ਲੁਧਿਆਣੇ ''ਚ ਖੁੱਲ੍ਹੇ ਨਵੇਂ ਠੇਕੇ ਨੂੰ ਲੈ ਕੇ ਵੱਡਾ ਖ਼ੁਲਾਸਾ

Saturday, Nov 02, 2024 - 03:19 PM (IST)

ਲੁਧਿਆਣੇ ''ਚ ਖੁੱਲ੍ਹੇ ਨਵੇਂ ਠੇਕੇ ਨੂੰ ਲੈ ਕੇ ਵੱਡਾ ਖ਼ੁਲਾਸਾ

ਲੁਧਿਆਣਾ (ਹਿਤੇਸ਼)- ਨਗਰ ਨਿਗਮ ’ਚ ਹੋ ਰਹੇ ਘਪਲਿਆਂ ਦੀ ਸੂਚੀ ਦਿਨੋਂ-ਦਿਨ ਲੰਬੀ ਹੁੰਦੀ ਜਾ ਰਹੀ ਹੈ, ਜਿਸ ’ਚ ਰੇਲਵੇ ਸਟੇਸ਼ਨ ਦੇ ਬਾਹਰ ਸ਼ਰਾਬ ਦੇ ਠੇਕੇ ਖੋਲ੍ਹਣ ਲਈ ਜਗ੍ਹਾ ਕਿਰਾਏ ’ਤੇ ਦੇਣ ਦਾ ਮਾਮਲਾ ਵੀ ਸ਼ਾਮਲ ਹੋ ਗਿਆ ਹੈ। ਇੱਥੇ ਦੱਸਣਾ ਉੱਚਿਤ ਹੋਵੇਗਾ ਕਿ ਇਸ ਤੋਂ ਪਹਿਲਾਂ ਮਾਲ ਗੋਦਾਮ ਦੇ ਐਂਟਰੀ ਪੁਆਇੰਟ ’ਤੇ ਐਕਸਾਈਜ਼ ਵਿਭਾਗ ਅਤੇ ਟੋਲ ਚੌਕੀ ਸੀ ਪਰ ਵੈਟ ਅਤੇ ਟੈਕਸ ਖ਼ਤਮ ਹੋਣ ਕਾਰਨ ਇਹ ਕੋਠੀ ਕਾਫੀ ਸਮੇਂ ਤੋਂ ਬੰਦ ਪਈ ਸੀ।

ਸਤੰਬਰ ਮਹੀਨੇ ਦੌਰਾਨ ਇਸ ਕੋਠੀ ਦੀ ਥਾਂ ’ਤੇ ਰਾਤੋ-ਰਾਤ ਸ਼ਰਾਬ ਦਾ ਠੇਕਾ ਖੋਲ੍ਹਿਆ ਗਿਆ ਸੀ। ਜਿਥੋਂ ਤੱਕ ਸ਼ਰਾਬ ਦੇ ਠੇਕੇ ਖੋਲ੍ਹਣ ਦੀ ਦਿੱਤੀ ਮਨਜ਼ੂਰੀ ਦਾ ਸਵਾਲ ਹੈ ਤਾਂ ਪਤਾ ਲੱਗਾ ਹੈ ਕਿ ਇਸ ਪ੍ਰਕਿਰਿਆ ’ਚ ਨਗਰ ਨਿਗਮ ਨੂੰ 8 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ, ਕਿਉਂਕਿ ਕਿਰਾਇਆ ਤੈਅ ਕਰਨ ਲਈ ਨਗਰ ਨਿਗਮ ਨੇ ਨਿਯਮਾਂ ਅਨੁਸਾਰ ਲੋਕ ਨਿਰਮਾਣ ਵਿਭਾਗ ਵੱਲੋਂ ਅਸੈਸਮੈਂਟ ਨਹੀਂ ਕਰਵਾਈ।

ਇਹ ਖ਼ਬਰ ਵੀ ਪੜ੍ਹੋ - ਪੰਜਾਬੀ ਗਾਇਕ AP ਢਿੱਲੋਂ ਘਰ ਫ਼ਾਇਰਿੰਗ ਮਾਮਲੇ 'ਚ ਨਵਾਂ ਮੋੜ

ਇਸ ਤੋਂ ਇਲਾਵਾ ਨਵੀਂ ਦੁਕਾਨ ਦਾ ਕਿਰਾਇਆ ਪਹਿਲਾਂ ਹੀ ਕਿਰਾਏ ’ਤੇ ਦਿੱਤੇ ਗਏ ਦੁਕਾਨ ਦੇ ਕਿਰਾਏ ਨਾਲੋਂ ਕਰੀਬ 8 ਲੱਖ ਰੁਪਏ ਘੱਟ ਰੱਖਿਆ ਗਿਆ ਹੈ। ਇਸ ਪੱਖ ਨੂੰ ਨਜ਼ਰਅੰਦਾਜ਼ ਕਰਦਿਆਂ ਸ਼ਰਾਬ ਦੇ ਠੇਕੇ ਖੋਲ੍ਹਣ ਦੀ ਇਜਾਜ਼ਤ ਦੇਣ ਵਾਲੀ ਨੋਟਿੰਗ ਨੂੰ ਅਧਿਕਾਰੀਆਂ ਵੱਲੋਂ ਅੱਖਾਂ ਬੰਦ ਕਰ ਕੇ ਸਾਈਨ ਕਰ ਦਿੱਤਾ ਗਿਆ ਹੈ।

ਰਿਪੋਰਟ ਬਦਲਣ ਦੇ ਨਾਲ-ਨਾਲ ਜ਼ੋਨ-ਡੀ ਤੋਂ ਫੀਸ ਦੀ ਰਸੀਦ ਕੱਟਣ ’ਤੇ ਉੱਠ ਰਹੇ ਨੇ ਸਵਾਲ

ਇਸ ਮਾਮਲੇ ’ਚ ਇਹ ਵੀ ਖੁਲਾਸਾ ਹੋਇਆ ਹੈ ਕਿ ਕੁਝ ਸਮਾਂ ਪਹਿਲਾਂ ਇਕ ਸੰਸਥਾ ਵੱਲੋਂ ਇਸ ਕੋਠੀ ਨੂੰ ਕਿਰਾਏ ’ਤੇ ਲੈਣ ਲਈ ਦਿੱਤੀ ਗਈ ਦਰਖਾਸਤ ਨੂੰ ਇਹ ਕਹਿ ਕੇ ਰੱਦ ਕਰ ਦਿੱਤਾ ਗਿਆ ਸੀ ਕਿ ਇਹ ਸੜਕ ਲੋਕ ਨਿਰਮਾਣ ਵਿਭਾਗ ਦੇ ਅਧੀਨ ਆਉਂਦੀ ਹੈ ਅਤੇ ਇਸ ਥਾਂ ’ਤੇ ਉਸਾਰੀ ਅਧੀਨ ਕੋਠੀ ਦੀ ਵਰਤੋਂ ਕਰਨ ਤੋਂ ਪਹਿਲਾਂ ਐਕਸਾਈਜ਼ ਵਿਭਾਗ ਤੋਂ ਪ੍ਰਵਾਨਗੀ ਲੈਣੀ ਜ਼ਰੂਰੀ ਹੈ ਪਰ ਸ਼ਰਾਬ ਦੇ ਠੇਕਿਆਂ ਨੂੰ ਖੋਲ੍ਹਣ ਦੀ ਪ੍ਰਵਾਨਗੀ ਦੇਣ ਲਈ ਤਿਆਰ ਕੀਤੀ ਰਿਪੋਰਟ ’ਚ ਇਸ ਸਬੰਧੀ ਕੋਈ ਜ਼ਿਕਰ ਨਹੀਂ ਕੀਤਾ ਗਿਆ।

ਰੇਲਵੇ ਸਟੇਸ਼ਨ ਦੇ ਬਾਹਰ ਸਥਿਤ ਸ਼ਰਾਬ ਦਾ ਠੇਕਾ ਭਾਵੇਂ ਜ਼ੋਨ-ਏ ਅਧੀਨ ਆਉਂਦੇ ਖੇਤਰ ’ਚ ਹੈ ਪਰ ਜ਼ੋਨ-ਡੀ ਤੋਂ ਫੀਸ ਜਮ੍ਹਾ ਕਰਵਾਉਣ ਦੀ ਰਸੀਦ ਕੱਟ ਦਿੱਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜ਼ੋਨ-ਏ ਦੇ ਮੁਲਾਜ਼ਮਾਂ ਵੱਲੋਂ ਰਸੀਦਾਂ ਕੱਟਣ ਤੋਂ ਇਨਕਾਰ ਕਰਨ ਕਾਰਨ ਇਹ ਫਾਰਮੂਲਾ ਅਪਣਾਇਆ ਗਿਆ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News