ਇਕ ਵਾਰ ਫ਼ਿਰ ਚੋਰਾਂ ਨੇ ਰੱਬ ਦੇ ਘਰ ਬੋਲਿਆ ਧਾਵਾ ; ਚੜ੍ਹਾਵਾ ਤੇ ਪੂਜਾ ਦਾ ਸਾਮਾਨ ਕੀਤਾ ਚੋਰੀ, CCTV ਵੀ ਤੋੜੇ

Friday, Sep 13, 2024 - 03:11 AM (IST)

ਇਕ ਵਾਰ ਫ਼ਿਰ ਚੋਰਾਂ ਨੇ ਰੱਬ ਦੇ ਘਰ ਬੋਲਿਆ ਧਾਵਾ ; ਚੜ੍ਹਾਵਾ ਤੇ ਪੂਜਾ ਦਾ ਸਾਮਾਨ ਕੀਤਾ ਚੋਰੀ, CCTV ਵੀ ਤੋੜੇ

ਜਲੰਧਰ (ਵਰੁਣ)- ਚੋਰਾਂ ਦੇ ਹੌਂਸਲੇ ਦਿਨੋ-ਦਿਨ ਵਧਦੇ ਜਾ ਰਹੇ ਹਨ। ਹੁਣ ਤਾਂ ਉਹ ਹੱਥ ਸਾਫ਼ ਕਰਨ ਲੱਗਿਆਂ ਰੱਬ ਦੇ ਘਰ ਨੂੰ ਵੀ ਨਹੀਂ ਬਖ਼ਸ਼ ਰਹੇ। ਇਸੇ ਦੌਰਾਨ ਗੁਲਮਰਗ ਕਾਲੋਨੀ ਸਥਿਤ ਸ਼ਿਵ ਮੰਦਰ ’ਚ ਚੋਰਾਂ ਨੇ ਦਾਖਲ ਹੋ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਚੋਰਾਂ ਨੇ ਮੰਦਰ ’ਚੋਂ ਚੜ੍ਹਾਵਾ, ਪੂਜਾ ਸਮੱਰਗੀ ਤੇ ਡੀ.ਵੀ.ਆਰ. ਚੋਰੀ ਕਰ ਲਿਆ, ਜਦਕਿ ਸੀ.ਸੀ.ਟੀ.ਵੀ. ਕੈਮਰੇ ਵੀ ਤੋੜ ਦਿੱਤੇ।

PunjabKesari

ਪੁਜਾਰੀ ਬ੍ਰਿਜ ਸੁੰਦਰ ਨੇ ਦੱਸਿਆ ਕਿ ਚੋਰ ਫਾਈਬਰ ਦੀ ਸ਼ੀਟ ਕੱਟ ਕੇ ਮੰਦਰ ਦੇ ਅੰਦਰ ਦਾਖਲ ਹੋਏ ਤੇ ਮੰਦਰ ਦੇ ਦਾਨ ਬਾਕਸ ਨੂੰ ਤੋੜ ਕੇ ਚੜ੍ਹਾਵਾ ਤੇ ਜ਼ਰੂਰੀ ਸਾਮਾਨ ਚੋਰੀ ਕਰ ਲਿਆ। ਪੁਜਾਰੀ ਨੇ ਦੱਸਿਆ ਕਿ ਉਹ ਮੰਦਰ ਦੇ ਉੱਪਰ ਰਹਿੰਦਾ ਹੈ ਪਰ ਚੋਰ ਕਦੋਂ ਵਾਰਦਾਤ ਨੂੰ ਅੰਜਾਮ ਦੇ ਕੇ ਫ਼ਰਾਰ ਹੋ ਗਏ, ਇਸ ਬਾਰੇ ਉਸ ਨੂੰ ਕੋਈ ਪਤਾ ਨਹੀਂ ਲੱਗਾ। ਇਸ ਸਬੰਧੀ ਥਾਣਾ 8 ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ।

ਇਹ ਵੀ ਪੜ੍ਹੋ- ਨੇਕ ਦਿਲ 'ਚੋਰ' ਦਾ ਅਜਿਹਾ ਕੰਮ, ਜਿਸ ਨੂੰ ਦੇਖ ਕੇ ਲੋਕਾਂ ਨੇ ਕਿਹਾ- 'ਇਨਸਾਨੀਅਤ ਅਜੇ ਜ਼ਿੰਦਾ ਹੈ...'

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News