ਬਰਲਟਨ ਪਾਰਕ ਦੀ ਪਟਾਕਾ ਮਾਰਕੀਟ ਦੇ ਦੁਕਾਨਦਾਰ ਪਏ ਪਰੇਸ਼ਾਨੀ ''ਚ, GST ਵਿਭਾਗ ਨੇ ਵਿਖਾਈ ਸਖ਼ਤੀ

Wednesday, Oct 23, 2024 - 01:45 PM (IST)

ਬਰਲਟਨ ਪਾਰਕ ਦੀ ਪਟਾਕਾ ਮਾਰਕੀਟ ਦੇ ਦੁਕਾਨਦਾਰ ਪਏ ਪਰੇਸ਼ਾਨੀ ''ਚ, GST ਵਿਭਾਗ ਨੇ ਵਿਖਾਈ ਸਖ਼ਤੀ

ਜਲੰਧਰ (ਖੁਰਾਣਾ)–ਦੀਵਾਲੀ ਮੌਕੇ ਪਟਾਕੇ ਚਲਾਉਣ ਦੀ ਪ੍ਰੰਪਰਾ ਦਹਾਕਿਆਂ ਤੋਂ ਚਲੀ ਆ ਰਹੀ ਹੈ। ਜਿਉਂ-ਜਿਉਂ ਜ਼ਮਾਨਾ ਆਧੁਨਿਕ ਹੁੰਦਾ ਜਾ ਰਿਹਾ ਹੈ, ਤਿਉਂ-ਤਿਉਂ ਦੀਵਾਲੀ ਪੁਰਬ ਮਨਾਉਣ ਅਤੇ ਪਟਾਕੇ ਚਲਾਉਣ ਦੇ ਤੌਰ-ਤਰੀਕੇ ਵੀ ਬਦਲਦੇ ਚਲੇ ਜਾ ਰਹੇ ਹਨ। ਕੁਝ ਸਾਲ ਪਹਿਲਾਂ ਤਕ ਇਕ ਪਰਿਵਾਰ ਕੁਝ ਸੌ ਰੁਪਏ ਦੇ ਪਟਾਕੇ ਖ਼ਰੀਦ ਕੇ ਦੀਵਾਲੀ ਮਨਾ ਲੈਂਦਾ ਸੀ ਪਰ ਹੁਣ ਹਜ਼ਾਰਾਂ ਰੁਪਏ ਖ਼ਰਚਣ ਦੇ ਬਾਅਦ ਵੀ ਉਹ ਗੱਲ ਨਹੀਂ ਬਣਦੀ। ਕੁਝ ਵੱਡੇ ਪਰਿਵਾਰ ਤਾਂ ਹੁਣ ਲੱਖ-ਲੱਖ ਰੁਪਏ ਦੇ ਪਟਾਕੇ ਵੀ ਖ਼ਰੀਦਣ ਲੱਗੇ ਹਨ। ਅਜਿਹੇ ਵਿਚ ਪਟਾਕਾ ਕਾਰੋਬਾਰ ਦਾ ਸਰੂਪ ਵੀ ਬਦਲਦਾ ਜਾ ਰਿਹਾ ਹੈ। ਅੱਜ ਤੋਂ ਕੁਝ ਸਾਲ ਪਹਿਲਾਂ ਤਤਕਾਲੀ ਡਿਪਟੀ ਕਮਿਸ਼ਨਰ ਅਸ਼ੋਕ ਕੁਮਾਰ ਗੁਪਤਾ ਨੇ ਤੰਗ ਬਾਜ਼ਾਰਾਂ ਵਿਚ ਵਿਕ ਰਹੇ ਪਟਾਕਿਆਂ ’ਤੇ ਸਖ਼ਤੀ ਕੀਤੀ ਅਤੇ ਖੁੱਲ੍ਹੀ ਥਾਂ ’ਤੇ ਪਟਾਕੇ ਵੇਚਣ ਦੇ ਨਿਰਦੇਸ਼ ਦਿੱਤੇ। ਇਸ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਬਰਲਟਨ ਪਾਰਕ ਵਿਚ ਪਟਾਕਿਆਂ ਦੀ ਮਾਰਕੀਟ ਲੁਆ ਦਿੱਤੀ। ਪਿਛਲੇ ਕਈ ਸਾਲਾਂ ਤੋਂ ਬਰਲਟਨ ਪਾਰਕ ਵਿਚ ਹੀ ਪਟਾਕਿਆਂ ਦੀ ਅਸਥਾਈ ਮਾਰਕੀਟ ਲੱਗਦੀ ਚਲੀ ਆ ਰਹੀ ਹੈ।ਟ

ਇਥੇ ਹਰ ਸਾਲ ਕਰੋੜਾਂ ਰੁਪਏ ਦਾ ਪਟਾਕਾ ਵੇਚਿਆ ਅਤੇ ਖਰੀਦਿਆ ਜਾਂਦਾ ਹੈ। ਇਸ ਸਾਲ ਵੀ ਬਰਲਟਨ ਪਾਰਕ ਵਿਚ ਅਸਥਾਈ ਪਟਾਕਾ ਮਾਰਕੀਟ ਲੱਗਭਗ ਤਿਆਰ ਹੋ ਚੁੱਕੀ ਹੈ ਅਤੇ ਆਉਣ ਵਾਲੇ ਕੁਝ ਦਿਨਾਂ ਵਿਚ ਉਥੇ ਪਟਾਕਿਆਂ ਦੀ ਵਿਕਰੀ ਆਰੰਭ ਹੋ ਜਾਵੇਗੀ ਪਰ ਕਾਰੋਬਾਰੀਆਂ ਨੂੰ ਦੁੱਖ ਹੈ ਕਿ ਉਨ੍ਹਾਂ ਨੂੰ ਕਾਰੋਬਾਰ ਕਰਨ ਲਈ ਇਕ ਹਫ਼ਤੇ ਦਾ ਸਮਾਂ ਵੀ ਨਹੀਂ ਮਿਲਦਾ। ਫਿਲਹਾਲ ਮਾਰਕੀਟ ਲਈ ਜਲੰਧਰ ਪੁਲਸ ਨੇ 20 ਡਰਾਅ ਕੱਢ ਦਿੱਤੇ ਹਨ ਅਤੇ ਪਟਾਕਾ ਮਾਰਕੀਟ ਵਿਚ 20 ਬਲਾਕ ਬਣਾਏ ਜਾ ਰਹੇ ਹਨ, ਜਿਨ੍ਹਾਂ ਵਿਚ ਦੁਕਾਨਾਂ ਦੀ ਗਿਣਤੀ 130 ਦੇ ਲੱਗਭਗ ਹੈ।

ਇਹ ਵੀ ਪੜ੍ਹੋ- ਜ਼ਰੂਰੀ ਖ਼ਬਰ: ਜਲੰਧਰ 'ਚ ਬੰਦ ਹਨ ਇਹ ਰਸਤੇ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ

ਨਿਗਮ ਨੇ ਦੁਕਾਨਾਂ ਦਾ ਕਿਰਾਇਆ ਢਾਈ ਗੁਣਾ ਕੀਤਾ
ਪਿਛਲੇ ਕਈ ਸਾਲਾਂ ਤੋਂ ਪਟਾਕਾ ਮਾਰਕੀਟ ਨਾਲ ਸਬੰਧਤ ਦੁਕਾਨਦਾਰ ਨਗਰ ਨਿਗਮ ਨੂੰ ਤਹਿਬਾਜ਼ਾਰੀ ਫੀਸ ਵਜੋਂ 5 ਰੁਪਏ ਪ੍ਰਤੀ ਵਰਗ ਫੁੱਟ ਦੀ ਦਰ ਨਾਲ ਕਿਰਾਇਆ ਅਦਾ ਕਰਦੇ ਆਏ ਹਨ। ਇਸ ਵਾਰ ਜਦੋਂ ਪਟਾਕਾ ਵਿਕ੍ਰੇਤਾ ਨਿਗਮ ਆਫਿਸ ਪਹੁੰਚੇ ਤਾਂ ਉਨ੍ਹਾਂ ਕੋਲੋਂ ਢਾਈ ਗੁਣਾ ਜ਼ਿਆਦਾ ਭਾਵ 12 ਰੁਪਏ ਪ੍ਰਤੀ ਵਰਗ ਫੁੱਟ ਦੇ ਹਿਸਾਬ ਨਾਲ ਚਾਰਜ ਦੀ ਮੰਗ ਕੀਤੀ ਗਈ। ਪਤਾ ਲੱਗਾ ਹੈ ਕਿ ਅਜੇ ਪਟਾਕਾ ਵਿਕ੍ਰੇਤਾਵਾਂ ਨੇ ਰਸੀਦਾਂ ਨਹੀਂ ਕਟਵਾਈਆਂ ਹਨ ਅਤੇ ਵਧੇ ਹੋਏ ਕਿਰਾਏ ’ਤੇ ਰੋਸ ਪ੍ਰਗਟ ਕੀਤਾ ਜਾ ਰਿਹਾ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਨਿਗਮ ਕੋਈ ਸਹੂਲਤ ਤਾਂ ਦਿੰਦਾ ਨਹੀਂ ਪਰ ਕਿਰਾਇਆ ਲਗਾਤਾਰ ਵਧਾਉਂਦਾ ਜਾ ਰਿਹਾ ਹੈ। ਪਟਾਕਾ ਮਾਰਕੀਟ ਦੇ ਦੁਕਾਨਦਾਰ ਨਗਰ ਨਿਗਮ ਵੱਲੋਂ ਵਧਾਏ ਗਏ ਕਿਰਾਏ ਨੂੰ ਘੱਟ ਕਰਵਾਉਣ ਦੀਆਂ ਕੋਸ਼ਿਸ਼ਾਂ ’ਚ ਲੱਗੇ ਹੋਏ ਹਨ।

PunjabKesari

ਜੀ. ਐੱਸ. ਟੀ. ਵਿਭਾਗ ਦੀ ਵੀ ਹੈ ਪਟਾਕਾ ਮਾਰਕੀਟ ’ਤੇ ਨਜ਼ਰ
ਪਿਛਲੇ ਕੁਝ ਹਫਤਿਆਂ ਤੋਂ ਤਿਉਹਾਰਾਂ ਦੇ ਮੱਦੇਨਜ਼ਰ ਜੀ. ਐੱਸ. ਟੀ. ਵਿਭਾਗ ਸ਼ਹਿਰ ਦੇ ਅੰਦਰੂਨੀ ਬਾਜ਼ਾਰਾਂ ਅਤੇ ਮਾਰਕੀਟਾਂ ਵਿਚ ਸਰਗਰਮ ਹੈ ਅਤੇ ਦੁਕਾਨਦਾਰਾਂ ਨੂੰ ਬਿੱਲ ਕੱਟਣ ਤੇ ਟੈਕਸ ਭਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਸੈਂਕੜੇ ਦੁਕਾਨਦਾਰਾਂ ਨੂੰ ਨੋਟਿਸ ਸਰਵ ਕਰਕੇ ਜੁਰਮਾਨੇ ਲਾਏ ਜਾ ਚੁੱਕੇ ਹਨ ਅਤੇ ਥਾਂ-ਥਾਂ ਚੈਕਿੰਗ ਦਾ ਕੰਮ ਵੀ ਜਾਰੀ ਹੈ। ਕਿਉਂਕਿ ਪਟਾਕਾ ਮਾਰਕੀਟ ਵਿਚ ਹਰ ਸਾਲ ਕਰੋੜਾਂ ਰੁਪਏ ਦਾ ਕੰਮ ਹੁੰਦਾ ਹੈ, ਇਸ ਲਈ ਇਸ ਵਾਰ ਜੀ. ਐੱਸ. ਟੀ. ਵਿਭਾਗ ਦੀ ਤਿੱਖੀ ਨਜ਼ਰ ਬਰਲਟਨ ਪਾਰਕ ਪਟਾਕਾ ਮਾਰਕੀਟ ’ਤੇ ਵੀ ਹੈ।
ਪਤਾ ਲੱਗਾ ਹੈ ਕਿ ਜੀ. ਐੱਸ. ਟੀ. ਵਿਭਾਗ ਦੇ ਅਧਿਕਾਰੀਆਂ ਨੇ ਪਟਾਕਾ ਵਿਕ੍ਰੇਤਾਵਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਜੀ. ਐੱਸ. ਟੀ. ਨੰਬਰ ਆਦਿ ਲੈ ਕੇ ਹੀ ਕਾਰੋਬਾਰ ਕਰਨ ਅਤੇ ਹਰ ਸਾਮਾਨ ਦਾ ਬਿੱਲ ਕੱਟਿਆ ਜਾਵੇ। ਇਨ੍ਹਾਂ ਦੁਕਾਨਦਾਰਾਂ ਤੋਂ ਐਡਵਾਂਸ ਟੈਕਸ ਵਜੋਂ 21-21 ਹਜ਼ਾਰ ਰੁਪਏ ਦੀ ਡਿਮਾਂਡ ਵੀ ਕੱਢੀ ਗਈ ਹੈ, ਇਸ ਨੂੰ ਲੈ ਕੇ ਵੀ ਪਟਾਕਾ ਵਿਕ੍ਰੇਤਾਵਾਂ ਵਿਚ ਰੋਸ ਪੈਦਾ ਹੋ ਰਿਹਾ ਹੈ।

ਇਹ ਵੀ ਪੜ੍ਹੋ- ਖ਼ੁਸ਼ੀ-ਖ਼ੁਸੀ ਚੱਲ ਰਹੇ ਵਿਆਹ 'ਚ ਪੈ ਗਿਆ ਰੌਲਾ, ਫੋਟੋਗ੍ਰਾਫਰ 'ਤੇ SI ਨੇ ਜੜ੍ਹ 'ਤੇ ਥੱਪੜ
4 ਗਰੁੱਪਾਂ ਅਤੇ ਵੱਖ-ਵੱਖ ਪਾਰਟੀਆਂ ’ਚ ਵੰਡੀ ਹੋਈ ਹੈ ਮਾਰਕੀਟ
ਪਿਛਲੇ ਕੁਝ ਸਾਲਾਂ ਤੋਂ ਪਟਾਕਾ ਮਾਰਕੀਟ ਵਿਚ ਆ ਕੇ ਕਾਰੋਬਾਰ ਕਰਨ ਵਾਲਿਆਂ ਦੀ ਗਿਣਤੀ ’ਚ ਵਾਧਾ ਦੇਖਿਆ ਜਾ ਰਿਹਾ ਹੈ। ਇਸ ਵਾਰ ਵੀ 130 ਦੇ ਲੱਗਭਗ ਦੁਕਾਨਦਾਰ ਹਨ, ਜਿਹੜੇ ਇਸ ਮਾਰਕੀਟ ਵਿਚ ਆਪਣੇ ਉਤਪਾਦ ਵੇਚਣ ਲਈ ਆ ਰਹੇ ਹਨ।
ਮੁੱਖ ਤੌਰ ’ਤੇ ਬਰਲਟਨ ਪਾਰਕ ਦੀ ਪਟਾਕਾ ਮਾਰਕੀਟ 4 ਗਰੁੱਪਾਂ ਵਿਚ ਵੰਡੀ ਹੋਈ ਹੈ। ਇਕ ਗਰੁੱਪ ਬਲਦੇਵ ਬੱਲੂ ਅਤੇ ਸੰਜੀਵ ਬਾਹਰੀ ਆਦਿ ਦਾ ਹੈ, ਜਿਸ ਕੋਲ ਲਗਭਗ 10 ਦੁਕਾਨਾਂ ਹਨ ਅਤੇ ਇਹ ਸਾਰੇ ਹੋਲਸੇਲ ਯਾਨੀ ਵੱਡਾ ਕਾਰੋਬਾਰ ਕਰਦੇ ਹਨ। ਦੂਸਰਾ ਗਰੁੱਪ ਰਵੀ ਮਹਾਜਨ ਦਾ ਹੈ, ਜਿਸ ਨੂੰ ਭਾਜਪਾਈਆਂ ਦਾ ਗਰੁੱਪ ਵੀ ਕਿਹਾ ਜਾਂਦਾ ਹੈ। ਇਸ ਗਰੁੱਪ ਕੋਲ ਵੀ 50 ਦੇ ਲੱਗਭਗ ਦੁਕਾਨਾਂ ਹਨ ਅਤੇ ਇਹ ਗਰੁੱਪ ਪਿਛਲੇ ਕਈ ਸਾਲਾਂ ਤੋਂ ਐਕਟਿਵ ਹੈ।

ਤੀਜਾ ਗਰੁੱਪ ਰਾਣਾ ਹਰਸ਼ ਵਰਮਾ ਦਾ ਹੈ, ਜੋ ਮੂਲ ਰੂਪ ਤੋਂ ਕਾਂਗਰਸ ਸਮਰਥਕ ਮੰਨਿਆ ਜਾਂਦਾ ਹੈ। ਇਸ ਗਰੁੱਪ ਕੋਲ ਵੀ 40 ਦੇ ਲਗਭਗ ਦੁਕਾਨਾਂ ਹਨ। ਤੀਜਾ ਗਰੁੱਪ ਵਿਕਾਸ ਭੰਡਾਰੀ ਦੇ ਗਰੁੱਪ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਹ ਗਰੁੱਪ ਕਿਸੇ ਖਾਸ ਸਿਆਸੀ ਪਾਰਟੀ ਨਾਲ ਤਾਂ ਜੁੜਿਆ ਹੋਇਆ ਨਹੀਂ ਹੈ ਪਰ ਸਾਰੀਆਂ ਪਾਰਟੀਆਂ ਕੋਲ ਇਸਦਾ ਆਉਣ-ਜਾਣ ਹੈ। ਇਸ ਗਰੁੱਪ ਕੋਲ ਵੀ 30 ਲਗਭਗ ਦੁਕਾਨਦਾਰ ਹਨ। ਕੁੱਲ੍ਹ ਮਿਲਾ ਕੇ ਵੇਖਿਆ ਜਾਵੇ ਤਾਂ ਅਜੇ ਤਕ ਆਮ ਆਦਮੀ ਪਾਰਟੀ ਦੀ ਕੋਈ ਪੈਠ ਬਰਲਟਨ ਪਾਰਕ ਪਟਾਕਾ ਮਾਰਕੀਟ ਵਿਚ ਨਹੀਂ ਬਣੀ ਹੈ। ਦੂਜੇ ਪਾਸੇ ਕਾਂਗਰਸ ਦੇ ਵਿਧਾਇਕ ਅਤੇ ਭਾਰਤੀ ਜਨਤਾ ਪਾਰਟੀ ਦੇ ਕਈ ਆਗੂ ਪਟਾਕਾ ਮਾਰਕੀਟ ਵਿਚ ਲਗਾਤਾਰ ਦਖ਼ਲਅੰਦਾਜ਼ੀ ਕਰਦੇ ਹਨ।

ਇਹ ਵੀ ਪੜ੍ਹੋ- ਨਿਹੰਗਾਂ ਨਾਲ ਵਿਵਾਦ ਦੌਰਾਨ ਕੁੱਲ੍ਹੜ ਪਿੱਜ਼ਾ ਕੱਪਲ ਦੀ ਨਵੀਂ ਵੀਡੀਓ ਆਈ ਸਾਹਮਣੇ, ਆਖੀ ਵੱਡੀ ਗੱਲ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

shivani attri

Content Editor

Related News