ਫੇਸਬੁੱਕ ''ਤੇ ਨਾਬਾਲਗ ਕੁੜੀ ਨਾਲ ਕੀਤੀ ਦੋਸਤੀ, ਧੋਖੇ ਨਾਲ ਬੁਲਾ ਕੇ ਕੀਤਾ ਜਬਰ-ਜ਼ਿਨਾਹ

Wednesday, Feb 09, 2022 - 03:37 PM (IST)

ਫੇਸਬੁੱਕ ''ਤੇ ਨਾਬਾਲਗ ਕੁੜੀ ਨਾਲ ਕੀਤੀ ਦੋਸਤੀ, ਧੋਖੇ ਨਾਲ ਬੁਲਾ ਕੇ ਕੀਤਾ ਜਬਰ-ਜ਼ਿਨਾਹ

ਲੁਧਿਆਣਾ (ਗੌਤਮ) : ਨੌਜਵਾਨ ਨੇ ਫੇਸਬੁੱਕ 'ਤੇ ਨਾਬਾਲਾਗ ਨਾਲ ਦੋਸਤੀ ਕੀਤੀ ਅਤੇ ਧੋਖੇ ਨਾਲ ਬੁਲਾ ਕੇ ਉਸ ਨਾਲ ਕਥਿਤ ਤੌਰ 'ਤੇ ਜਬਰ-ਜ਼ਿਨਾਹ ਕੀਤਾ। ਇਸ ਦਾ ਪਤਾ ਲੱਗਣ 'ਤੇ ਪੀੜਤਾ ਦੀ ਮਾਂ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ। ਪੁਲਸ ਨੇ ਕਾਰਵਾਈ ਕਰਦੇ ਹੋਏ ਨਾਬਾਲਗਾ ਦੀ ਮਾਂ ਨੇ ਬਿਆਨ 'ਤੇ ਸਾਗਰ ਨਾਂ ਦੇ ਮੁੰਡੇ ਅਤੇ ਅਣਪਛਾਤੀ ਕੁੜੀ ਖ਼ਿਲਾਫ਼ ਸਾਜ਼ਿਸ ਤਹਿਤ ਜਬਰ-ਜ਼ਿਨਾਹ ਕਰਨ ਅਤੇ ਪੋਕਸੋ ਐਕਟ ਅਧੀਨ ਮਾਮਲਾ ਦਰਜ ਕੀਤਾ ਹੈ।

ਵਾਰਦਾਤ ਤੋਂ ਬਾਅਦ ਦੋਸ਼ੀ ਮੌਕੇ ਤੋਂ ਫ਼ਰਾਰ ਹੋ ਗਿਆ। ਪੀੜਤਾ ਦੀ ਮਾਂ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਸ ਦੀ 14 ਸਾਲ ਧੀ ਦੀ ਉਕਤ ਦੋਸ਼ੀ ਨਾਲ ਫੇਸਬੁੱਕ 'ਤੇ ਦੋਸਤੀ ਹੋਈ ਸੀ। ਉਸ ਦੀ ਧੀ ਸਕੂਲ ਤੋਂ ਵਾਪਸ ਆ ਰਹੀ ਸੀ ਤਾਂ ਦੋਸ਼ੀ ਨੇ ਆਪਣੀ ਜਾਣ-ਪਛਾਣ ਦੀ ਕੁੜੀ ਨੂੰ ਉਸ ਦੀ ਧੀ ਕੋਲ ਭੇਜ ਦਿੱਤਾ, ਜੋ ਕਿ ਉਸ ਨੂੰ ਇਹ ਕਹਿ ਕੇ ਆਪਣੇ ਨਾਲ ਲੈ ਗਈ ਕਿ ਦੋਸ਼ੀ ਨੇ ਮਿਲਣ ਲਈ ਬੁਲਾਇਆ ਹੈ।

ਇਸ ਮਗਰੋਂ ਦੋਸ਼ੀ ਉਸ ਨੂੰ ਬਹਾਨੇ ਨਾਲ ਹੋਟਲ 'ਚ ਲੈ ਗਿਆ ਅਤੇ ਉੱਥੇ ਉਸ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ। ਮਾਮਲੇ ਦੀ ਜਾਂਚ ਕਰ ਰਹੀ ਮਹਿਲਾ ਅਧਿਕਾਰੀ ਨੇ ਦੱਸਿਆ ਕਿ ਇਸ ਕੇਸ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ। ਪੀੜਤਾ ਦਾ ਮੈਡੀਕਲ ਕਰਵਾਉਣ ਦੇ ਨਾਲ ਉਸ ਦੇ ਅਦਾਲਤ 'ਚ ਬਿਆਨ ਦਰਜ ਕਰਵਾਏ ਜਾ ਰਹੇ ਹਨ, ਜਦੋਂ ਕਿ ਦੋਸ਼ੀ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।


author

Babita

Content Editor

Related News