀਤੀਆਂ, ਵਿਚਾਰਾਂ, ਯੋਜਨਾਵਾਂ ਅਤੇ ਪੰਜਾਬ ਦੇ ਸੰਦਰਭ ਵਿੱਚ ਭਾਜਪਾ ਦੀ ਕੀ ਸੋਚ ਹੈ, ਇਹ ਸੁਣਨ ਲਈ ਲੋਕਾਂ ਨੂੰ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵਿਚਾਰ ਜ਼ਰੂਰ ਸੁਣਨੇ ਚਾਹੀਦੇ ਹਨ। ਉਨ੍ਹਾਂ ਦੱਸਿਆ ਕਿ ਭਾਜਪਾ ਪੰਜਾਬ ਨਾਲ ਕੋਈ ਵਿਤਕਰਾ ਨਹੀਂ ਕਰ ਰਹੀ, ਬਲਕਿ ਪੰਜਾਬ ਪ੍ਰਤੀ ਪੂਰੀ ਤਰ੍ਹਾਂ ਫਿਕਰਮੰਦ ਹੈ।

ਇਹ ਵੀ ਪੜ੍ਹੋ : ਹਲਵਾਰਾ ਹਵਾਈ ਅੱਡੇ ਤੋਂ ਉਡਾਣਾਂ ਲਈ ਰਾਹ ਪੱਧਰਾ, ਏਅਰ ਇੰਡੀਆ ਵੱਲੋਂ ਹਫ਼ਤੇ 'ਚ 14 ਉਡਾਣਾਂ ਦਾ ਪ੍ਰਸਤਾਵ

ਉਨ੍ਹਾਂ ਕਿਹਾ ਕਿ ਮੋਗਾ ਰੈਲੀ ਇਤਿਹਾਸਕ ਪੰਜਾਬ ਦੀ ਰਾਜਨੀਤੀ ਦਾ ਨਵਾਂ ਮੁੱਢ ਅਤੇ ਆਗਾਜ਼ ਕਰੇਗੀ। ਪਰਮਪਾਲ ਕੌਰ ਸਿੱਧੂ ਨੇ ਕਿਹਾ ਕਿ ਪੰਜਾਬ ਦੀ ਨੌਜਵਾਨੀ ਭਾਜਪਾ ਵਿੱਚ ਆਪਣਾ ਭਵਿੱਖ ਦੇਖ ਰਹੀ ਹੈ ਕਿਉਂਕਿ ਮੌਜੂਦਾ ਸਰਕਾਰ ਨੇ ਪੰਜਾਬ ਅਤੇ ਪੰਜਾਬੀਆਂ ਦੇ ਸਾਰੇ ਸੁਪਨੇ ਚਕਨਾਚੂਰ ਕਰ ਦਿੱਤੇ ਹਨ। ਪੰਜਾਬ ਨੂੰ ਕੋਈ ਵੀ ਸਰਕਾਰ ਵਿਕਾਸ, ਤਰੱਕੀ ਅਤੇ ਪ੍ਰਗਤੀ ਨਹੀਂ ਦੇ ਸਕੀ। ਉਨ੍ਹਾਂ ਕਿਹਾ ਕਿ ਮੋਗਾ ਰੈਲੀ ਪੰਜਾਬ ਦੇ ਲੋਕਾਂ ਦੀ ਆਵਾਜ਼ ਹੋਵੇਗੀ। ਜਦੋਂ ਪੰਜਾਬ ਦੇ ਲੋਕ, ਨੌਜਵਾਨ, ਔਰਤਾਂ, ਕਿਸਾਨ, ਮਜ਼ਦੂਰ ਭਾਜਪਾ ਦੀ ਪੰਜਾਬ ਪ੍ਰਤੀ ਸੋਚ ਬਾਰੇ ਵਿਚਾਰ ਸੁਣਨਗੇ ਤਾਂ ਉਨ੍ਹਾਂ ਨੂੰ ਪਤਾ ਚੱਲੇਗਾ ਕਿ ਭਾਜਪਾ ਪੰਜਾਬ ਲਈ ਕੀ ਕਰਨਾ ਲੋਚਦੀ ਹੈ ਅਤੇ ਪੰਜਾਬ ਪ੍ਰਤੀ ਉਸ ਦੀਆਂ ਕੀ ਨੀਤੀਆਂ, ਕੀ ਯੋਜਨਾਵਾਂ ਅਤੇ ਕੀ ਵਿਕਾਸ ਦੀਆਂ ਗਤੀਵਿਧੀਆਂ ਹਨ। ਪਰਮਪਾਲ ਸਿੱਧੂ ਨੇ ਕਿਹਾ ਕਿ ਪੰਜਾਬ ਦੇ ਲੋਕ ਭਾਜਪਾ ਦੀ ਮੋਗਾ ਰੈਲੀ ਨੂੰ ਜਨਤਾ ਦੀ ਆਵਾਜ਼ ਬਣਾਉਣ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News