ਸੜਕ ’ਤੇ ਰੇਹੜੀਆਂ ਲਾਉਣ ਵਾਲਿਆਂ ਵਿਰੁੱਧ ਪੁਲਸ ਨੇ ਕੱਸਿਆ ਸ਼ਿਕੰਜਾ

Sunday, Aug 12, 2018 - 06:24 AM (IST)

ਸੜਕ ’ਤੇ ਰੇਹੜੀਆਂ ਲਾਉਣ ਵਾਲਿਆਂ ਵਿਰੁੱਧ ਪੁਲਸ ਨੇ ਕੱਸਿਆ ਸ਼ਿਕੰਜਾ

ਜਲੰਧਰ,   (ਮਹੇਸ਼)—  ਲੰਮਾ ਪਿੰਡ ਚੌਕ ਨੇੜੇ ਵੱਧਦੀ ਟ੍ਰੈਫਿਕ ਸਮੱਸਿਆ ਨੂੰ  ਗੰਭੀਰਤਾ ਨਾਲ  ਲੈਂਦੇ 
ਹੋਏ ਥਾਣਾ ਰਾਮਾਮੰਡੀ ਦੀ ਪੁਲਸ ਨੇ ਸ਼ਨੀਵਾਰ 15 ਦੇ ਲਗਭਗ ਅਜਿਹੇ ਲੋਕਾਂ ਦੇ  ਚਲਾਨ ਕੱਟੇ ਜੋ ਸ਼ਰੇਆਮ ਪਿਛਲੇ ਕਈ ਦਿਨਾਂ ਤੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰ ਰਹੇ ਸਨ।
ਰਾਮਾਮੰਡੀ ਦੇ ਐੱਸ. ਐੱਚ. ਓ. ਰੁਪਿੰਦਰ ਸਿੰਘ ਦੀ ਅਗਵਾਈ ਵਿਚ ਲੰਮਾ ਪਿੰਡ 
ਚੌਕ  ਵਿਖੇ ਪੁੱਜੇ ਐੱਸ. ਆਈ. ਰਮੇਸ਼ ਕੁਮਾਰ ਨੇ ਸੜਕ ’ਤੇ ਲੱਗੀਆਂ ਰੇਹੜੀਆਂ ਤੇ ਦੁਕਾਨਾਂ ਦੇ  ਬਾਹਰ ਪਏ ਸਾਮਾਨ ਨੂੰ ਮੌਕੇ ਤੋਂ ਹਟਵਾਇਆ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਅੱਜ  ਤਾਂ ਛੱਡ ਦਿੱਤਾ ਗਿਆ ਹੈ ਪਰ ਨਾਲ ਹੀ ਐੱਸ. ਐੱਚ. ਓ. ਰੁਪਿੰਦਰ ਸਿੰਘ ਨੇ ਕਿਹਾ ਕਿ  ਭਵਿੱਖ ਵਿਚ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਏਗੀ। ਉਨ੍ਹਾਂ ਲੋਕਾਂ ਨੂੰ ਕਿਹਾ ਕਿ  ਉਹ ਅਜਿਹਾ ਕੋਈ ਵੀ ਕੰਮ ਨਾ ਕਰਨ, ਜਿਸ ਕਾਰਨ ਟ੍ਰੈਫਿਕ ਵਿਚ ਰੁਕਾਵਟ ਪੈਦਾ ਹੋਵੇ ਅਤੇ ਆਮ  ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਏ। ਰੁਪਿੰਦਰ ਸਿੰਘ ਨੇ ਕਿਹਾ ਕਿ ਅਹਾਤਿਆਂ  ਦੇ ਬਾਹਰ ਖੜ੍ਹੇ  ਹੋ ਕੇ ਸ਼ਰਾਬ ਪੀਣ ਤੇ ਪਿਲਾਉਣ ਵਾਲਿਆਂ ਨੂੰ ਵੀ ਬਖਸ਼ਿਆ ਨਹੀਂ ਜਾਏਗਾ।  


Related News