ਆਈਲੈਟਸ ਦੀ ਵਿਦਿਆਰਥਣ ਨਾਲ ਕਰਦਾ ਰਿਹਾ ਜਬਰ-ਜ਼ਨਾਹ

Thursday, Mar 08, 2018 - 04:00 AM (IST)

ਬਠਿੰਡਾ(ਜ. ਬ.)-ਪਿੰਡ 'ਚੋਂ ਆਉਣ ਵਾਲੀ ਇਕ ਆਈਲੈਟਸ ਦੀ ਵਿਦਿਆਰਥਣ ਨਾਲ ਉਸ ਦਾ ਹੀ ਸਾਥੀ ਵਿਦਿਆਰਥੀ ਵਿਆਹ ਦਾ ਝਾਂਸਾ ਦੇ ਕੇ ਜਬਰ-ਜ਼ਨਾਹ ਕਰਦਾ ਰਿਹਾ, ਜਿਸ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਪਰ ਉਹ ਫਰਾਰ ਹੈ। ਥਾਣਾ ਕੋਤਵਾਲੀ ਦੇ ਮੁਖੀ ਸੁਖਮੰਦਰ ਸਿੰਘ ਨੇ ਦੱਸਿਆ ਕਿ ਨੇੜਲੇ ਪਿੰਡ ਦੀ ਇਕ ਲੜਕੀ ਰੀਟਾ (ਅਸਲੀ ਨਾਂ ਨਹੀਂ) ਬਠਿੰਡਾ ਦੇ ਇਕ ਸੈਂਟਰ ਵਿਚ ਆਈਲੈਟਸ ਦੀ ਤਿਆਰੀ ਕਰਨ ਲਈ ਆਉਂਦੀ ਸੀ। ਇਸ ਦੌਰਾਨ ਉਸ ਦੇ ਪ੍ਰੇਮ ਸਬੰਧ ਤਰੁਣ ਕੁਮਾਰ ਨਾਂ ਦੇ ਇਕ ਨੌਜਵਾਨ ਨਾਲ ਹੋ ਗਏ, ਜੋ ਉਸ ਦੇ ਨਾਲ ਹੀ ਆਈਲੈਟਸ ਦੀ ਤਿਆਰੀ ਕਰ ਰਿਹਾ ਸੀ। ਤਰੁਣ ਕੁਮਾਰ ਦਾ ਘਰ ਅਕਸਰ ਖਾਲੀ ਹੁੰਦਾ ਸੀ, ਜਿਸ ਕਾਰਨ ਉਹ ਰੀਟਾ ਨੂੰ ਆਪਣੇ ਨਾਲ ਘਰ ਲੈ ਜਾਂਦਾ ਸੀ, ਜਿਥੇ ਉਹ ਉਸ ਨਾਲ ਜਬਰ-ਜ਼ਨਾਹ ਕਰਦਾ ਸੀ। ਉਹ ਉਸ ਨੂੰ ਲਗਾਤਾਰ ਵਿਆਹ ਦਾ ਝਾਂਸਾ ਦਿੰਦਾ ਰਹਿੰਦਾ ਸੀ। ਹੁਣ ਜਦੋਂ ਰੀਟਾ ਨੇ ਉਸ 'ਤੇ ਵਿਆਹ ਕਰਵਾਉਣ ਦਾ ਦਬਾਅ ਬਣਾਇਆ ਤਾਂ ਉਹ ਵਿਆਹ ਕਰਵਾਉਣ ਤੋਂ ਮੁੱਕਰ ਗਿਆ, ਜਿਸ 'ਤੇ ਰੀਟਾ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ। ਥਾਣਾ ਮੁਖੀ ਨੇ ਦੱਸਿਆ ਕਿ ਉਕਤ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਹੈ ਪਰ ਉਸ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ ਕਿਉਂਕਿ ਉਹ ਸ਼ਿਕਾਇਤ ਹੋਣ ਉਪਰੰਤ ਫਰਾਰ ਹੋ ਚੁੱਕਾ ਹੈ। ਮਾਮਲੇ ਦੀ ਪੜਤਾਲ ਆਰੰਭ ਦਿੱਤੀ ਹੈ ਤੇ ਛੇਤੀ ਹੀ ਮੁਲਜ਼ਮ ਨੂੰ ਵੀ ਕਾਬੂ ਕਰ ਲਿਆ ਜਾਵੇਗਾ।


Related News