ਠੱਗ ਏਜੰਟਾਂ ਦਾ ਦਾ ਨਵਾਂ ਕਾਰਨਾਮਾ, ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਮਾਰੀ 37 ਲੱਖ ਦੀ ਠੱਗੀ, ਫ਼ਿਰ ਕੰਪਨੀ ਕਰ''ਤੀ ਬੰਦ
Saturday, Sep 21, 2024 - 05:08 AM (IST)
ਚੰਡੀਗੜ੍ਹ (ਸੁਸ਼ੀਲ)- ਟ੍ਰੈਵਲ ਏਜੰਟਾਂ ਵੱਲੋਂ ਲੋਕਾਂ ਨਾਲ ਵਿਦੇਸ਼ ਭੇਜਣ ਦੇ ਨਾਂ 'ਤੇ ਠੱਗੀਆਂ ਮਾਰਨ ਦੇ ਮਾਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ। 35 ਲੱਖ ਰੁਪਏ ਦੀ ਠੱਗੀ ਕਰ ਕੇ ਸੈਕਟਰ-32 ਵਿਚ ਗਲੋਬਲ ਕੰਸਲਟੈਂਟ ਇਮੀਗ੍ਰੇਸ਼ਨ ਦਫ਼ਤਰ ਬੰਦ ਕਰ ਕੇ ਸੈਕਟਰ-34 ਵਿਚ ਡ੍ਰੀਮ ਲੈਂਡ ਇਮੀਗ੍ਰੇਸ਼ਨ ਦਫ਼ਤਰ ਖੋਲ੍ਹਣ ਵਾਲੇ ਗਿਰੋਹ ਦੇ 6 ਮੈਂਬਰਾਂ ਨੂੰ ਸਾਈਬਰ ਸੈੱਲ ਦੀ ਟੀਮ ਨੇ ਗ੍ਰਿਫ਼ਤਾਰ ਕੀਤਾ ਹੈ।
ਮੁਲਜ਼ਮਾਂ ਨੇ ਅਜ਼ਰਬੇਜਾਨ ਦਾ ਵਰਕ ਵੀਜਾ ਲਗਾਉਣ ਦੇ ਨਾਂ ’ਤੇ 27 ਲੋਕਾਂ ਨਾਲ ਠੱਗੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਮੁਲਜ਼ਮਾਂ ਦੀ ਪਛਾਣ ਇਮੀਗ੍ਰੇਸ਼ਨ ਕੰਪਨੀ ਮਾਲਕ ਰਾਜਸਥਾਨ ਦੇ ਸੀਕਰ ਨਿਵਾਸੀ ਸੰਜੀਵ, ਰੋਪੜ ਨਿਵਾਸੀ ਲਖਬੀਰ ਸਿੰਘ, ਬਲਾਚੌਰ ਨਿਵਾਸੀ ਵਿੱਕੀ, ਮਨੀਮਾਜਰਾ ਨਿਵਾਸੀ ਨਵਪ੍ਰੀਤ, ਕਿਸ਼ਨਗੜ੍ਹ ਨਿਵਾਸੀ ਮੋਨਿਕਾ ਅਤੇ ਨਵਾਂ ਗਰਾਓਂ ਨਿਵਾਸੀ ਮਹਿਕ ਵਜੋਂ ਹੋਈ।
ਇਹ ਵੀ ਪੜ੍ਹੋ- ਕੱਟ'ਤੇ ਵਾਲ, ਵੱਢ'ਤਾ ਨੱਕ, ਪ੍ਰਾਈਵੇਟ ਪਾਰਟ 'ਤੇ ਕੈਂਚੀਆਂ ਨਾਲ ਕੀਤੇ ਵਾਰ, ਦਾਜ ਦੇ ਲਾਲਚ 'ਚ ਇੰਨਾ ਤਸ਼ੱਦਦ, ਤੌਬਾ-ਤੌਬਾ !
ਸਾਈਬਰ ਸੈੱਲ ਨੇ ਠੱਗੀ ’ਚ ਵਰਤੇ 15 ਮੋਬਾਈਲ, 15 ਸਿਮ ਕਾਰਡ, ਤਿੰਨ ਸਟੈਂਪ ਅਤੇ ਪੰਜ ਰੀਸੈਪਸ਼ਨ ਰਜਿਸਟਰ ਬਰਾਮਦ ਕੀਤੇ। ਪੁਲਸ ਨੇ ਸਾਰੇ ਮੁਲਜ਼ਮਾਂ ਨੂੰ ਜ਼ਿਲ੍ਹਾ ਅਦਾਲਤ ’ਚ ਪੇਸ਼ ਕੀਤਾ। ਅਦਾਲਤ ਨੇ ਇਮੀਗ੍ਰੇਸ਼ਨ ਕੰਪਨੀ ਮਾਲਕ ਸੰਜੀਵ ਨੂੰ ਦੋ ਦਿਨ ਦੇ ਪੁਲਸ ਰਿਮਾਂਡ ’ਤੇ ਅਤੇ ਬਾਕੀ ਲੜਕੀ ਸਣੇ ਪੰਜ ਨੂੰ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਹੈ।
ਇਹ ਵੀ ਪੜ੍ਹੋ- 24 ਸਾਲ ਤੋਂ ਲਿਬਨਾਨ 'ਚ ਫਸੇ ਵਿਅਕਤੀ ਦੀ ਸੰਤ ਸੀਚੇਵਾਲ ਨੇ ਕਰਵਾਈ ਘਰ ਵਾਪਸੀ, ਹੱਡਬੀਤੀ ਸੁਣ ਕੰਬ ਜਾਵੇਗੀ ਰੂਹ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e