ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਲਈ ਵੱਡੀ ਖ਼ਬਰ ! ਵਰਲਡ ਟੂਰ ਦਾ ਐਲਾਨ, ਹੁਣ ਪਾਕਿਸਤਾਨ ''ਚ ਵੀ ਪਵੇਗੀ ਧੱਕ
Tuesday, Mar 17, 2026 - 07:41 PM (IST)
ਵੈੱਬ ਡੈਸਕ: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਸਿੱਧੂ ਮੂਸੇਵਾਲਾ ਦੀ ਟੀਮ ਵੱਲੋਂ ਅਧਿਕਾਰਤ ਤੌਰ 'ਤੇ 'Signed To God World Tour' ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਟੂਰ ਹੋਲੋਗ੍ਰਾਮ ਰਾਹੀਂ ਸਿੱਧੂ ਦੀ ਆਵਾਜ਼ ਇੱਕ ਵਾਰ ਫਿਰ ਦੁਨੀਆ ਭਰ ਵਿੱਚ ਗੂੰਜੇਗੀ।
ਪਾਕਿਸਤਾਨ 'ਚ ਹੋਵੇਗਾ ਧਮਾਕੇਦਾਰ ਸ਼ੋਅ
ਇਸ ਵਰਲਡ ਟੂਰ ਦੀ ਸਭ ਤੋਂ ਵੱਡੀ ਅਤੇ ਖਾਸ ਗੱਲ ਇਹ ਹੈ ਕਿ ਇਸ ਦੌਰਾਨ ਪਾਕਿਸਤਾਨ ਵਿੱਚ ਵੀ ਇੱਕ ਵਿਸ਼ੇਸ਼ ਸ਼ੋਅ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਸਿੱਧੂ ਮੂਸੇਵਾਲਾ ਪਾਕਿਸਤਾਨ ਦੀ ਧਰਤੀ 'ਤੇ ਆਪਣੀ ਗਾਇਕੀ ਨਾਲ ਪੂਰੀ ਧੱਕ ਪਾਵੇਗਾ। ਇਸ ਖ਼ਬਰ ਨੇ ਸਰਹੱਦ ਦੇ ਦੋਵੇਂ ਪਾਸੇ ਬੈਠੇ ਸਿੱਧੂ ਦੇ ਚਾਹੁਣ ਵਾਲਿਆਂ ਵਿੱਚ ਖੁਸ਼ੀ ਦੀ ਲਹਿਰ ਦੌੜਾ ਦਿੱਤੀ ਹੈ।
ਇਨ੍ਹਾਂ ਦੇਸ਼ਾਂ 'ਚ ਹੋਣਗੇ ਸ਼ੋਅ
ਟੀਮ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ, ਇਹ ਵਰਲਡ ਟੂਰ ਕਈ ਦੇਸ਼ਾਂ ਨੂੰ ਕਵਰ ਕਰੇਗਾ। ਇਸ ਸੂਚੀ ਵਿੱਚ ਹੇਠ ਲਿਖੇ ਦੇਸ਼ ਸ਼ਾਮਲ ਹਨ:
•ਕੈਨੇਡਾ ਤੇ ਅਮਰੀਕਾ (USA)
•ਭਾਰਤ
•ਯੂ.ਏ.ਈ (UAE) ਤੇ ਯੂ.ਕੇ (UK)
•ਆਸਟ੍ਰੇਲੀਆ ਤੇ ਨਿਊਜ਼ੀਲੈਂਡ
•ਪਾਕਿਸਤਾਨ
ਸਿੱਧੂ ਮੂਸੇਵਾਲਾ ਦੀ ਟੀਮ ਵੱਲੋਂ ਕੀਤੇ ਗਏ ਇਸ ਐਲਾਨ ਤੋਂ ਬਾਅਦ ਸੋਸ਼ਲ ਮੀਡੀਆ 'ਤੇ 'Signed To God' ਟੂਰ ਕਾਫੀ ਚਰਚਾ ਵਿੱਚ ਹੈ ਅਤੇ ਪ੍ਰਸ਼ੰਸਕ ਬੇਸਬਰੀ ਨਾਲ ਹੋਰ ਵੇਰਵਿਆਂ ਦੀ ਉਡੀਕ ਕਰ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
Related News
ਪਤੀ ਤੋਂ ਵੱਖ ਹੋਣ ਦੇ ਕੁਝ ਦਿਨਾਂ ਬਾਅਦ ਹੀ Bigg Boss ਦੇ ਘਰ 'ਚ ਐਂਟਰੀ ਮਾਰਨ ਜਾ ਰਹੀ ਪੰਜਾਬੀ ਅਦਾਕਾਰਾ ! ਪ੍ਰੋਮੋ 'ਚ
