ਮੋਬਾਇਲ ਫੋਨ ਸਨੈਚਿੰਗ ਦੇ ਮੁਲਜ਼ਮ ਨੂੰ 5 ਸਾਲ ਕੈਦ

Monday, Nov 04, 2024 - 11:34 AM (IST)

ਮੋਬਾਇਲ ਫੋਨ ਸਨੈਚਿੰਗ ਦੇ ਮੁਲਜ਼ਮ ਨੂੰ 5 ਸਾਲ ਕੈਦ

ਚੰਡੀਗੜ੍ਹ (ਪ੍ਰੀਕਸ਼ਿਤ) : ਮੋਬਾਇਲ ਖੋਹਣ ਦੇ ਇੱਕ ਮਾਮਲੇ 'ਚ ਫ਼ੈਸਲਾ ਸੁਣਾਉਂਦੇ ਹੋਏ ਅਦਾਲਤ ਨੇ ਕਿਹਾ ਕਿ ਦੋਸ਼ੀ ਕਈ ਮੋਬਾਇਲ ਫ਼ੋਨ ਰੱਖਣ ਬਾਰੇ ਦੱਸਣ ਵਿਚ ਅਸਫ਼ਲ ਰਿਹਾ ਹੈ। ਇਹ ਦੱਸਣਾ ਦੋਸ਼ੀ ਦਾ ਫਰਜ਼ ਬਣਦਾ ਹੈ ਕਿ ਉਹ ਇਨ੍ਹਾਂ ਫੋਨਾਂ ਦਾ ਮਾਲਕ ਹੈ। ਅਜਿਹੇ ''ਚ ਇਸ ਕੇਸ ਵਿਚ ਕਿਸੇ ਵੀ ਤਰ੍ਹਾਂ ਨਾਲ ਇਹ ਨਹੀਂ ਕਿਹਾ ਜਾ ਸਕਦਾ ਕਿ ਦੋਸ਼ੀ ਖ਼ਿਲਾਫ਼ ਝੂਠਾ ਮਾਮਲਾ ਦਰਜ ਕੀਤਾ ਗਿਆ ਹੈ। ਅਦਾਲਤ ਨੇ ਮਾਮਲੇ 'ਚ ਮੁਲਜ਼ਮ ਨੂੰ ਦੋਸ਼ੀ ਕਰਾਰ ਦਿੰਦੇ ਹੋਏ 5 ਸਾਲ ਦੀ ਕੈਦ ਅਤੇ 10,000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਸਜ਼ਾ ਸੁਣਾਏ ਗਏ ਦੋਸ਼ੀ ਦੀ ਪਛਾਣ ਸੋਇਬ ਉਰਫ਼ ਗੋਲੂਏਜ਼ (25) ਵਾਸੀ ਬੁੜੈਲ ਵਜੋਂ ਹੋਈ ਹੈ। ਦਰਜ ਮਾਮਲੇ ਤਹਿਤ ਸੈਕਟਰ-36 ਥਾਣਾ ਪੁਲਸ ਨੇ ਕਰੀਬ ਦੋ ਸਾਲ ਪਹਿਲਾਂ ਫਰਵਰੀ 2024 ਵਿਚ ਦਲੀਪ ਪ੍ਰਸਾਦ ਵੱਲੋਂ ਦਿੱਤੀ ਮੋਬਾਇਲ ਖੋਹਣ ਦੀ ਸ਼ਿਕਾਇਤ ’ਤੇ ਕੇਸ ਦਰਜ ਕੀਤਾ ਸੀ।

ਉਸ ਨੇ ਆਪਣੀ ਸ਼ਿਕਾਇਤ ਵਿਚ ਦੱਸਿਆ ਸੀ ਕਿ ਉਹ ਸੈਕਟਰ-35 ਵਿਚ ਆਪਣੇ ਮੋਬਾਇਲ ਫੋਨ ’ਤੇ ਮੈਸੇਜ ਚੈੱਕ ਕਰ ਰਿਹਾ ਸੀ ਤਾਂ ਮੋਟਰਸਾਈਕਲ ਸਵਾਰ ਇੱਕ ਮੁਲਜ਼ਮ ਉਸ ਦਾ ਮੋਬਾਇਲ ਫੋਨ ਖੋਹ ਕੇ ਫ਼ਰਾਰ ਹੋ ਗਿਆ। ਮਾਮਲੇ 'ਚ ਪੁਲਸ ਨੇ ਜਾਂਚ ਦੌਰਾਨ ਗੁਪਤ ਸੂਚਨਾ ਦੇ ਆਧਾਰ 'ਤੇ ਦੋਸ਼ੀ ਨੂੰ ਗ੍ਰਿਫ਼ਤਾਰ ਕਰਦੇ ਹੋਏ ਜਾਂਚ ਪੂਰੀ ਹੋਣ ਤੋਂ ਬਾਅਦ ਫੜ੍ਹੇ ਗੇ ਦੋਸ਼ੀ ਖ਼ਿਲਾਫ਼ ਅਦਾਲਤ ਵਿਚ ਦੋਸ਼ ਪੱਤਰ ਦਾਇਰ ਕੀਤਾ ਸੀ। ਦੋਸ਼ੀ ਬਹੁਤ ਸਾਰੇ ਮੋਬਾਇਲ ਫੋਨ ਰੱਖਣ ਦੇ ਬਾਰੇ ਵਿਚ ਦੱਸਣ ਵਿਚ ਨਾਕਾਮ ਰਿਹਾ ਹੈ। ਮਾਮਲੇ ਵਿਚ ਚੱਲੀ ਸੁਣਵਾਈ ਦੇ ਦੌਰਾਨ ਸਰਕਾਰੀ ਵਕੀਲ ਹੁਕੁਮ ਸਿੰਘ ਨੇ ਕਿਹਾ ਕਿ ਦਰਖ਼ਾਸਤੀ ਧਿਰ ਨੇ ਮੁਲਜ਼ਮ ਦੇ ਖ਼ਿਲਾਫ਼ ਮਾਮਲਾ ਸਾਬਤ ਕਰ ਦਿੱਤਾ।

ਉੱਥੇ ਹੀ ਦੂਜੇ ਪਾਸੇ ਦੋਸ਼ੀ ਦੇ ਵਕੀਲ ਨੇ ਦਲੀਲ ਦਿੱਤੀ ਕਿ ਦੋਸ਼ੀ ਦੇ ਖ਼ਿਲਾਫ਼ ਝੂਠਾ ਮਾਮਲਾ ਦਰਜ ਕੀਤਾ ਗਿਆ ਹੈ। ਮਾਮਲੇ ਵਿਚ ਸਾਹਮਣੇ ਆਏ ਤੱਥਾਂ ਨੂੰ ਜਾਂਚਣ ਅਤੇ ਦਲੀਲਾਂ ਨੂੰ ਸੁਣਨ ਤੋਂ ਬਾਅਦ ਅਦਾਲਤ ਨੇ ਕਿਹਾ ਕਿ ਦੋਸ਼ੀ ਇੰਨੇ ਸਾਰੇ ਮੋਬਾਇਲ ਫੋਨ ਰੱਖਣ ਦੇ ਬਾਰੇ ਦੱਸਣ ਵਿਚ ਨਾਕਾਮ ਰਿਹਾ ਹੈ। ਇਹ ਦੱਸਣਾ ਦੋਸ਼ੀ ਦਾ ਫ਼ਰਜ਼ ਹੈ ਕਿ ਉਹ ਇਨ੍ਹਾਂ ਫੋਨਾਂ ਦਾ ਮਾਲਕ ਹੈ ਅਤੇ ਕਿਸੇ ਵੀ ਤਰ੍ਹਾਂ ਤੋਂ ਇਹ ਨਹੀਂ ਕਿਹਾ ਜਾ ਸਕਦਾ ਕਿ ਉਸ ਦੇ ਖ਼ਿਲਾਫ਼ ਝੂਠਾ ਮਾਮਲਾ ਦਰਜ ਕੀਤਾ ਗਿਆ ਹੈ। ਅਦਾਲਤ ਨੇ ਕਿਹਾ ਕਿ ਇਨ੍ਹਾਂ ਪਰਿਸਥਿਤੀਆਂ ਵਿਚ ਦਰਖ਼ਾਸਤੀ ਧਿਰ ਨੇ ਪੂਰੀ ਤਰ੍ਹਾਂ ਨਾਲ ਸਾਬਤ ਕਰ ਦਿੱਤਾ ਕਿ ਦੋਸ਼ੀ ਸ਼ੋਇਬ ਨੇ ਮੋਬਾਇਲ ਫੋਨ ਖੋਹਿਆ ਸੀ। ਇਸ ਨੂੰ ਦੇਖਦੇ ਹੋਏ ਦੋਸ਼ੀ ਨੂੰ ਆਈ. ਪੀ. ਸੀ. ਦੀ ਧਾਰਾ 379 ਏ ਦੇ ਤਹਿਤ ਦੋਸ਼ੀ ਕਰਾਰ ਦਿੰਦੇ ਹੋਏ 5 ਸਾਲ ਕੈਦ ਅਤੇ 10 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ।


author

Babita

Content Editor

Related News