ਪਰਿਵਾਰ ਦਾ ਢਿੱਡ ਪਾਲਣ ਲਈ ਵਿਦੇਸ਼ ਗਏ ਪੰਜਾਬੀ ਨੌਜਵਾਨ ਦੀ ਮੌਤ

Monday, Aug 26, 2019 - 06:26 PM (IST)

ਸ਼ੇਰਪੁਰ,(ਸਿੰਗਲਾ): ਕਸਬੇ ਤੋਂ ਨੇੜਲੇ ਪਿੰਡ ਈਨਾ ਬਾਜਵਾ ਦੇ ਇਕ ਨੌਜਵਾਨ ਦੀ ਵਿਦੇਸ਼ ਦੋਹਾ ਕਤਰ 'ਚ ਮੋਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਮੁਤਾਬਕ ਜਗਮੋਹਨ ਸਿੰਘ ਪੁੱਤਰ ਜੰਗ ਸਿੰਘ 34 ਸਾਲ ਜੋ ਕਈ ਸਾਲ ਪਹਿਲਾਂ ਦੋਹਾ ਕਤਰ 'ਚ ਰੋਜ਼ੀ-ਰੋਟੀ ਦੀ ਭਾਲ 'ਚ ਗਿਆ ਸੀ। ਜਿਸ ਦੀ ਡਿਊਟੀ ਦੌਰਾਨ ਮੌਤ ਹੋ ਗਈ। ਪ੍ਰੈਸ ਨੂੰ ਦਿੱਤੀ ਜਾਣਕਾਰੀ ਦਿੰਦੇ ਹੋਏ ਕੰਪਨੀ ਤੋਂ ਮ੍ਰਿਤਕ ਦੀ ਲਾਸ਼ ਲੈ ਕੇ ਆਏ ਅਮਰਜੀਤ ਸਿੰਘ, ਪਿੰਡ ਵਾਸੀ ਲਾਭ ਸਿੰਘ ਤੇ ਪਰਮਜੀਤ ਸਿੰਘ ਨੇ ਦੱਸਿਆ ਕਿ ਜਗਮੋਹਨ ਸਿੰਘ ਉਰਫ (ਕਾਕੂ) ਜੋ ਕਰੀਬ 7 ਸਾਲ ਪਹਿਲਾਂ ਪੰਜਾਬ 'ਚ ਸਰਕਾਰਾਂ ਦੇ ਮਾੜੇ ਸਿਸਟਮ ਤੇ ਬੇਰੁਜਗਾਰੀ ਦਾ ਝੱਭਿਆ ਰੋਜ਼ੀ-ਰੋਟੀ ਕਮਾਉਣ ਲਈ ਪੰਜਾਬ ਛੱਡ ਕੇ ਵਿਦੇਸ਼ੀ ਕੰਪਨੀ ਜੋ ਕਿ ਦੋਹਾ ਕਤਰ 'ਚ ਬਿਲਡਿੰਗਾਂ ਬਣਾਉਣ ਦਾ ਕੰਮ ਕਰਦੀ ਹੈ, 'ਚ ਲੇਬਰ ਦਾ ਕੰਮ ਕਰਨ ਲਈ ਗਿਆ ਸੀ । 

ਉਨ੍ਹਾਂ ਦੱਸਿਆ ਕਿ ਜਗਮੋਹਨ ਸਿੰਘ ਮਿਹਨਤ-ਮਜ਼ਦੂਰੀ ਨਾਲ ਆਪਣੇ ਪਰਿਵਾਰ ਦਾ ਪਾਲਣ ਪੋਸਣ ਕਰ ਰਿਹਾ ਸੀ ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਕਿ ਕੁਵੈਤ 'ਚ ਗਰਮੀ ਜ਼ਿਆਦਾ ਹੋਣ ਕਰਕੇ ਜਗਮੋਹਨ ਸਿੰਘ ਨੂੰ ਡਿਊਟੀ ਦੌਰਾਨ ਕੰਮ ਕਰਦੇ ਸਮੇਂ 17 ਅਗਸਤ ਨੂੰ ਅਟੈਕ ਆ ਗਿਆ। ਜਿਸ ਨੂੰ ਉਸ ਦੇ ਦੋਸਤਾਂ ਤੇ ਪੁਲਸ ਦੀ ਮਦਦ ਨਾਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿਥੇ ਜਗਮੋਹਨ ਸਿੰਘ ਹਸਪਤਾਲ 'ਚ ਜ਼ਿੰਦਗੀ ਤੇ ਮੌਤ ਵਿਚਕਾਰ ਲੜਦਾ ਹੋਇਆ ਅਖੀਰ ਮੌਤ ਹੱਥੋ ਜ਼ਿੰਦਗੀ ਦੀ ਬਾਜ਼ੀ ਹਾਰ ਗਿਆ । ਕੁਵੈਤ ਰਹਿੰਦੇ ਪੰਜਾਬੀ ਭਾਈਚਾਰੇ ਤੇ ਕੰਪਨੀ ਦੇ ਲੋਕਾਂ ਦੀ ਮਦਦ ਨਾਲ ਜਗਮੋਹਨ ਸਿੰਘ ਦੀ ਮ੍ਰਿਤਕ ਦੇਹ ਨੂੰ ਪੰਜਾਬ ਲਿਆਂਦਾ ਗਿਆ । ਜਿਸ ਦਾ ਅੱਜ ਉਨ੍ਹਾਂ ਦੇ ਜੱਦੀ ਪਿੰਡ ਈਨ੍ਹਾਂ ਬਾਜ਼ਵਾ ਵਿਖੇ ਅੰਤਿਮ ਸਸਕਾਰ ਕਰ ਦਿੱਤਾ ਗਿਆ । ਉਹ ਆਪਣੇ ਪਿੱਛੇ ਬਿਰਧ ਮਾਂ-ਬਾਪ ਤੋ ਇਲਾਵਾ ਪਤਨੀ ਤੇ 2 ਛੋਟੇ ਬੱਚੇ ਛੱਡ ਗਿਆ ਹੈ ।


Related News