ਵਿਅਕਤੀ ਨੂੰ ਫੜ੍ਹਨ ਗਈ ਪੁਲਸ ’ਤੇ ਹਮਲਾ, 7 ਖ਼ਿਲਾਫ਼ ਮਾਮਲਾ ਦਰਜ

Tuesday, Nov 05, 2024 - 03:21 PM (IST)

ਵਿਅਕਤੀ ਨੂੰ ਫੜ੍ਹਨ ਗਈ ਪੁਲਸ ’ਤੇ ਹਮਲਾ, 7 ਖ਼ਿਲਾਫ਼ ਮਾਮਲਾ ਦਰਜ

ਫਿਰੋਜ਼ਪੁਰ (ਪਰਮਜੀਤ ਸੋਢੀ) : ਮਮਦੋਟ ਦੇ ਪਿੰਡ ਕਾਕੜ ਵਿਖੇ ਵਿਅਕਤੀ ਨੂੰ ਫੜ੍ਹਨ ਗਈ ਪੁਲਸ ਪਾਰਟੀ ’ਤੇ ਹਮਲਾ ਕਰਨ ਪੀ. ਐੱਚ. ਜੀ. ਦੀ ਕੁੱਟਮਾਰ ਕਰਨ, ਮੋਬਾਇਲ ਫੋਨ ਖੋਹਣ ਅਤੇ ਵਰਦੀ ਪਾੜਨ ਦੀ ਖ਼ਬਰ ਮਿਲੀ ਹੈ। ਇਸ ਸਬੰਧ 'ਚ ਥਾਣਾ ਮਮਦੋਟ ਪੁਲਸ ਨੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ 7 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਓਮ ਪ੍ਰਕਾਸ਼ ਨੇ ਦੱਸਿਆ ਕਿ ਪੀ. ਐੱਚ. ਜੀ. ਗੁਰਮੇਜ ਸਿੰਘ ਸਮੇਤ ਉਹ ਅਤੇ ਹੋਰ ਕਰਮਚਾਰੀਆਂ ਉਹ ਦੋਸ਼ੀ ਦੇਸ ਰਾਜ ਪੁੱਤਰ ਮੱਖਣ ਸਿੰਘ ਵਾਸੀ ਪਿੰਡ ਕਾਕੜ ਦੇ ਘਰ ਪੁੱਜੇ, ਜਿਥੇ ਦੋਸ਼ੀ ਦੇਸ ਰਾਜ ਘਰ ਹਾਜ਼ਰ ਮਿਲਿਆ।

ਉਸ ਨੂੰ ਗ੍ਰਿਫ਼ਤਾਰ ਕਰਨ ਲੱਗੇ ਤਾਂ ਦੋਸ਼ੀਅਨ ਬਲਦੇਵ ਸਿੰਘ ਪੁੱਤਰ ਹਰਮੇਸ਼ ਸਿੰਘ, ਕੈਲਾਸ਼ ਰਾਣੀ ਪਤਨੀ ਬਲਦੇਵ ਸਿੰਘ, ਹਰਮੇਸ਼ ਸਿੰਘ ਪੁੱਤਰ ਮੱਖਣ ਸਿੰਘ, ਜੋਗਿੰਦਰ ਕੌਰ ਉਰਫ਼ ਛਿੰਦੋ ਪਤਨੀ ਹਰਮੇਸ਼ ਸਿੰਘ, ਬਿੰਦਰੋ ਪਤਨੀ ਬਗੀਚਾ ਸਿੰਘ, ਗੋਰਾ ਪੁੱਤਰ ਸ਼ਿੰਗਾਰਾ ਸਿੰਘ, ਗੁੱਡੋ ਪਤਲੀ ਸ਼ਿੰਗਾਰਾ ਸਿੰਘ ਵਾਸੀਅਲ ਪਿੰਡ ਕਾਕੜ ਨੇ ਪੀ. ਐੱਚ. ਜੀ. ਗੁਰਮੇਜ ਸਿੰਘ ਨੂੰ ਮਾਰਨਾ-ਕੁੱਟਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਉਸ ਕੋਲੋਂ ਉਸ ਦਾ ਮੋਬਾਇਲ ਫੋਨ ਖੋਹ ਲਿਆ ਤੇ ਵਰਦੀ ਪਾੜ ਦਿੱਤੀ। ਸਹਾਇਕ ਥਾਣੇਦਾਰ ਓਮ ਪ੍ਰਕਾਸ਼ ਨੇ ਦੱਸਿਆ ਕਿ ਉਕਤ ਦੋਸ਼ੀਅਨ ਖ਼ਿਲਾਫ਼ ਮਾਮਲਾ ਦਰਜ ਕਰਕੇ ਦੋਸ਼ੀ ਹਰਮੇਸ਼ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।


author

Babita

Content Editor

Related News