''ਧਾਰਮਿਕ ਸਮਾਗਮ ''ਚ ਝੰਡੇ ਲਾਉਣ ਲਈ ਵੀ ਪੈਸੇ ਮੰਗ ਰਿਹੈ ਨਗਰ ਨਿਗਮ'' ਕਾਂਗਰਸੀ ਕੌਂਸਲਰ ਨੇ ਘੇਰੀ ''ਆਪ'' ਸਰਕਾਰ

Tuesday, Mar 17, 2026 - 06:53 PM (IST)

''ਧਾਰਮਿਕ ਸਮਾਗਮ ''ਚ ਝੰਡੇ ਲਾਉਣ ਲਈ ਵੀ ਪੈਸੇ ਮੰਗ ਰਿਹੈ ਨਗਰ ਨਿਗਮ'' ਕਾਂਗਰਸੀ ਕੌਂਸਲਰ ਨੇ ਘੇਰੀ ''ਆਪ'' ਸਰਕਾਰ

ਲੁਧਿਆਣਾ (ਹਿਤੇਸ਼): ਨਗਰ ਨਿਗਮ ਲੁਧਿਆਣਾ ਵੱਲੋਂ ਧਾਰਮਿਕ ਅਤੇ ਸਮਾਜਿਕ ਸਮਾਰੋਹਾਂ ਦੇ ਦੌਰਾਨ ਸਵਾਗਤੀ ਝੰਡੇ ਲਗਾਉਣ ਲਈ ਫੀਸ ਮੰਗਣ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਇਸ ਸਬੰਧ ਵਿਚ ਕਾਂਗਰਸ ਦੇ ਕੌਂਸਲਰ ਅਰੁਣ ਸ਼ਰਮਾ ਵੱਲੋਂ ਫੇਸਬੁੱਕ 'ਤੇ ਲਾਈਵ ਹੋ ਕੇ ਆਮ ਆਦਮੀ ਪਾਰਟੀ ਦੀ ਸਰਕਾਰ, ਮੇਅਰ, ਕਮਿਸ਼ਨਰ ਖਿਲਾਫ਼ ਭੜਾਸ ਕੱਢੀ ਗਈ ਹੈ। ਅਰੁਣ ਸ਼ਰਮਾ ਮੁਤਾਬਕ ਉਨ੍ਹਾਂ ਵੱਲੋਂ ਇਕ ਧਾਰਮਿਕ ਸਮਾਰੋਹ, ਜੋ ਕਿ ਰੱਥ ਯਾਤਰਾ ਨਿਕਲਣੀ ਹੈ, ਉਸ ਦੇ ਲਈ ਸਵਾਗਤੀ ਝੰਡੇ ਲਗਾਉਣ ਦੀ ਐਪਲੀਕੇਸ਼ਨ ਨਗਰ ਨਿਗਮ ਦੇ ਮੇਅਰ, ਕਮਿਸ਼ਨਰ ਨੂੰ ਦਿੱਤੀ ਗਈ ਸੀ, ਪਰ ਨਗਰ ਨਿਗਮ ਦੇ ਮੁਲਾਜ਼ਮਾਂ ਵੱਲੋਂ ਇਸ ਲਈ 5000 ਰੁਪਏ ਸਕਿਓਰਿਟੀ ਅਤੇ 500 ਰੁਪਏ ਪ੍ਰਤੀ ਝੰਡੇ ਦੇ ਹਿਸਾਬ ਨਾਲ ਫੀਸ ਜਮ੍ਹਾਂ ਕਰਾਉਣ ਲਈ ਡਿਮਾਂਡ ਕੀਤੀ ਗਈ ਹੈ। 

ਹਾਲਾਂਕਿ ਇਸ ਫੀਸ ਦੇ ਜਮ੍ਹਾਂ ਕਰਾਉਣ ਲਈ ਐੱਫ.ਐਂਡ.ਸੀ.ਸੀ. ਦੀ ਮੀਟਿੰਗ ਵਿਚ ਫ਼ੈਸਲਾ ਹੋਣ ਦਾ ਹਵਾਲਾ ਦਿੱਤਾ ਗਿਆ ਹੈ। ਪਰ ਅਰੁਣ ਸ਼ਰਮਾ ਦਾ ਕਹਿਣਾ ਹੈ ਕਿ ਧਾਰਮਿਕ ਤੇ ਸਮਾਜਿਕ ਸਮਾਗਮਾਂ ਲਈ ਇਸ ਤਰ੍ਹਾਂ ਦੀ ਫੀਸ ਨਹੀਂ ਲਾਉਣੀ ਚਾਹੀਦੀ। ਇਸ ਨਾਲ ਨਗਰ ਨਿਗਮ ਦੀ ਬਦਨਾਮੀ ਹੁੰਦੀ ਹੈ, ਕਿ ਇੰਨਾ ਵੱਡਾ ਬਜਟ ਹੋਣ ਦੇ ਬਾਵਜੂਦ ਨਗਰ ਨਿਗਮ ਛੋਟੀ ਜਿਹੀ ਗੱਲ ਲਈ ਲੋਕਾਂ ਤੋਂ ਪੈਸੇ ਇਕੱਠੇ ਕਰ ਰਿਹਾ। ਉਨ੍ਹਾਂ ਨੇ ਇਸ ਗੱਲ ਨੂੰ ਲੈ ਕੇ ਨਗਰ ਨਿਗਮ ਅਧਿਕਾਰੀਆਂ, ਮੇਅਰ ਤੇ ਕਮਿਸ਼ਨਰ ਖ਼ਿਲਾਫ਼ ਭੜਾਸ ਕੱਢਦਿਆਂ ਆਖਿਆ ਕਿ ਇਸ 'ਤੇ ਪੁਨਰ-ਵਿਚਾਰ ਕਰ ਕੇ ਫ਼ੈਸਲਾ ਵਾਪਸ ਲਿਆ ਜਾਣਾ ਚਾਹੀਦਾ ਹੈ।

ਐੱਫ.ਐਂਡ ਸੀ.ਸੀ. ਵੱਲੋਂ ਮਨਜ਼ੂਰ ਕੀਤੇ ਗਏ ਫ਼ੈਸਲੇ ਵਿਚ ਨਗਰ ਨਿਗਮ ਵੱਲੋਂ ਇਹ ਲਿਖਿਆ ਗਿਆ ਹੈ ਕਿ ਜਦੋਂ ਝੰਡੇ ਲਗਾਉਣ ਜਾਂਦੇ ਸਮਾਂ ਲੱਗਦਾ, ਟਰੈਕਟਰ ਦਾ ਤੇਲ ਲੱਗਦਾ ਜਾਂ ਖੰਭੇ ਆਪਣਾ ਪਾਈਪਾਂ ਚੋਰੀ ਹੋ ਜਾਂਦੀਆਂ, ਇਸ ਕਰਕੇ ਅਸੀਂ 5000 ਦੀ ਸਕਿਓਰਿਟੀ ਤੇ 500 ਰੁਪਏ ਪਰ ਝੰਡੇ ਦੀ ਫੀਸ ਰੱਖੀ ਹੈ। ਫਿਰ ਵੀ ਧਾਰਮਿਕ ਸਮਾਰੋਹ ਦੇ ਲਈ ਫੀਸ ਮੰਗੇ ਜਾਣ 'ਤੇ ਲੈ ਕੇ ਕਾਂਗਰਸ ਦੇ ਕੌਂਸਲਰ ਵੱਲੋਂ ਬਹੁਤ ਜਿਆਦਾ ਵਿਰੋਧ ਕੀਤਾ ਗਿਆ ਹੈ ਤੇ ਇੱਥੋਂ ਤਕ ਆਖ਼ ਦਿੱਤਾ ਗਿਆ ਹੈ ਕਿ ਇਹ ਨਗਰ ਨਿਗਮ ਦੀ ਕੰਗਾਲੀ ਦਾ ਸਬੂਤ ਹੈ।


author

Anmol Tagra

Content Editor

Related News