ਲੁਧਿਆਣਾ ''ਚ ਸ਼ਿਵ ਸੈਨਾ ਆਗੂ ''ਤੇ ਹਮਲਾ, ਛੋਟੇ ਭਰਾ ਦਾ ਜਨਮ ਦਿਨ ਮਨਾ ਕੇ ਪਰਤ ਰਿਹਾ ਸੀ ਘਰ

Monday, Oct 28, 2024 - 01:54 PM (IST)

ਲੁਧਿਆਣਾ (ਗਣੇਸ਼): ਲੁਧਿਆਣਾ ਵਿਚ ਬੀਤੀ ਰਾਤ ਤਕਰੀਬਨ ਪੌਣੇ 12 ਵਜੇ ਸ਼ਿਵ ਸੈਨਾ ਸਮਾਜਵਾਦੀ ਦੇ ਵਪਾਰ ਵਿੰਗ ਦੇ ਪ੍ਰਧਾਨ ਰਾਜਨ ਰਾਣਾ, ਉਨ੍ਹਾਂ ਦੇ ਭਰਾ ਅਤੇ ਭਤੀਜੇ 'ਤੇ ਸਕੂਟੀ ਸਵਾਰ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਰਾਣਾ ਦੇ ਸਿਰ, ਮੱਥੇ ਅਤੇ ਬਾਂਹ 'ਤੇ ਸੱਟ ਲੱਗੀ ਹੈ। ਹਮਲਾਵਰ ਕੁੱਟਮਾਰ ਕਰ ਕੇ ਮੌਕੇ ਤੋਂ ਫ਼ਰਾਰ ਹੋ ਗਏ, ਜਦਕਿ ਉਨ੍ਹਾਂ ਦਾ ਸਾਥੀ ਲੋਕਾਂ ਦੀ ਮਦਦ ਨਾਲ ਫੜਿਆ ਗਿਆ। ਰਾਣਾ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਸ ਨੂੰ ਡੀ.ਐੱਮ.ਸੀ. ਹਸਪਤਾਲ ਰੈਫ਼ਰ ਕਰ ਦਿੱਤਾ ਗਿਆ। ਘਟਨਾ ਸਮੇਂ ਰਾਜਨ ਰਾਣਾ ਦੇ ਨਾਲ ਉਨ੍ਹਾਂ ਦਾ ਸਿਕਿਓਰਿਟੀ ਗਾਰਡ ਮੌਜੂਦ ਨਹੀਂ ਸੀ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਇਸ ਪਿੰਡ 'ਚ ਪ੍ਰਵਾਸੀਆਂ ਦਾ ਰਾਜ! 30 ਸਾਲਾਂ ਤੋਂ ਬਣ ਰਹੇ ਸਰਪੰਚ

ਰਾਜਨ ਰਾਣਾ ਨੇ ਕਿਹਾ ਕਿ ਉਹ ਆਪਣੇ ਪਰਿਵਾਰ ਨਾਲ ਛੋਟੇ ਭਰਾ ਬੋਬੀ ਦਾ ਜਨਮ ਦਿਨ ਮਨਾ ਕੇ ਵਾਪਸ ਪਰਤ ਰਹੇ ਸਨ। ਚੌੜਾ ਬਾਜ਼ਾਰ ਵਿਚ ਪਰੌਂਠੇ ਵੇਚਣ ਵਾਲਿਆਂ ਦੀਆਂ ਰੇਹੜੀਆਂ 'ਤੇ ਕੁਝ ਨੌਜਵਾਨ ਖੜ੍ਹੇ ਸਨ। ਸੜਕ 'ਤੇ ਰਾਹ ਘੱਟ ਹੋਣ ਕਾਰਨ ਉਨ੍ਹਾਂ ਦੇ ਭਤੀਜੇ ਪੀਯੂਸ਼ ਨੇ ਕਾਰ ਦਾ ਹਾਰਨ ਵਜਾ ਦਿੱਤਾ। ਇਸ ਤੋਂ ਭੜਕੇ ਨੌਜਵਾਨਾਂ ਨੇ ਉਸ ਨਾਲ ਗਾਲੀ-ਗਲੋਚ ਸ਼ੁਰੂ ਕਰ ਦਿੱਤੀ। ਉਨ੍ਹਾਂ ਲੋਕਾਂ ਨੇ ਰਾਣਾ ਦੀ ਕਾਰ ਵਿਚ ਸਕੂਟਰੀ ਨਾਲ ਟੱਕਰ ਮਾਰ ਦਿੱਤੀ ਤੇ ਗਾਹਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ।

ਇਹ ਖ਼ਬਰ ਵੀ ਪੜ੍ਹੋ - ਬੰਦੀਛੋੜ ਦਿਵਸ ਮੌਕੇ ਇਨ੍ਹਾਂ ਗੁਰਦੁਆਰਿਆਂ 'ਚ ਨਹੀਂ ਕੀਤੀ ਜਾਵੇਗੀ ਦੀਪਮਾਲਾ, ਜਾਣੋ ਵਜ੍ਹਾ

ਸ਼ਿਵ ਸੈਨਾ ਆਗੂ ਨੇ ਅੱਗੇ ਦੱਸਿਆ ਕਿ ਉਸੇ ਨੌਜਵਾਨ ਨੇ ਤਕਰੀਬਨ 1 ਦਰਜਨ ਨੌਜਵਾਨਾਂ ਨੂੰ ਬੁਲਾ ਕੇ ਹਮਲਾ ਕਰ ਦਿੱਤਾ। ਹਮਲੇ ਵਿਚ ਉਹ, ਉਸ ਦਾ ਭਰਾ ਬੋਬੀ ਤੇ ਭਤੀਜਾ ਪੀਯੂਸ਼ ਗੰਭੀਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ। ਹਸਪਤਾਲ ਵਿਚ ਰਾਣਾ ਦਾ ਇਲਾਜ ਕਰ ਉਨ੍ਹਾਂ ਨੂੰ ਡੀ.ਐੱਮ.ਸੀ. ਹਸਪਤਾਲ ਭੇਜ ਦਿੱਤਾ ਗਿਆ। ਮੌਕੇ 'ਤੇ ਥਾਣਾ ਡਵੀਜ਼ਨ ਨੰਬਰ 3 ਦੀ ਪੁਲਸ ਪਹੁੰਚੀ। ਥਾਣਾ ਡਵੀਜ਼ਨ ਨੰਬਰ 2 ਦੇ SHO ਅੰਮ੍ਰਿਤਪਾਲ ਸ਼ਰਮਾ ਨੇ ਕਿਹਾ ਕਿ ਮੌਕੇ 'ਤੇ ਲੱਗੇ CCTV ਕੈਮਰੇ ਚੱਕੇ ਕੀਤੇ ਜਾਣਗੇ। ਮਾਮਲਾ ਸੀਨੀਅਰ ਅਧਿਕਾਰੀਆਂ ਦੇ ਧਿਆਨ ਵਿਚ ਹੈ। ਹਮਲੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News