''CM ਮਾਨ ਤੇ DGP ਗੌਰਵ ਯਾਦਵ ਤੁਰੰਤ ਦੇਣ ਅਸਤੀਫ਼ਾ'', ''ਆਪ'' ਸਰਪੰਚ ਦੇ ਕਤਲ ''ਤੇ ਬਿਕਰਮ ਮਜੀਠੀਆ ਦਾ ਬਿਆਨ

Wednesday, Feb 18, 2026 - 06:00 PM (IST)

''CM ਮਾਨ ਤੇ DGP ਗੌਰਵ ਯਾਦਵ ਤੁਰੰਤ ਦੇਣ ਅਸਤੀਫ਼ਾ'', ''ਆਪ'' ਸਰਪੰਚ ਦੇ ਕਤਲ ''ਤੇ ਬਿਕਰਮ ਮਜੀਠੀਆ ਦਾ ਬਿਆਨ

ਤਰਨਤਾਰਨ (ਵੈੱਬ ਡੈਸਕ): ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ 'ਆਪ' ਸਰਪੰਚ ਦੇ ਕਤਲ ਮਾਮਲੇ ਵਿਚ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਭਗਵੰਤ ਮਾਨ ਅਤੇ ਡੀ. ਜੀ. ਪੀ. ਗੌਰਵ ਯਾਦਵ ਤੋਂ ਅਸਤੀਫ਼ੇ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਵਿਗੜ ਚੁੱਕੀ ਹੈ ਤੇ ਸਰਹੱਦੀ ਇਲਾਕਿਆਂ ਵਿਚ ਅਜਿਹੀਆਂ ਵਾਰਦਾਤਾਂ ਹੋ ਰਹੀਆਂ ਹਨ, ਇਸ ਲਈ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਭਗਵੰਤ ਮਾਨ ਤੇ ਆਰਜੀ ਡੀਜੀਪੀ ਗੌਰਵ ਯਾਦਵ ਨੂੰ ਤੁਰੰਤ ਨੈਤਿਕ ਜ਼ਿੰਮੇਵਾਰੀ ਲੈਂਦਿਆਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। 

ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਜ਼ਿਲ੍ਹਾ ਤਰਨਤਾਰਨ ਸਾਹਿਬ ਦੇ ਹਲਕਾ ਪੱਟੀ ਵਿਚ ਪਿੰਡ ਠੱਠੀਆਂ ਮਹੰਤਾਂ ਦੇ ਮੌਜੂਦਾ ਸਰਪੰਚ ਦਾ ਚੱਲਦੇ ਵਿਆਹ ਵਿਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਤੇ ਉਨ੍ਹਾਂ ਦਾ ਭਰਾ ਗੰਭੀਰ ਜ਼ਖ਼ਮੀ ਹੈ। ਉਨ੍ਹਾਂ ਦੱਸਿਆ ਕਿ ਸੂਤਰਾਂ ਮੁਤਾਬਕ ਇਸ ਵਾਰਦਾਤ ਵਿਚ Semi Automatic AK 47 ਅਤੇ 9mm Pistol ਵਰਤੇ ਗਏ ਹਨ। ਮਜੀਠੀਆ ਨੇ ਕਿਹਾ ਕਿ ਜਦੋਂ ਆਰਜੀ ਡੀ. ਜੀ. ਪੀ. ਸਿਆਸੀ ਸਟੇਜ 'ਤੇ ਸਰਕਾਰ ਦਾ ਗੁਣਗਾਨ ਕਰਨ ਤਾਂ ਸੂਬੇ ਦੀ ਕਾਨੂੰਨ ਵਿਵਸਥਾ ਫ਼ਿਰ ਰੱਬ ਆਸਰੇ ਹੀ ਹੈ। 

PunjabKesari

ਬਿਕਰ ਮਜੀਠੀਆ ਨੇ ਟਵੀਟ ਕੀਤਾ, "ਹਲਕਾ ਪੱਟੀ , ਜ਼ਿਲ੍ਹਾ ਤਰਨ ਤਾਰਨ ਸਾਹਿਬ 'ਚ ਪਿੰਡ ਠੱਠੀਆਂ ਮਹੰਤਾਂ ਦੇ ਮੌਜੂਦਾ ਸਰਪੰਚ ਦਾ ਚੱਲਦੇ ਵਿਆਹ ਵਿੱਚ ਗੋਲੀਆਂ ਮਾਰ ਕੇ ਕਤਲ ਅਤੇ ਭਰਾ ਗੰਭੀਰ ਜ਼ਖਮੀ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ Semi Automatic AK 47 ਅਤੇ 9mm Pistol ਵਰਤੇ ਗਏ ਹਨ। ਜਦ ਆਰਜੀ DGP ਸਿਆਸੀ ਸਟੇਜ 'ਤੇ ਸਰਕਾਰ ਦੀ ਦਾ ਗੁਣਗਾਨ ਕਰਨ ਤਾਂ ਸੂਬੇ ਦੀ ਕਾਨੂੰਨ-ਵਿਵਸਥਾ ਫਿਰ ਰੱਬ ਆਸਰੇ ਹੀ ਹੈ। ਪੰਜਾਬ ਦੀ ਵਿਗੜੀ ਹੋਈ LAW AND ORDER ਦੀ ਸਥਿਤੀ ਅਤੇ BORDER AREA ਵਿੱਚ ਇਸ ਤਰ੍ਹਾਂ ਦੀਆਂ ਵਾਰਦਾਤਾਂ ਦੀ ਨੈਤਿਕ ਜ਼ਿੰਮੇਵਾਰੀ ਲੈਂਦੇ ਹੋਏ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਭਗਵੰਤ ਮਾਨ ਅਤੇ ਆਰਜੀ DGP  ਗੌਰਵ ਯਾਦਵ ਤੁਰੰਤ ਅਸਤੀਫ਼ਾ ਦੇਣ।"


author

Anmol Tagra

Content Editor

Related News