ਰਿਸ਼ਤੇਦਾਰੀ ਦਾ ਫਾਇਦਾ ਉਠਾ ਕੇ ਘਰ ''ਚੋਂ ਉਡਾਇਆ 40 ਲੱਖ ਦਾ ਸਾਮਾਨ

Monday, Jan 15, 2018 - 06:46 AM (IST)

ਫਿਰੋਜ਼ਪੁਰ  (ਕੁਮਾਰ, ਮਲਹੋਤਰਾ)  - ਰਿਸ਼ਤੇਦਾਰੀ ਦਾ ਫਾਇਦਾ ਉਠਾ ਕੇ ਘਰ 'ਚੋਂ 4 ਲੱਖ 60 ਹਜ਼ਾਰ ਦੀ ਨਕਦੀ, ਸੋਨਾ ਤੇ ਡਾਇਮੰਡ ਦੇ ਗਹਿਣੇ ਚੋਰੀ ਕਰਨ ਦੇ ਦੋਸ਼ 'ਚ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਸ ਨੇ ਇਕ ਵਿਅਕਤੀ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਸੁਖਮੰਦਰ ਸਿੰਘ ਨੇ ਦੱਸਿਆ ਕਿ ਗਗਨਦੀਪ ਸਿੰਘਲ ਪੁੱਤਰ ਰਤਨ ਲਾਲ ਸਿੰਘਲ ਵਾਸੀ ਮੱਲਵਾਲ ਰੋਡ ਫਿਰੋਜ਼ਪੁਰ ਸਿਟੀ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਨੰ. 883 ਸੀ.ਪੀ.ਐੱਫ. ਸਪੈਸ਼ਲ ਪੀ. ਸੀ. ਵਿਚ ਦੋਸ਼ ਲਾਇਆ ਕਿ ਉਸਦੀ ਭੈਣ ਦੇ ਜਵਾਈ ਰਮਨ ਗੁਪਤਾ ਪੁੱਤਰ ਮਹੇਸ਼ ਗੁਪਤਾ ਵਾਸੀ ਨਿਊ ਰਾਜ ਗੁਰੂ ਨਗਰ, ਫਿਰੋਜ਼ਪੁਰ ਰੋਡ ਲੁਧਿਆਣਾ ਨੇ ਰਿਸ਼ਤੇਦਾਰੀ ਦਾ ਫਾਇਦਾ ਉਠਾਉਂਦੇ ਹੋਏ ਉਸਦੇ ਰਿਹਾਇਸ਼ੀ ਕਮਰੇ 'ਚੋਂ 4 ਲੱਖ 60 ਹਜ਼ਾਰ ਰੁਪਏ ਦੀ ਨਕਦੀ ਤੇ ਹੋਰ ਸੋਨੇ/ਡਾਇਮੰਡ ਦੇ ਗਹਿਣੇ ਚੋਰੀ ਕਰ ਲਏ ਹਨ, ਜਿਨ੍ਹਾਂ ਦੀ ਕੀਮਤ ਕਰੀਬ 40 ਲੱਖ ਰੁਪਏ ਬਣਦੀ ਹੈ। ਪੁਲਸ ਨੇ ਨਾਮਜ਼ਦ ਵਿਅਕਤੀ ਦੇ ਖਿਲਾਫ ਮੁਕੱਦਮਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News