7 ਸਾਲਾ ਬੱਚੇ ਦੀ ਹੋ ਗਈ ਮੌਤ, ਲਾਸ਼ ਦਫ਼ਨਾਉਣ ਖ਼ਾਤਰ 2 ਗਜ਼ ਜ਼ਮੀਨ ਲਈ ਸਾਰਾ ਦਿਨ ਭਟਕਦਾ ਰਿਹਾ ਪਰਿਵਾਰ

Sunday, Sep 15, 2024 - 04:30 AM (IST)

ਜਲੰਧਰ (ਅਲੀ)– ਜਲੰਧਰ ਕੈਂਟ ਵਿਚ ਗੜ੍ਹਾ ਵਾਸੀ ਮੁਹੰਮਦ ਮੁਸ਼ਾਹਿਦ ਦੇ 7 ਸਾਲਾ ਬੱਚੇ ਦੀ ਮੌਤ ਹੋ ਗਈ, ਜਿਸ ਦੀ ਲਾਸ਼ ਨੂੰ ਦਫਨਾਉਣ ਲਈ ਲੋਕ ਸਵੇਰੇ ਸਥਾਨਕ ਕਬਰਿਸਤਾਨ ਗੜ੍ਹਾ ਵਿਚ ਕਬਰ ਪੁੱਟਣ ਗਏ ਪਰ ਆਰਮੀ ਇਲਾਕਾ ਹੋਣ ਕਾਰਨ ਉਨ੍ਹਾਂ ਨੂੰ ਉਥੇ ਕਬਰ ਪੁੱਟਣ ਦੀ ਇਜਾਜ਼ਤ ਨਹੀਂ ਦਿੱਤੀ ਗਈ।

ਬਾਅਦ ਵਿਚ ਸਮਾਜਿਕ ਵਰਕਰ ਅਕਬਰ ਅਲੀ ਅਤੇ ਪੰਜਾਬ ਵਕਫ ਬੋਰਡ ਦੇ ਈ.ਓ. ਮੁਹੰਮਦ ਸ਼ਕੀਲ ਨੂੰ ਸੂਚਨਾ ਦਿੱਤੀ ਗਈ। ਦੋਵਾਂ ਨੇ ਮਿਲਟਰੀ ਅਫਸਰਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਅਸਫਲ ਰਹੇ, ਜਿਸ ਤੋਂ ਬਾਅਦ ਪਰਿਵਾਰ ਦਿਨ ਭਰ ਭਟਕਦਾ ਰਿਹਾ ਪਰ ਉਨ੍ਹਾਂ ਨੂੰ ਲਾਸ਼ ਨੂੰ ਦਫਨਾਉਣ ਲਈ ਜਗ੍ਹਾ ਨਹੀਂ ਮਿਲ ਸਕੀ।

ਦੇਰ ਸ਼ਾਮ ਮੁਸਲਮਾਨ ਇਕੱਠੇ ਹੋ ਕੇ ਲਾਸ਼ ਨੂੰ ਲੈ ਕੇ ਸ਼ਾਸਤਰੀ ਮਾਰਕੀਟ ਸਥਿਤ ਕਬਰਿਸਤਾਨ ਵਿਚ ਪਹੁੰਚੇ ਪਰ ਜਗ੍ਹਾ ਦੀ ਕਮੀ ਕਾਰਨ ਉਨ੍ਹਾਂ ਨੂੰ ਉਕਤ ਕਬਰਿਸਤਾਨ ਵਿਚ ਵੀ ਜਗ੍ਹਾ ਨਹੀਂ ਮਿਲ ਪਾ ਰਹੀ ਸੀ। ਕਈ ਘੰਟਿਆਂ ਦੀ ਜੱਦੋ-ਜਹਿਦ ਦੇ ਬਾਅਦ ਲਾਸ਼ ਨੂੰ 2 ਗਜ਼ ਜ਼ਮੀਨ ਬਹਿਸ਼ਤੀ ਦਰਵਾਜ਼ੇ ਵਾਲੇ ਕਬਰਿਸਤਾਨ ਵਿਚ ਮਿਲੀ।

PunjabKesari

ਇਹ ਵੀ ਪੜ੍ਹੋ- ''ਹੁਣ ਤੁਸੀਂ ਕਦੋਂ ਸਿਆਸਤ 'ਚ ਆਓਗੇ ?'' ਇਸ ਸਵਾਲ 'ਤੇ ਦੇਖੋ CM ਮਾਨ ਦੀ ਪਤਨੀ ਗੁਰਪ੍ਰੀਤ ਕੌਰ ਨੇ ਕੀ ਦਿੱਤਾ ਜਵਾਬ

ਇਸ ਮੌਕੇ ਪਹੁੰਚੇ ਅਕਬਰ ਅਲੀ ਨੇ ਕਿਹਾ ਕਿ ਇਹ ਬਹੁਤ ਦੁੱਖ ਦੀ ਗੱਲ ਹੈ ਕਿ ਸਾਡੀ ਸਥਿਤੀ ਅਜਿਹੀ ਹੋ ਗਈ ਹੈ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਦਫਨਾਉਣ ਲਈ ਜਲੰਧਰ ਵਿਚ 2 ਗਜ਼ ਜ਼ਮੀਨ ਵੀ ਨਹੀਂ ਮਿਲ ਪਾ ਰਹੀ, ਜਦਕਿ ਪੰਜਾਬ ਵਕਫ ਬੋਰਡ ਕੋਲ ਕਬਰਿਸਤਾਨ ਲਈ ਸੈਂਕੜੇ ਏਕੜ ਜ਼ਮੀਨ ਹੈ। ਅਕਬਰ ਅਲੀ ਨੇ ਦੱਸਿਆ ਕਿ ਇਸ ਮਾਮਲੇ ਵਿਚ ਪ੍ਰਸ਼ਾਸਕ ਸ਼ੌਕਤ ਅਹਿਮਦ ਪਾਰੇ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਈ. ਓ. ਮੁਹੰਮਦ ਸ਼ਕੀਲ ਨੂੰ ਵਿਵਸਥਾ ਲਈ ਭੇਜਿਆ ਪਰ ਸਵਾਲ ਇਹ ਹੈ ਕਿ 70 ਸਾਲਾਂ ਬਾਅਦ ਵੀ ਮੁਸਲਮਾਨਾਂ ਨੂੰ ਕਬਰਿਸਤਾਨ ਕਿਉਂ ਨਹੀਂ ਮੁਹੱਈਆ ਕਰਵਾਇਆ ਗਿਆ।

ਈ.ਓ. ਨੂੰ ਤੱਥਾਂ ਦੀ ਜਾਂਚ ਕਰਨ ਨੂੰ ਕਿਹਾ : ਪ੍ਰਸ਼ਾਸਕ
ਇਸ ਮਾਮਲੇ ਨੂੰ ਲੈ ਕੇ ਜਦੋਂ ਵਕਫ ਬੋਰਡ ਦੇ ਪ੍ਰਸ਼ਾਸਕ ਸ਼ੌਕਤ ਅਹਿਮਦ ਪਾਰੇ ਤੋਂ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਮੇਰੇ ਧਿਆਨ ਵਿਚ ਆਇਆ ਹੈ ਅਤੇ ਇਸ ਮਾਮਲੇ ਨੂੰ ਲੈ ਕੇ ਈ.ਓ. ਨੂੰ ਤੱਥਾਂ ਦੀ ਜਾਂਚ ਕਰਨ ਨੂੰ ਕਿਹਾ ਹੈ। ਉਨ੍ਹਾਂ ਕਿਹਾ ਕਿ ਗੜ੍ਹਾ ਕਬਰਿਸਤਾਨ ਛਾਉਣੀ ਇਲਾਕੇ ਅੰਦਰ ਹੈ, ਜਿਸ ’ਤੇ ਆਰਮੀ ਅਧਿਕਾਰੀਆਂ ਨਾਲ ਚਰਚਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਬਰਿਸਤਾਨ ਲਈ ਜ਼ਮੀਨ ਪਹਿਲਾਂ ਹੀ ਰਾਖਵੀਂ ਕੀਤੀ ਗਈ ਹੈ ਪਰ ਨਾਜਾਇਜ਼ ਕਬਜ਼ੇ ਕਾਰਨ ਮੁਕੱਦਮਾ ਚੱਲਣ ਵਿਚ ਕਈ ਸਾਲ ਲੱਗ ਜਾਂਦੇ ਹਨ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉਥੇ ਕਬਰਿਸਤਾਨ ਲਈ ਜ਼ਮੀਨ ਖਰੀਦ ਕੇ ਰਿਜ਼ਰਵ ਕਰੀਏ।

ਇਹ ਵੀ ਪੜ੍ਹੋ- ਰਾਹੁਲ ਗਾਂਧੀ ਵੱਲੋਂ ਦਿੱਤੇ ਗਏ ਬਿਆਨ ਦੇ ਹੱਕ 'ਚ ਉਤਰੇ ਸੀਨੀਅਰ ਅਕਾਲੀ ਆਗੂ, ਕਿਹਾ- ''ਲੰਬੇ ਸਮੇਂ ਬਾਅਦ...''

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


Harpreet SIngh

Content Editor

Related News