ਨਿੱਕੀ ਯਾਦਵ ਕਤਲਕਾਂਡ: ਰਿਸ਼ਤੇਦਾਰ ਦਾ ਵੱਡਾ ਦਾਅਵਾ, ਨਿੱਕੀ-ਸਾਹਿਲ ਦੇ ਰਿਸ਼ਤੇ ਬਾਰੇ ਕਹਿ ਦਿੱਤੀ ਇਹ ਗੱਲ

Tuesday, Feb 21, 2023 - 01:34 AM (IST)

ਨਿੱਕੀ ਯਾਦਵ ਕਤਲਕਾਂਡ: ਰਿਸ਼ਤੇਦਾਰ ਦਾ ਵੱਡਾ ਦਾਅਵਾ, ਨਿੱਕੀ-ਸਾਹਿਲ ਦੇ ਰਿਸ਼ਤੇ ਬਾਰੇ ਕਹਿ ਦਿੱਤੀ ਇਹ ਗੱਲ

ਨਵੀਂ ਦਿੱਲੀ: ਆਪਣੀ ਪ੍ਰੇਮਿਕਾ ਨਿੱਕੀ ਯਾਦਵ ਦਾ ਕਤਲ ਅਤੇ ਉਸ ਦੀ ਲਾਸ਼ ਨੂੰ ਫਰਿੱਜ ਵਿਚ ਲੁਕਾਉਣ ਦੇ ਦੋਸ਼ੀ ਸਾਹਿਲ ਗਹਿਲੋਤ ਦੇ ਪਰਿਵਾਰ ਨੂੰ ਦੋਵਾਂ ਦੇ ਸਬੰਧਾਂ ਬਾਰੇ ਕੋਈ ਜਾਣਕਾਰੀ ਨਹੀਂ ਸੀ। ਇਕ ਰਿਸ਼ਤੇਦਾਰ ਨੇ ਸੋਮਵਾਰ ਨੂੰ ਇਹ ਦਾਅਵਾ ਕੀਤਾ। ਗਹਿਲੋਤ ਦੇ ਮਾਮਾ ਯੋਗੀ ਮਾਥੁਰ ਨੇ ਕਿਹਾ ਕਿ ਮੀਡੀਆ ਵਿਚ ਆਈਆਂ ਖ਼ਬਰਾਂ ਤੋਂ ਉਨ੍ਹਾਂ ਨੂੰ ਨਿੱਕੀ ਤੇ ਸਾਹਿਲ ਦੇ ਰਿਸ਼ਤੇ ਬਾਰੇ ਪਤਾ ਲੱਗਿਆ। ਉਨ੍ਹਾਂ ਕਿਹਾ ਕਿ, "ਸਾਡੇ 'ਚੋਂ ਕਿਸੇ ਨੂੰ ਨਹੀਂ ਪਤਾ ਸੀ ਕਿ ਉਹ ਲਗਾਤਾਰ ਸੰਪਰਕ ਵਿਚ ਸੀ ਜਾਂ ਫਿਰ ਉਹ ਵਿਆਹੁਤਾ ਸਨ ਜਾਂ ਵੱਖਰੇ ਹੋਣਾ ਚਾਹੁੰਦੇ ਸਨ।"

ਇਹ ਖ਼ਬਰ ਵੀ ਪੜ੍ਹੋ - ਜੰਮੂ-ਕਸ਼ਮੀਰ: ਕਟੜਾ 'ਚ ਤਿੰਨ ਦਿਨ ਬਾਅਦ ਮੁੜ ਆਇਆ ਭੂਚਾਲ, ਰਿਕਟਰ ਸਕੇਲ 'ਤੇ 3.4 ਰਹੀ ਤੀਬਰਤਾ

ਮਾਥੁਰ ਨੇ ਕਿਹਾ ਕਿ ਜੇਕਰ ਪਰਿਵਾਰ ਨੂੰ ਉਨ੍ਹਾਂ ਦੇ ਰਿਸ਼ਤਿਆਂ ਬਾਰੇ ਪਤਾ ਹੁੰਦਾ ਤਾਂ ਐਨਾ ਵੱਡਾ ਹਾਦਸਾ ਨਹੀਂ ਵਾਪਰਦਾ। ਉਨ੍ਹਾਂ ਕਿਹਾ ਕਿ ਪਰਿਵਾਰ ਦੇ ਮੈਂਬਰ ਇਹ ਹਾਦਸਾ ਹੋਣ ਤੋਂ ਰੋਕ ਲੈਂਦੇ। ਮਾਥੁਰ ਨੇ ਕਿਹਾ, "ਜਦੋਂ ਅਸੀਂ ਵਿਆਹ ਲਈ ਇਕੱਠੇ ਹੋਏ (ਗਹਿਲੋਤ ਤੇ ਉਸ ਦੇ ਪਰਿਵਾਰ ਵੱਲੋਂ ਚੁਣੀ ਗਈ ਕੁੜੀ ਦਾ ਵਿਆਹ), ਉਸ ਵੇਲੇ ਸਾਨੂੰ ਕੁੱਝ ਵੀ ਪਤਾ ਨਹੀਂ ਸੀ... ਸਾਨੂੰ ਯਕੀਨ ਹੀ ਨਹੀਂ ਹੋ ਰਿਹਾ ਕਿ ਕੀ ਹੋਇਆ।" ਉਨ੍ਹਾਂ ਕਿਹਾ, "ਪਰਿਵਾਰ ਸਦਮੇ 'ਚ ਅਤੇ ਦੁਖੀ ਹੈ।" ਗਹਿਲੋਤ ਦੀ ਮੰਗਣੀ ਤੋਂ ਨੂੰ ਯਾਦ ਕਰਦਿਆਂ ਮਾਥੁਰ ਨੇ ਕਿਹਾ ਕਿ ਗਹਿਲੋਤ ਅਚਾਨਕ ਲਾਪਤਾ ਹੋ ਗਿਆ ਅਤੇ ਉਹ ਪਰਿਵਾਰ ਦੇ ਸੰਪਰਕ ਵਿਚ ਵੀ ਨਹੀਂ ਸੀ। ਉਨ੍ਹਾਂ ਕਿਹਾ ਕਿ, "ਮੈਂ ਗੁੱਸੇ 'ਚ ਸੀ ਪਰ ਸਾਹਿਲ ਦੀ ਮਾਂ ਨੇ ਮੈਨੂੰ ਗੁੱਸਾ ਕਰਨ ਤੋਂ ਰੋਕਦਿਆਂ ਕਿਹਾ ਕਿ ਵਿਆਹ ਹੋਣ ਵਾਲਾ ਹੈ।"

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News