8 ਮਹੀਨੇ ਪਹਿਲਾਂ ਸਨੈਚਿੰਗ ਮਾਮਲੇ ’ਚ ਗ੍ਰਿਫ਼ਤਾਰ ਮੁਲਜ਼ਮ ਨੂੰ 5 ਸਾਲ ਦੀ ਕੈਦ
Tuesday, Oct 29, 2024 - 12:23 PM (IST)

ਚੰਡੀਗੜ੍ਹ (ਪ੍ਰੀਕਸ਼ਿਤ) : ਜ਼ਿਲ੍ਹਾ ਅਦਾਲਤ ਨੇ 8 ਮਹੀਨੇ ਪਹਿਲਾਂ ਸਨੈਚਿੰਗ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤੇ ਮੁਲਜ਼ਮ ਨੂੰ ਦੋਸ਼ੀ ਕਰਾਰ ਦਿੰਦਿਆਂ 5 ਸਾਲ ਦੀ ਕੈਦ ਸੁਣਾਈ ਹੈ। ਦੋਸ਼ੀ ਦੀ ਪਛਾਣ ਸੈਕਟਰ-45 ਦੇ ਰਹਿਣ ਵਾਲੇ ਸ਼ੋਇਬ ਉਰਫ਼ ਗੋਲੂ ਵਜੋਂ ਹੋਈ ਹੈ। ਦੋਸ਼ੀ ’ਤੇ ਇੰਡੀਅਨ ਏਅਰਫੋਰਸ ਦੇ ਕਰਮੀ ਦਾ ਮੋਬਾਇਲ ਖੋਹਣ ਦਾ ਦੋਸ਼ ਸੀ। ਮਾਮਲੇ ’ਚ ਸੈਕਟਰ-36 ਥਾਣਾ ਪੁਲਸ ਨੇ ਇਸ ਸਾਲ 22 ਫਰਵਰੀ ਨੂੰ ਐੱਫ. ਆਈ. ਆਰ. ਦਰਜ ਕਰਨ ਤੋਂ ਬਾਅਦ ਜਾਂਚ ਦੌਰਾਨ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਸੀ।
ਸ਼ਿਕਾਇਤਕਰਤਾ ਨੇ ਪੁਲਸ ਨੂੰ ਦੱਸਿਆ ਸੀ ਕਿ ਉਹ ਦਫ਼ਤਰ ਦਾ ਕੰਮ ਖ਼ਤਮ ਕਰਨ ਤੋਂ ਬਾਅਦ ਸਾਈਕਲ ’ਤੇ ਸਵਾਰ ਹੋ ਕੇ ਸੈਕਟਰ-35 ਸਥਿਤ ਘਰ ਜਾ ਰਿਹਾ ਸੀ। ਇਸ ਦੌਰਾਨ ਮੋਬਾਇਲ ’ਤੇ ਆਏ ਮੈਸੇਜ਼ ਦੇਖਣ ਲਈ ਸਾਈਕਲ ਰੋਕੀ ਤਾਂ ਉਦੋਂ ਇਕ ਨੌਜਵਾਨ ਬਾਈਕ ’ਤੇ ਆਇਆ ਤੇ ਮੋਬਾਈਲ ਖੋਹ ਕੇ ਫ਼ਰਾਰ ਹੋ ਗਿਆ। 8 ਮਹੀਨੇ ਮੁਕੱਦਮਾ ਚੱਲਣ ਤੋਂ ਬਾਅਦ ਮੁਲਜ਼ਮ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ।