ਲੁਧਿਆਣੇ ''ਚ ਬੇਖੌਫ ਲੁਟੇਰੇ, ਦਾਤਰਾਂ ਨਾਲ ਕੀਤਾ ਦੁਕਾਨਦਾਰ ''ਤੇ ਹਮਲਾ, ਕੈਮਰੇ ''ਚ ਕੈਦ ਹੋਈ ਘਟਨਾ

Tuesday, Jul 04, 2017 - 01:28 PM (IST)

ਲੁਧਿਆਣਾ (ਰਿਸ਼ੀ) : ਡਾਬਾ-ਲੋਹਾਰਾ ਰੋਡ 'ਤੇ ਚੋਰੀ ਤੇ ਸਨੈਚਿੰਗ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਜਾਣਕਾਰੀ ਦਿੰਦਿਆਂ ਫਤਿਹ ਸਿੰਘ ਨਗਰ ਦੇ ਰਹਿਣ ਵਾਲੇ ਰਾਹੁਲ ਕੁਮਾਰ (25) ਨੇ ਦੱਸਿਆ ਕਿ ਉਸ ਦੀ ਡਾਬਾ-ਲੋਹਾਰਾ ਰੋਡ 'ਤੇ ਮੋਬਾਇਲ ਸ਼ਾਪ ਹੈ। ਐਤਵਾਰ ਰਾਤ 10 ਵਜੇ ਉਹ ਦੁਕਾਨ ਬੰਦ ਕਰ ਕੇ ਘਰ ਪੈਦਲ ਫੋਨ 'ਤੇ ਗੱਲ ਕਰਦਾ ਜਾ ਰਿਹਾ ਸੀ। ਘਰੋਂ ਕੁਝ ਕਦਮ ਦੂਰ 2 ਮੋਟਰਸਾਈਕਲਾਂ 'ਤੇ ਆਏ 5 ਲੁਟੇਰਿਆਂ ਨੇ ਉਸ ਨੂੰ ਰੋਕ ਲਿਆ 1 ਲੁਟੇਰਾ ਉਤਰ ਕੇ ਉਸ ਕੋਲ ਆਇਆ ਤੇ ਮੋਬਾਇਲ ਫੋਨ ਝਪਟਣ ਲੱਗਾ।
ਇਸ ਦੌਰਾਨ ਜਦੋਂ ਉਸ ਨੇ ਵਿਰੋਧ ਕੀਤਾ ਤਾਂ ਲੁਟੇਰਿਆਂ ਨੇ ਉਸ ਦੇ ਸਿਰ 'ਚ ਦਾਤਰ ਮਾਰ ਕੇ ਥੱਲੇ ਸੁੱਟ ਦਿੱਤਾ ਤੇ ਲੁੱਟ ਕੇ ਫਰਾਰ ਹੋ ਗਏ। ਜ਼ਖਮੀ ਮੁਤਾਬਕ ਹੱਥੋਪਾਈ 'ਚ ਇਕ ਮੋਬਾਇਲ ਫੋਨ ਥੱਲੇ ਡਿੱਗ ਗਿਆ ਜਿਸ ਨੂੰ ਲੁਟੇਰੇ ਨਾਲ ਲੈ ਕੇ ਨਹੀਂ ਗਏ, ਜਿਸ ਤੋਂ ਬਾਅਦ ਪਰਿਵਾਰ ਵਾਲੇ ਜ਼ਖਮੀ ਹਾਲਤ 'ਚ ਉਸ ਨੂੰ ਤੁਰੰਤ ਸੀ. ਐੱਮ. ਸੀ. ਹਸਪਤਾਲ ਲੈ ਗਏ। ਵਾਰਦਾਤ ਵਾਲੀ ਜਗ੍ਹਾ 'ਤੇ ਕੈਮਰੇ ਲੱਗੇ ਹੋਏ ਹਨ। ਥਾਣਾ ਡਾਬਾ ਦੀ ਪੁਲਸ ਫੁਟੇਜ ਕਬਜ਼ੇ 'ਚ ਲੈ ਕੇ ਜਾਂਚ 'ਚ ਜੁਟ ਗਈ ਹੈ।


Related News