'ਪੰਜਾਬ ਕੇਸਰੀ' ਵਿਰੁੱਧ 'ਆਪ' ਸਰਕਾਰ ਦੀ ਕਾਰਵਾਈ ਨੂੰ ਖਹਿਰਾ ਨੇ ਦੱਸਿਆ 'ਸਿਆਸੀ ਬਦਲਾਖੋਰੀ'

Tuesday, Mar 17, 2026 - 10:28 PM (IST)

'ਪੰਜਾਬ ਕੇਸਰੀ' ਵਿਰੁੱਧ 'ਆਪ' ਸਰਕਾਰ ਦੀ ਕਾਰਵਾਈ ਨੂੰ ਖਹਿਰਾ ਨੇ ਦੱਸਿਆ 'ਸਿਆਸੀ ਬਦਲਾਖੋਰੀ'

ਚੰਡੀਗੜ੍ਹ- ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਨੇ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ 'ਤੇ ਤਿੱਖਾ ਹਮਲਾ ਕਰਦਿਆਂ 'ਇਨਵੈਸਟ ਪੰਜਾਬ' ਦੇ ਦਾਅਵਿਆਂ ਨੂੰ ਪੂਰੀ ਤਰ੍ਹਾਂ ਝੂਠਾ ਕਰਾਰ ਦਿੱਤਾ ਹੈ। ਖਹਿਰਾ ਨੇ ਸੋਸ਼ਲ ਮੀਡੀਆ ਰਾਹੀਂ ਦੋਸ਼ ਲਾਇਆ ਕਿ ਸਰਕਾਰੀ ਮਸ਼ੀਨਰੀ ਦੀ ਵਰਤੋਂ ਕਰਕੇ 100 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣੇ ਇੱਕ ਹੋਟਲ ਨੂੰ ਸਿਰਫ਼ ਇਸ ਲਈ ਢਾਹ ਦਿੱਤਾ ਗਿਆ ਕਿਉਂਕਿ 'ਪੰਜਾਬ ਕੇਸਰੀ' ਅਖ਼ਬਾਰ ਉਨ੍ਹਾਂ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਪੱਖ ਵਿੱਚ ਖ਼ਬਰਾਂ ਨਹੀਂ ਛਾਪ ਰਿਹਾ ਸੀ।

ਖਹਿਰਾ ਅਨੁਸਾਰ, ਸਰਕਾਰ ਨੇ ਇਸ ਕਾਰਵਾਈ ਵਿੱਚ ਇੰਨੀ ਜ਼ਿਆਦਾ ਜਲਦਬਾਜ਼ੀ ਦਿਖਾਈ ਕਿ ਸਬੰਧਤ ਸੰਸਥਾ ਨੂੰ ਨਾ ਤਾਂ ਕੋਈ ਰਸਮੀ ਨੋਟਿਸ ਦਿੱਤਾ ਗਿਆ ਅਤੇ ਨਾ ਹੀ ਉਨ੍ਹਾਂ ਨੂੰ ਮਾਨਯੋਗ ਹਾਈ ਕੋਰਟ ਤੱਕ ਪਹੁੰਚ ਕਰਨ ਦਾ ਲੋੜੀਂਦਾ ਸਮਾਂ ਦਿੱਤਾ ਗਿਆ। ਉਨ੍ਹਾਂ ਇਸ ਕਦਮ ਨੂੰ ਸਿਆਸੀ ਬਦਲਾਖੋਰੀ ਦੀ ਸਿਖਰ ਦੱਸਿਆ ਹੈ।

PunjabKesari

ਸੁਖਪਾਲ ਸਿੰਘ ਖਹਿਰਾ ਨੇ ਸਰਕਾਰ ਦੀ ਨੀਅਤ 'ਤੇ ਸਵਾਲ ਚੁੱਕਦਿਆਂ ਕਿਹਾ ਕਿ ਜੇਕਰ ਸਰਕਾਰੀ ਤੰਤਰ ਨੇ ਇਹੀ ਤੇਜ਼ੀ ਅਤੇ ਸਖ਼ਤੀ ਗੈਂਗਸਟਰਾਂ ਅਤੇ ਨਸ਼ਾ ਮਾਫੀਆ ਵਿਰੁੱਧ ਦਿਖਾਈ ਹੁੰਦੀ, ਤਾਂ ਪੰਜਾਬ ਵਿੱਚ ਅਸਲ ਇਨਸਾਫ਼ ਹੁੰਦਾ। ਉਨ੍ਹਾਂ ਮੁਤਾਬਕ ਇੱਕ ਮੀਡੀਆ ਅਦਾਰੇ ਨਾਲ ਜੁੜੀ ਜਾਇਦਾਦ ਨੂੰ ਨਿਸ਼ਾਨਾ ਬਣਾਉਣਾ ਪ੍ਰੈੱਸ ਦੀ ਆਜ਼ਾਦੀ ਨੂੰ ਕੁਚਲਣ ਦੀ ਕੋਸ਼ਿਸ਼ ਹੈ।


author

Rakesh

Content Editor

Related News