ਡਿਊਟੀ ਤੋਂ ਵਾਪਸ ਪਰਤ ਰਿਹਾ ਸਿਹਤ ਮੁਲਾਜ਼ਮ ਹਾਦਸੇ ''ਚ ਜ਼ਖਮੀ

Wednesday, Sep 18, 2024 - 12:48 PM (IST)

ਡਿਊਟੀ ਤੋਂ ਵਾਪਸ ਪਰਤ ਰਿਹਾ ਸਿਹਤ ਮੁਲਾਜ਼ਮ ਹਾਦਸੇ ''ਚ ਜ਼ਖਮੀ

ਫਿਰੋਜ਼ਪੁਰ (ਮਲਹੋਤਰਾ) : ਸਿਹਤ ਵਿਭਾਗ 'ਚ ਤਾਇਨਾਤ ਮੁਲਾਜ਼ਮ ਘਰ ਵਾਪਸੀ ਦੇ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਿਆ। ਹਾਦਸਾ ਪਿੰਡ ਕਟੋਰਾ ਦੇ ਕੋਲ ਵਾਪਰਿਆ। ਥਾਣਾ ਆਰਫਕੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਪੀੜਤ ਸੁਖਵਿੰਦਰ ਸਿੰਘ ਪਿੰਡ ਲੱਧੂਵਾਲੀ ਨੇ ਦੱਸਿਆ ਕਿ ਉਹ ਜ਼ਿਲ੍ਹਾ ਜਲੰਧਰ ਦੇ ਪਿੰਡ ਸੰਮੀਵਾਲਾ ਵਿਚ ਸਿਵਲ ਵੈਟਨਰੀ ਡਿਸਪੈਂਸਰੀ ਵਿਚ ਤਾਇਨਾਤ ਹੈ।

11 ਸਤੰਬਰ ਨੂੰ ਉਹ ਡਿਊਟੀ ਤੋਂ ਬਾਅਦ ਮੋਟਰਸਾਈਕਲ 'ਤੇ ਘਰ ਵਾਪਸ ਆ ਰਿਹਾ ਸੀ ਤਾਂ ਪਿੰਡ ਕਟੋਰਾ ਦੇ ਨੇੜੇ ਡਰੇਨ ਦੇ ਪੁਲ 'ਤੇ ਇੱਕ ਮੋਟਰਸਾਈਕਲ ਰੇਹੜਾ ਚਾਲਕ ਨੇ ਉਸ ਨੂੰ ਟੱਕਰ ਮਾਰ ਕੇ ਡਿਗਾ ਦਿੱਤਾ। ਹਾਦਸੇ ਵਿਚ ਉਸਦੀ ਸੱਜੀ ਲੱਤ ਅਤੇ ਸਰੀਰ ਦੇ ਹੋਰਨਾਂ ਅੰਗਾਂ 'ਤੇ ਕਾਫੀ ਸੱਟਾਂ ਵੱਜੀਆਂ। ਏ. ਐੱਸ. ਆਈ. ਕੁਲਬੀਰ ਸਿੰਘ ਦੇ ਅਨੁਸਾਰ ਬਿਆਨਾਂ ਦੇ ਆਧਾਰ ਤੇ ਅਣਪਛਾਤੇ ਰੇਹੜਾ ਚਾਲਕ ਦੇ ਖ਼ਿਲਾਫ਼ ਪਰਚਾ ਦਰਜ ਕਰਨ ਤੋਂ ਬਾਅਦ ਉਸਦੀ ਭਾਲ ਕੀਤੀ ਜਾ ਰਹੀ ਹੈ।


author

Babita

Content Editor

Related News