ਰੈਣਕ ਬਾਜ਼ਾਰ ਦੇ ਕਾਰੋਬਾਰੀ ਮਾਨਵ ਖੁਰਾਣਾ ਨੇ ਹਸਪਤਾਲ 'ਚ ਤੋੜਿਆ ਦਮ, ਖ਼ੁਦ ਨੂੰ ਮਾਰੀ ਸੀ ਗੋਲ਼ੀ

Wednesday, Aug 07, 2024 - 02:13 PM (IST)

ਰੈਣਕ ਬਾਜ਼ਾਰ ਦੇ ਕਾਰੋਬਾਰੀ ਮਾਨਵ ਖੁਰਾਣਾ ਨੇ ਹਸਪਤਾਲ 'ਚ ਤੋੜਿਆ ਦਮ, ਖ਼ੁਦ ਨੂੰ ਮਾਰੀ ਸੀ ਗੋਲ਼ੀ

ਜਲੰਧਰ (ਮ੍ਰਿਦੁਲ)–ਸ਼ਹਿਰ ਦੇ ਪਾਸ਼ ਇਲਾਕੇ ਨਿਊ ਜਵਾਹਰ ਨਗਰ ਸਥਿਤ ਮਨਿਆਰੀ ਕਾਰੋਬਾਰੀ ਮਾਨਵ ਖੁਰਾਣਾ ਆਪਣੀ ਹੀ ਲਾਇਸੈਂਸੀ ਰਿਵਾਲਵਰ ਤੋਂ ਸ਼ੱਕੀ ਹਾਲਾਤ ਵਿਚ ਗੋਲ਼ੀ ਲੱਗਣ ਕਾਰਨ ਜ਼ਖ਼ਮੀ ਹੋ ਗਏ ਸਨ, ਜਿਨ੍ਹਾਂ ਨੇ ਮੰਗਲਵਾਰ ਹਸਪਤਾਲ ਵਿਚ ਇਲਾਜ ਦੌਰਾਨ ਦਮ ਤੋੜ ਦਿੱਤਾ। ਪੁਲਸ ਨੇ ਉਸ ਦੀ ਪਤਨੀ ਸਵਿਤਾ ਦੇ ਬਿਆਨਾਂ ’ਤੇ ਕੁੱਲ 7 ਮੁਲਜ਼ਮਾਂ ’ਤੇ ਬੀ. ਐੱਨ. ਐੱਸ. ਦੀ ਧਾਰਾ 108 ਅਤੇ 61/2 ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਤੀ ਮਾਨਵ ਖੁਰਾਣਾ ਪਿਛਲੇ ਡੇਢ-ਦੋ ਮਹੀਨਿਆਂ ਤੋਂ ਪ੍ਰੇਸ਼ਾਨ ਸਨ ਕਿਉਂਕਿ ਉਨ੍ਹਾਂ ਨੂੰ ਕੁਝ ਲੋਕ ਪੈਸਿਆਂ ਸਬੰਧੀ ਪ੍ਰੇਸ਼ਾਨ ਕਰ ਰਹੇ ਸਨ। ਪਤਨੀ ਨੇ ਪੁਲਸ ਨੂੰ ਦੱਸਿਆ ਕਿ ਜਿਨ੍ਹਾਂ ਲੋਕਾਂ ਦੇ ਉਨ੍ਹਾਂ ਨੇ ਪੈਸੇ ਦੇਣੇ ਸਨ, ਉਹ ਉਨ੍ਹਾਂ ਦੇ ਪੈਸੇ ਦੇ ਚੁੱਕੇ ਸਨ ਪਰ ਫਿਰ ਵੀ ਉਕਤ ਲੋਕ ਉਸ ਦੇ ਪਤੀ ਨੂੰ ਪ੍ਰੇਸ਼ਾਨ ਕਰ ਰਹੇ ਸਨ।

ਇਹ ਵੀ ਪੜ੍ਹੋ- ਪੰਜਾਬ 'ਚ ਫਿਰ ਵੱਡਾ ਹਾਦਸਾ, ਭਿਆਨਕ ਟੱਕਰ ਤੋਂ ਬਾਅਦ ਸਕੂਲ ਬੱਸ ਦੇ ਉੱਡੇ ਪਰਖੱਚੇ

ਉਨ੍ਹਾਂ ਦੱਸਿਆ ਕਿ ਰਿੱਕੀ ਚੱਢਾ, ਗੌਰਵ ਵਿਜ, ਸਾਹਿਬ, ਸਰਬਜੀਤ ਸਿੰਘ ਚਿੰਟੂ, ਰਾਕੇਸ਼, ਕਨ੍ਹਈਆ ਕਾਫ਼ੀ ਫੋਨ ਕਰਕੇ ਘਟੀਆ ਸਲੂਕ ਕਰ ਰਹੇ ਸਨ। ਇੰਨਾ ਹੀ ਨਹੀਂ, ਹਾਲ ਹੀ ਵਿਚ ਉਕਤ ਮੁਲਜ਼ਮਾਂ ਵਿਚੋਂ ਕੁਝ ਨੇ ਘਰ ਆ ਕੇ ਨੁਕਸਾਨ ਕਰਨ ਦੀ ਧਮਕੀ ਵੀ ਦਿੱਤੀ ਸੀ, ਜਿਸ ਨੂੰ ਲੈ ਕੇ ਉਨ੍ਹਾਂ ਦੇ ਪਤੀ ਕਾਫ਼ੀ ਪ੍ਰੇਸ਼ਾਨ ਸਨ ਅਤੇ ਇਸੇ ਲਈ ਡਿਪ੍ਰੈਸ਼ਨ ਵਿਚ ਆ ਕੇ ਉਨ੍ਹਾਂ ਨੇ ਇਹ ਕਦਮ ਚੁੱਕਿਆ। ਉਥੇ ਹੀ ਐੱਸ. ਐੱਚ. ਓ. ਸਾਹਿਲ ਚੌਧਰੀ ਨੇ ਦੱਸਿਆ ਕਿ ਜਲਦ ਤੋਂ ਜਲਦ ਮੁਲਜ਼ਮਾਂ ਨੂੰ ਫੜ ਲਿਆ ਜਾਵੇਗਾ। ਫਿਲਹਾਲ ਪੁਲਸ ਇਸ ਐਂਗਲ ’ਤੇ ਜਾਂਚ ਕਰ ਰਹੀ ਹੈ ਕਿ ਕਿਸ ਲਈ ਪੈਸਿਆਂ ਦਾ ਲੈਣ-ਦੇਣ ਹੋਇਆ ਹੈ। ਕੀ ਕੋਈ ਵਪਾਰਕ ਪੈਸੇ ਸਨ ਜਾਂ ਕਿਸੇ ਤਰੀਕੇ ਦਾ ਕਰਜ਼ਾ ਸੀ, ਜਿਸ ਦੀ ਪੁਸ਼ਟੀ ਹੋਣ ਤੋਂ ਬਾਅਦ ਉਨ੍ਹਾਂ ਦੀ ਗ੍ਰਿਫ਼ਤਾਰੀ ਕੀਤੀ ਜਾਵੇਗੀ।

ਬੁੱਕੀਆਂ ਨਾਲ ਪੈਸਿਆਂ ਦੇ ਲੈਣ-ਦੇਣ ਦਾ ਮਾਮਲਾ, ਐੱਸ ਨਾਂ ਦੇ ਕਾਂਗਰਸੀ ਆਗੂ ਦਾ ਨਾਂ ਆ ਰਿਹਾ ਸਾਹਮਣੇ
ਉਥੇ ਹੀ, ਸੂਤਰਾਂ ਦੀ ਮੰਨੀਏ ਤਾਂ ਮਾਨਵ ਖੁਰਾਣਾ ਦਾ ਸ਼ਹਿਰ ਦੇ ਕੁਝ ਬੁੱਕੀਆਂ ਨਾਲ ਪੈਸਿਆਂ ਦਾ ਲੈਣ-ਦੇਣ ਦਾ ਮਾਮਲਾ ਸੀ। ਦੱਸਿਆ ਜਾ ਰਿਹਾ ਹੈ ਕਿ ਕਰੋੜਾਂ ਰੁਪਏ ਦੇ ਲੈਣ-ਦੇਣ ਕਾਰਨ ਸਵੇਰੇ ਕੁਝ ਬੁੱਕੀ ਮਾਨਵ ਖੁਰਾਣਾ ਦੇ ਘਰ ਆਏ ਸਨ। ਇਨ੍ਹਾਂ ਬੁੱਕੀਆਂ ਨੂੰ ਐੱਸ ਨਾਂ ਦੇ ਕਾਂਗਰਸੀ ਨੇਤਾ ਦੀ ਸਰਪ੍ਰਸਤੀ ਹੈ, ਜਿਸ ਦੀ ਸ਼ਹਿ ’ਤੇ ਉਕਤ ਬੁੱਕੀ ਮਾਨਵ ਨੂੰ ਧਮਕੀ ਦੇ ਰਹੇ ਸਨ। ਇਸ ਨੂੰ ਲੈ ਕੇ ਮਾਨਵ ਦੇ ਪਿਤਾ ਨਾਲ ਬਹਿਸ ਹੋਈ ਸੀ। ਸ਼ਾਇਦ ਹੋ ਸਕਦਾ ਹੈ ਕਿ ਪੈਸਿਆਂ ਦੇ ਲੈਣ-ਦੇਣ ਕਾਰਨ ਮਾਨਵ ਨੇ ਕੋਈ ਗਲਤ ਕਦਮ ਚੁੱਕ ਲਿਆ ਹੋਵੇ, ਹਾਲਾਂਕਿ ਪੁਲਸ ਇਸ ਮਾਮਲੇ ਵਿਚ ਹਰ ਐਂਗਲ ’ਤੇ ਜਾਂਚ ਕਰ ਰਹੀ ਹੈ। ਪੁਲਸ ਗੁਆਂਢੀਆਂ ਤੋਂ ਵੀ ਪੁੱਛਗਿੱਛ ਕਰ ਰਹੀ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਤੇਜ਼ਧਾਰ ਹਥਿਆਰਾਂ ਨਾਲ ਵੱਢ 19 ਸਾਲਾ ਨੌਜਵਾਨ ਨੂੰ ਉਤਾਰਿਆ ਮੌਤ ਦੇ ਘਾਟ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

shivani attri

Content Editor

Related News