ਪੰਜਾਬ 'ਚ ਅਨੋਖ਼ਾ ਮਾਮਲਾ! Account 'ਚ ਸੀ 32 ਹਜ਼ਾਰ, ਫ਼ਿਰ ਵੀ ਵੱਜ ਗਈ 4,63,530 ਰੁਪਏ ਦੀ ਠੱਗੀ
Friday, Nov 22, 2024 - 04:58 PM (IST)
ਲੁਧਿਆਣਾ (ਗੌਤਮ): ਜ਼ਿਲ੍ਹੇ 'ਚ ਇਕ ਵਿਅਕਤੀ ਦੇ ਬੈਂਕ ਖ਼ਾਤੇ 'ਚੋਂ 4.63 ਲੱਖ ਰੁਪਏ ਦੀ ਧੋਖਾਧੜੀ ਹੋ ਗਈ। ਇਹ ਮਾਮਲਾ ਜਸਬੀਰ ਸਿੰਘ ਪੁੱਤਰ ਹਰਨੇਕ ਸਿੰਘ ਵਾਸੀ ਹੈਬੋਵਾਲ ਕਲਾਂ ਵੱਲੋਂ ਦਰਜ ਕਰਵਾਇਆ ਗਿਆ ਹੈ। ਜਸਬੀਰ ਸਿੰਘ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਕਿ ਅਣਪਛਾਤੇ ਵਿਅਕਤੀ ਨੇ ਉਨ੍ਹਾਂ ਦੇ ਪੰਜਾਬ ਨੈਸ਼ਨਲ ਬੈਂਕਦੇ ਖਾਤੇ ਵਿਚੋਂ ਬਿਨਾ ਉਸ ਦੀ ਜਾਣਕਾਰੀ ਦੇ ਵੱਡੀ ਰਕਮ ਟ੍ਰਾਂਸਫਰ ਕਰ ਕੇ ਉਸ ਨਾਲ ਧੋਖਾਧੜੀ ਕੀਤੀ ਹੈ।
ਇਹ ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਭਲਕੇ ਛੁੱਟੀ ਦਾ ਐਲਾਨ
ਸ਼ਿਕਾਇਤ ਮੁਤਾਬਕ ਜਸਬੀਰ ਸਿੰਘ ਨੇ ਓਵਰਡ੍ਰਾਫ਼ਟ ਅਕਾਊਂਟ ਵਿਚੋਂ 1 ਲੱਖ 31 ਹਜ਼ਾਰ 500 ਰੁਪਏ, 1 ਲੱਖ 99 ਹਜ਼ਾਰ 999 ਰੁਪਏ ਅਤੇ 99 ਹਜ਼ਾਰ 999 ਰੁਪਏ ਦੀ ਰਾਸ਼ੀ ਕੱਢੀ ਗਈ। ਇਸ ਤੋਂ ਇਲਾਵਾ ਉਨ੍ਹਾਂ ਦੇ ਬਚਤ ਖਾਤੇ ਵਿਚੋਂ ਵੀ 32 ਹਜ਼ਾਰ ਰੁਪਏ ਦੀ ਰਾਸ਼ੀ ਟ੍ਰਾਂਸਫਰ ਹੋ ਗਈ। ਅਣਪਛਾਤੇ ਵਿਅਕਤੀ ਨੇ ਕੁੱਲ 4 ਲੱਖ 63 ਹਜ਼ਾਰ 530 ਰੁਪਏ ਦੀ ਧੋਖਾਧੜੀ ਕੀਤੀ ਹੈ। ਇਹ ਟ੍ਰਾਂਸਫਰ IMPS ਰਾਹੀਂ ਕੀਤੀ ਗਈ, ਜੋ ਇਕ ਡਿਜੀਟਲ ਭੁਗਤਾਨ ਸੇਵਾ ਹੈ। ਜਸਬੀਰ ਸਿੰਘ ਨੇ ਜਦੋਂ ਆਪਣੇ ਖਾਤੇ ਦੀ ਜਾਂਚ ਕੀਤੀ ਤਾਂ ਉਨ੍ਹਾਂ ਨੂੰ ਇਸ ਧੋਖਾਧੜੀ ਬਾਰੇ ਪਤਾ ਲੱਗਿਆ। ਉਨ੍ਹਾਂ ਨੇ ਤੁਰੰਤ ਮਾਮਲੇ ਦੀ ਸ਼ਿਕਾਇਤ ਦਰਜ ਕਰਵਾਈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਬਾਰਿਸ਼ ਨੂੰ ਲੈ ਕੇ ਵੱਡੀ Update, ਹੋਰ ਵਧੇਗੀ ਠੰਡ
ਇਸ ਮਾਮਲੇ ਵਿਚ ਪੁਲਸ ਨੇ ਅਣਪਛਾਤੇ ਵਿਅਕਤੀ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਤੇ ਜਾਂਚ ਜਾਰੀ ਹੈ। ਪੁਲਸ ਨੇ ਧੋਖਾਧੜੀ ਵਿਚ ਸ਼ਾਮਲ ਵਿਅਕਤੀ ਦਾ ਪਤਾ ਲਗਾਉਣ ਲਈ ਬੈਂਕ ਤੋਂ ਲੈਣ-ਦੇਣ ਦੀ ਜਾਣਕਾਰੀ ਤੇ ਹੋਰ ਡਿਜੀਟਲ ਸਬੂਤ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8