ਪੰਚਾਇਤੀ ਰੰਜਿਸ਼ ਕਾਰਨ ਵਿਅਕਤੀ ’ਤੇ ਹਮਲਾ, 5 ਨਾਮਜ਼ਦ

Monday, Oct 28, 2024 - 01:09 PM (IST)

ਪੰਚਾਇਤੀ ਰੰਜਿਸ਼ ਕਾਰਨ ਵਿਅਕਤੀ ’ਤੇ ਹਮਲਾ, 5 ਨਾਮਜ਼ਦ

ਅਬੋਹਰ (ਸੁਨੀਲ) : ਰੰਜਿਸ਼ ਦੇ ਚੱਲਦਿਆਂ ਵੈਕਸਿੰਗ ਪਲਾਂਟ ’ਤੇ ਕੰਮ ਕਰ ਰਹੇ ਪਿੰਡ ਤੇਲੂਪੁਰਾ ਦੇ ਵਸਨੀਕ ਇਕ ਵਿਅਕਤੀ ’ਤੇ ਹਮਲਾ ਕਰਨ ਦੇ ਦੋਸ਼ ’ਚ ਥਾਣਾ ਖੂਈਆਂ ਸਰਵਰ ਦੀ ਪੁਲਸ ਨੇ 5 ਨਾਮਜ਼ਦ ਅਤੇ 4-5 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਇਸ ’ਚ ਪੀੜਤ ਵੱਲੋਂ 64 ਹਜ਼ਾਰ ਰੁਪਏ ਲੁੱਟਣ ਦਾ ਦੋਸ਼ ਵੀ ਲਾਇਆ ਗਿਆ ਹੈ। ਜਿਸ ਸਬੰਧੀ ਪੁਲਸ ਜਾਂਚ ਕਰ ਰਹੀ ਹੈ। ਪੁਲਸ ਨੂੰ ਦਿੱਤੇ ਆਪਣੇ ਬਿਆਨਾਂ ’ਚ ਸਤਦੇਵ ਪੁੱਤਰ ਗੋਪੀਰਾਮ ਵਾਸੀ ਪਿੰਡ ਤੇਲੂਪੁਰਾ ਨੇ ਦੱਸਿਆ ਕਿ ਉਸ ਨੇ ਪਿੰਡ ’ਚ ਪੰਚਾਇਤੀ ਚੋਣਾਂ ’ਚ ਜਿੱਤੇ ਸਰਪੰਚ ਦੀ ਹਮਾਇਤ ਕੀਤੀ ਸੀ।

ਜਿਸ ਦੀ ਰੰਜਿਸ਼ ਕਾਰਨ ਜਦੋਂ 25 ਅਕਤੂਬਰ ਨੂੰ ਉਹ ਆਪਣੇ ਤੇਲੂਪੁਰਾ ਅਤੇ ਪੰਜਕੋਸੀ ਰੋਡ ’ਤੇ ਸਥਿਤ ਵੈਕਸਿੰਗ ਪਲਾਟ ਤੋਂ ਰਾਤ ਕਰੀਬ 10 ਵੱਜੇ ਘਰ ਆ ਰਿਹਾ ਸੀ ਤਾਂ ਸੁਸ਼ੀਲ ਕੁਮਾਰ ਆਦਿ ਉਸ ਦੇ ਮੋਟਰਸਾਈਕਲ ਦੇ ਅੱਗੇ ਆ ਗਏ ਅਤੇ ਉਕਤ ਲੋਕਾਂ ਵੱਲੋਂ ਉਸ ਦੀ ਕੁੱਟਮਾਰ ਕੀਤੀ ਗਈ।

ਜਾਂਚ ਅਧਿਕਾਰੀ ਗੁਰਦੀਪ ਸਿੰਘ ਨੇ ਦੱਸਿਆ ਕਿ ਸਤਦੇਵ ਨੇ ਉਕਤ ਮੁਲਜ਼ਮਾਂ ’ਤੇ 64 ਹਜ਼ਾਰ ਰੁਪਏ ਦੀ ਲੁੱਟ ਦਾ ਦੋਸ਼ ਵੀ ਲਾਇਆ ਹੈ, ਜਿਸ ਦੀ ਜਾਂਚ ਜਾਰੀ ਹੈ। ਸਤਦੇਵ ਦੇ ਬਿਆਨਾਂ ’ਤੇ ਪੁਲਸ ਵੱਲੋਂ ਪਿੰਡ ਤੇਲੂਪੁਰਾ ਵਾਸੀ ਸੁਨੀਲ ਕੁਮਾਰ ਉਰਫ਼ ਸੁਸ਼ੀਲ ਕੁਮਾਰ ਪੁੱਤਰ ਸਰਵਣ ਕੁਮਾਰ, ਵਿਜੇ ਕੁਮਾਰ ਪੁੱਤਰ ਬਨਵਾਰੀ ਲਾਲ, ਅਜੇ ਕੁਮਾਰ ਪੁੱਤਰ ਲਕਸ਼ਮਣ ਰਾਮ, ਰਾਕੇਸ਼ ਕੁਮਾਰ ਪੁੱਤਰ ਮਨਸੁਖ ਰਾਮ, ਸੋਨੂੰ ਪੁੱਤਰ ਕ੍ਰਿਸ਼ਨ ਲਾਲ ਅਤੇ 4-5 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।


author

Babita

Content Editor

Related News