ਭਲਕੇ ਇਨ੍ਹਾਂ ਇਲਾਕਿਆਂ ''ਚ ਲੱਗੇਗਾ 5 ਤੋਂ 7 ਘੰਟੇ ਲੰਬਾ Power Cut

Sunday, Nov 09, 2025 - 08:58 PM (IST)

ਭਲਕੇ ਇਨ੍ਹਾਂ ਇਲਾਕਿਆਂ ''ਚ ਲੱਗੇਗਾ 5 ਤੋਂ 7 ਘੰਟੇ ਲੰਬਾ Power Cut

ਹਾਜੀਪੁਰ (ਜੋਸ਼ੀ)- ਸਹਾਇਕ ਕਾਰਜਕਾਰੀ ਇੰਜੀਨੀਅਰ ਉੱਪ ਮੰਡਲ ਹਾਜੀਪੁਰ ਰੂਪ ਲਾਲ ਨੇ ਦੱਸਿਆ ਕਿ 10 ਨਵੰਬਰ ਨੂੰ 66 ਕੇ. ਵੀ. ਸਬ ਸਟੇਸ਼ਨ ਹਾਜੀਪੁਰ ਤੋਂ ਚਲਦਾ 11 ਕੇ. ਵੀ. ਫੀਡਰ ਖੁੰਡਾ ਦੀ ਜ਼ਰੂਰੀ ਮੁਰੰਮਤ ਕਾਰਨ ਪਿੰਡ ਖੁੰਡਾ, ਕਲੇਰਾਂ, ਦੇਵਲ, ਜੀਵ ਕੁੱਲੀਆਂ ਕੋਠੇ ਪੱਤੀ ਰਾਮ ਨਗਰ ਅਤੇ ਕਾਂਜੂ ਪੀਰ ਦੀ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ ਬੰਦ ਰਹੇਗੀ।

ਫਗਵਾੜਾ (ਮੁਕੇਸ਼)-ਇੰਜੀਨੀਅਰ ਬੂਟਾ ਰਾਮ ਜੇ.ਈ. ਹੁਸ਼ਿਆਰਪੁਰ ਰੋਡ ਪੀ.ਐਸ.ਪੀ.ਸੀ.ਐਲ ਫਗਵਾੜਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ 10 ਨਵੰਬਰ ਦਿਨ ਸੋਮਵਾਰ ਨੂੰ 66 ਕੇ ਵੀ ਹੁਸ਼ਿਆਰਪੁਰ ਰੋਡ ਵਿਖੇ ਸ਼ਟਡਾਉਨ ਦੌਰਾਨ ਜ਼ਰੂਰੀ ਮੇਨਟੀਨੈਂਸ ਕਰਨ ਲਈ ਸਵੇਰੇ 9:00 ਵਜੇ ਤੋਂ ਦੁਪਹਿਰ 2:00 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਜਿਸ ਕਾਰਨ 11 ਕੇ ਵੀ ਸਿਵਲ ਹਸਪਤਾਲ ਫੀਡਰ, 11 ਕੇ ਵੀ ਲਿੰਕ ਫੀਡਰ, 11 ਕੇ ਵੀ ਕੋਨਵੈਂਟ ਸਕੂਲ ਫੀਡਰ, 11 ਕੇ ਵੀ ਬਾਬਾ ਗਧੀਆ ਫੀਡਰ, 11 ਕੇ ਵੀ ਪੇਂਡੂ ਸ਼ਹਿਰੀ ਨੰ:1, 11 ਕੇ ਵੀ ਪੇਂਡੂ ਸ਼ਹਿਰੀ ਨੰ:2, 11 ਕੇ.ਵੀ. ਫਤਿਹਗੜ੍ਹ, 11 ਕੇ ਵੀ ਢੰਡੇ, 11 ਕੇ ਵੀ ਭਾਣੋਕੀ, ਇਹਨਾਂ ਸਬ ਸਟੇਸ਼ਨਾਂ ਤੋਂ ਚੱਲਦੇ ਏ ਪੀ ਫੀਡਰਾਂ, 11 ਕੇ ਵੀ ਖਾਟੀ ਏ ਪੀ ਫੀਡਰਾਂ, 11 ਕੇ ਵੀ ਸੰਗਤਪੁਰ ਏ ਪੀ ਫੀਡਰ, 11 ਕੇ ਵੀ ਲੱਖਪੁਰ ਏ ਪੀ ਫੀਡਰਾਂ, 11 ਕੇ ਵੀ ਖੁਰਮਪੁਰ ਏ ਪੀ ਫੀਡਰਾਂ ਦੀ ਸਪਲਾਈ ਬੰਦ ਰਹੇਗੀ। ਬਿਜਲੀ ਸਪਲਾਈ ਬੰਦ ਰਹਿਣ ਕਾਰਣ ਮੁਹੱਲਾ ਚਾਹਲ ਨਗਰ, ਸੰਤੋਖਪੁਰਾ, ਦਸ਼ਮੇਸ਼ ਨਗਰ, ਸ਼ਾਮ ਇਨਕਲੇਵ, ਜੀ ਟੀ ਰੋਡ, ਮੁਹੱਲਾ ਧਰਮਕੋਟ, ਪਲਾਹੀ ਰੋਡ, ਸਕਿਲਮੈਨ ਰੋਡ , ਹੁਸ਼ਿਆਰਪੁਰ ਰੋਡ , ਅਸ਼ੋਕ ਵਿਹਾਰ , ਪਲਾਹੀ ਗੇਟ , ਨਿੰਮਾ ਵਾਲਾ ਚੌਕ , ਕਟਹਿਰਾ ਬਜ਼ਾਰ , ਨੌਰਥ ਐਵਨਿਊ , ਡੱਡਲ ਮੁਹੱਲਾ , ਗਰੀਨ ਐਵੀਨਿਊ , ਬਾਬਾ ਗਧੀਆ, ਪਿੰਡ ਭੁੱਲਾਰਾਈ. ਹਾਜੀਪੁਰ, ਚੱਕ ਹਕੀਮ, ਖੰਗੂੜਾ, ਪਲਾਹੀ, ਵਜੀਦੋਵਾਲ, ਖਲਵਾੜਾ, ਪੰਡੋਰੀ, ਖਾਟੀ, ਖੁਰਮਪੁਰ, ਚੱਕ ਪ੍ਰੇਮਾ, ਲੱਖਪੁਰ ਸੰਗਤਪੁਰ,ਗੁਰੂ ਨਾਨਕ ਨਗਰ, ਨਵਾਂ ਪਿੰਡ ਆਦਿ ਇਲਾਕਿਆਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।

ਮੋਗਾ(ਬਿੰਦਾ)-132 ਕੇ . ਵੀ. ਬਿਜਲੀ ਘਰ ਸਮਾਧ ਭਾਈ ਤੋਂ ਚੱਲਣ ਵਾਲੇ ਵੱਖ-ਵੱਖ ਫੀਡਰਾਂ ਦੀ ਬਿਜਲੀ ਸਪਲਾਈ ਅੱਜ 10 ਨਵੰਬਰ ਦਿਨ ਸੋਮਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ ਦੇ 5 ਵਜੇ ਤੱਕ ਜ਼ਰੂਰੀ ਮੁਰੰਮਤ ਕਰਕੇ ਬੰਦ ਰਹੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਸ.ਈ. ਇੰਜੀਨੀਅਰ ਸਤਪਾਲ ਕੁਮਾਰ ਅਤੇ ਇੰਚਾਰਜ ਇੰਜੀਨੀਅਰ ਲਖਵੀਰ ਸਿੰਘ ਨੇ ਦੱਸਿਆ ਕਿ ਬਿਜਲੀ ਘਰ ਵਿਚ ਲੱਗੇ ਸਾਜ਼ੋ ਸਮਾਨ ਦੀ ਜਰੂਰੀ ਮੁਰੰਮਤ ਤੇ ਰੱਖ ਰਖਾਵ ਦੇ ਕਾਰਨ ਘੋਲੀਆ ਕਲਾਂ ਸ਼ਹਿਰੀ, ਰੌਂਤਾ ਸ਼ਹਿਰੀ, ਰੌਂਤਾ ਦਿਹਾਤੀ, ਦਰਵੇਸ਼ਾਂ ਦਿਹਾਤੀ, ਮਾਲ ਸਾਹਿਬ ਦਿਹਾਤੀ, ਚੰਨੂਵਾਲਾ ਦਿਹਾਤੀ ਅਤੇ ਹਾਕਮ ਸਿੰਘ ਵਾਲਾ ਦਿਹਾਤੀ ਫੀਡਰਾਂ ਦੀ ਸਾਰੀ ਸਪਲਾਈ ਬੰਦ ਰਹੇਗੀ।


author

Baljit Singh

Content Editor

Related News