ਪੰਜਾਬ ''ਚ ਸ਼ਰਮਨਾਕ ਘਟਨਾ : ਧੀ ਨਾਲ 7 ਸਾਲ ਤੱਕ ਜਬਰ-ਜ਼ਿਨਾਹ ਕਰਦਾ ਰਿਹਾ ਪਿਓ, ਇੰਝ ਖੁੱਲ੍ਹਿਆ ਭੇਤ
Sunday, Sep 15, 2024 - 06:49 PM (IST)
ਜਲੰਧਰ (ਮਹੇਸ਼)- ਜਲੰਧਰ ਤੋਂ ਪਿਓ-ਧੀ ਦੇ ਰਿਸ਼ਤੇ ਨੂੰ ਸ਼ਰਮਸਾਰ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਪਰਾਗਪੁਰ ਪੁਲਸ ਚੌਂਕੀ ਅਧੀਨ ਪੈਂਦੇ ਇਲਾਕੇ ’ਚ ਇਕ ਵਿਅਕਤੀ ਨੇ ਆਪਣੀ ਧੀ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਕੇ ਉਸ ਨਾਲ 7 ਸਾਲ ਤੱਕ ਜਬਰ-ਜ਼ਿਨਾਹ ਕੀਤਾ। ਦੋਸ਼ੀ ਪਿਤਾ ਨੂੰ ਪਰਾਗਪੁਰ ਚੌਂਕੀ ਦੀ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਉਸ ਖ਼ਿਲਾਫ਼ ਜਲੰਧਰ ਕੈਂਟ ਥਾਣੇ ’ਚ ਪੋਕਸੋ ਐਕਟ ਅਤੇ ਬੀ. ਐੱਨ. ਐੱਸ. ਦੀ ਧਾਰਾ 351(3) ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਦੋਸ਼ੀ ਪਿਓ ਦੀ ਉਮਰ 42 ਸਾਲ ਦੱਸੀ ਗਈ ਹੈ, ਜਦਕਿ ਪੀੜਤ ਕੁੜੀ ਇਸ ਸਮੇਂ 19 ਸਾਲ ਦੀ ਹੈ। ਉਹ 12 ਸਾਲ ਦੀ ਸੀ ਜਦੋਂ ਉਸ ਦੇ ਪਿਤਾ ਨੇ ਉਸ ਨਾਲ ਜਬਰ-ਜ਼ਿਨਾਹ ਕਰਨਾ ਸ਼ੁਰੂ ਕਰ ਦਿੱਤਾ। ਪਰਾਗਪੁਰ ਪੁਲਸ ਚੌਂਕੀ ਦੇ ਇੰਚਾਰਜ ਐੱਸ. ਆਈ. ਮਦਨ ਸਿੰਘ ਨੇ ਦੱਸਿਆ ਕਿ ਪੁਲਸ ਨੇ ਦੋਸ਼ੀ ਪਿਤਾ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰਕੇ 2 ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਹੈ ਤਾਂ ਜੋ ਉਸ ਕੋਲੋਂ ਉਸ ਦੀ ਬੇਟੀ ਨਾਲ ਕੀਤੀਆਂ ਕਈ ਘਿਨਾਉਣੀਆਂ ਹਰਕਤਾਂ ਬਾਰੇ ਪੁੱਛਗਿੱਛ ਕੀਤੀ ਜਾ ਸਕੇ।
ਇਹ ਵੀ ਪੜ੍ਹੋ- ਡੇਰਾ ਬਿਆਸ ਦੇ ਸ਼ਰਧਾਲੂਆਂ ਲਈ ਇਕ ਹੋਰ ਖ਼ੁਸ਼ਖਬਰੀ, ਡੇਰੇ ਵੱਲੋਂ ਕੀਤਾ ਗਿਆ ਵੱਡਾ ਐਲਾਨ
ਉਕਤ ਮਾਮਲਾ ਲੜਕੀ ਦੀ ਮਾਂ ਦੇ ਬਿਆਨਾਂ ’ਤੇ ਦਰਜ ਕਰ ਲਿਆ ਗਿਆ ਹੈ। ਮਾਂ ਨੇ ਦੱਸਿਆ ਕਿ ਉਸ ਦੀ ਲੜਕੀ ਨੇ ਉਸ ਨੂੰ ਸੂਚਨਾ ਦਿੱਤੀ ਸੀ ਕਿ ਉਸ ਦਾ ਪਿਤਾ ਉਸ ਨਾਲ ਗਲਤ ਕੰਮ ਕਰਦਾ ਹੈ, ਜਿਸ ਬਾਰੇ ਉਸ ਨੇ ਪੁਲਸ ਨੂੰ ਸੂਚਿਤ ਕੀਤਾ ਅਤੇ ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਦੀ ਪਤਨੀ ਅਨੁਸਾਰ ਇਹ ਉਸ ਦਾ ਪਤੀ ਹੀ ਸੀ ਜੋ ਉਸ ਦੀ ਧੀ ਨਾਲ ਘਰ ’ਚ ਗਲਤ ਹਰਕਤਾਂ ਕਰਦਾ ਸੀ, ਜਦਕਿ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਸੀ।
ਇਹ ਵੀ ਪੜ੍ਹੋ- ਜਲੰਧਰ-ਪਠਾਨਕੋਟ ਹਾਈਵੇਅ 'ਤੇ ਵੱਡੀ ਵਾਰਦਾਤ, ਲੁੱਟ ਦੀ ਅਜਬ ਕਹਾਣੀ ਜਾਣ ਹੋਵੋਗੇ ਹੈਰਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ