ਜਲੰਧਰ ''ਚ ਬੱਸ ਸਟੈਂਡ ਦੇ ਬਾਹਰ 20 ਰੁਪਏ ਦੀ ਸਵਾਰੀ ਨੂੰ ਲੈ ਕੇ ਈ-ਰਿਕਸ਼ਾ ਚਾਲਕਾਂ ''ਚ ਹੋਈ ਬਹਿਸਬਾਜ਼ੀ
Saturday, Feb 21, 2026 - 05:25 PM (IST)
ਜਲੰਧਰ (ਸੋਨੂੰ)- ਬੱਸ ਸਟੈਂਡ ਦੇ ਬਾਹਰ ਸਵਾਰੀ ਨੂੰ ਲੈ ਕੇ ਰਿਕਸ਼ਾ ਚਾਲਕ ਇਕ ਦੂਜੇ ਦੇ ਖ਼ੂਨ ਦੇ ਪਿਆਸੇ ਹੋ ਗਏ। ਦਰਅਸਲ ਸਿਰਫ਼ 20 ਰੁਪਏ ਦੀ ਸਵਾਰੀ ਨੂੰ ਲੈ ਕੇ ਦੋ ਈ-ਰਿਕਸ਼ਾ ਚਾਲਕਾਂ ਵਿਚਕਾਰ ਝੜਪ ਹੋ ਗਈ। ਇਕ ਈ-ਰਿਕਸ਼ਾ ਚਾਲਕ ਨੇ ਦੂਜੇ 'ਤੇ ਪੈਸੇ ਮੰਗਣ ਦੇ ਦੋਸ਼ ਲਗਾਏ ਹਨ। ਪੀੜਤ ਦਾ ਦਾਅਵਾ ਹੈ ਕਿ ਉਸ ਨੇ 20 ਰੁਪਏ ਦੀ ਸਵਾਰੀ ਲਈ 50 ਰੁਪਏ ਮੰਗੇ ਸਨ। ਇਸ ਦੌਰਾਨ ਦੂਜੇ ਈ-ਰਿਕਸ਼ਾ ਚਾਲਕ ਨੇ ਉਸ ਨੂੰ ਮਾਂ ਸ਼ਬਦ ਦਾ ਇਸਤੇਮਾਲ ਕਰਦੇ ਹੋਏ 100 ਰੁਪਏ ਮੰਗਣ ਲਈ ਕਹਿਣ ਲੱਗਾ, ਜਿਸ ਤੋਂ ਬਾਅਦ ਦੋਵੇਂ ਚਾਲਕਾਂ ਵਿਚਾਲੇ ਝਗੜਾ ਹੋ ਗਿਆ।

ਇਹ ਵੀ ਪੜ੍ਹੋ: ਹੋਲਾ-ਮਹੱਲਾ ਨੂੰ ਲੈ ਕੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਸਿੱਖ ਕੌਮ ਦੇ ਨਾਮ ਜਾਰੀ ਕੀਤਾ ਸੰਦੇਸ਼

ਪੀੜਤ ਨੇ ਈ-ਰਿਕਸ਼ਾ ਚਾਲਕ 'ਤੇ ਪੈਸੇ ਨਾ ਦੇਣ ਨੂੰ ਲੈ ਕੇ ਕੁੱਟਮਾਰ ਕਰਨ ਦਾ ਦੋਸ਼ ਲਗਾਇਆ ਹੈ। ਇਕ ਹੋਰ ਈ-ਰਿਕਸ਼ਾ ਚਾਲਕ ਦਾ ਕਹਿਣਾ ਹੈ ਕਿ ਉਸ ਨੇ ਪਹਿਲਾਂ ਹੱਥੋਪਾਈਂ ਕੀਤੀ ਹੈ । ਝੜਪ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਲਾਲ ਟੀ-ਸ਼ਰਟ ਪਹਿਨੇ ਇਕ ਵਿਅਕਤੀ ਨੂੰ ਗੁਲਾਬੀ ਕਮੀਜ਼ ਪਹਿਨੇ ਇਕ ਵਿਅਕਤੀ ਨਾਲ ਝੜਪ ਕਰਦੇ ਹੋਏ ਵਿਖਾਇਆ ਗਿਆ ਹੈ। ਲੋਕਾਂ ਨੇ ਕਿਹਾ ਕਿ ਕੁਝ ਵਿਅਕਤੀਆਂ ਵੱਲੋਂ ਸਵਾਰੀ ਨੂੰ ਲੈ ਕੇ ਇੰਝ ਹੀ ਪੈਸੇ ਵਸੂਲੇ ਜਾ ਰਹੇ ਹਨ।
ਇਹ ਵੀ ਪੜ੍ਹੋ: ਖਹਿਰਾ ਨੇ ਪੰਜਾਬ 'ਚ 15ਵੇਂ ਵਿੱਤ ਕਮਿਸ਼ਨ ਦੀਆਂ ਗ੍ਰਾਂਟਾਂ 'ਚ ਦੁਰਵਰਤੋਂ ਦੇ ਲਾਏ ਦੋਸ਼, ਕੇਂਦਰ ਨੂੰ ਲਿਖੀ ਚਿੱਠੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
