ਪੰਜਾਬ 'ਚ ਕਾਨੂੰਨ ਵਿਵਸਥਾ ਬੇਕਾਬੂ, ਮੁਕਤਸਰ ਦੇ ਵਪਾਰੀਆਂ ਤੋਂ ਮੰਗੀਆਂ ਜਾ ਰਹੀਆਂ ਫਿਰੌਤੀਆਂ: ਰਾਜਾ ਵੜਿੰਗ

Friday, Feb 20, 2026 - 12:43 PM (IST)

ਪੰਜਾਬ 'ਚ ਕਾਨੂੰਨ ਵਿਵਸਥਾ ਬੇਕਾਬੂ, ਮੁਕਤਸਰ ਦੇ ਵਪਾਰੀਆਂ ਤੋਂ ਮੰਗੀਆਂ ਜਾ ਰਹੀਆਂ ਫਿਰੌਤੀਆਂ: ਰਾਜਾ ਵੜਿੰਗ

ਚੰਡੀਗੜ੍ਹ: ਪੰਜਾਬ ਦੇ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੂਬੇ ਦੀ ਮੌਜੂਦਾ ਕਾਨੂੰਨ ਵਿਵਸਥਾ 'ਤੇ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਆਮ ਆਮੀ ਪਾਰਟੀ ਅਤੇ ਭਾਜਪਾ 'ਤੇ ਤਿੱਖੇ ਨਿਸ਼ਾਨੇ ਸਾਧੇ ਹਨ। ਵੜਿੰਗ ਨੇ ਦਾਅਵਾ ਕੀਤਾ ਕਿ ਪੰਜਾਬ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਪੂਰੀ ਤਰ੍ਹਾਂ ਬੇਕਾਬੂ ਹੋ ਚੁੱਕੀ ਹੈ ਅਤੇ ਅਪਰਾਧੀਆਂ 'ਚ ਪੁਲਸ ਦਾ ਕੋਈ ਡਰ ਨਹੀਂ ਰਿਹਾ।ਵੜਿੰਗ ਨੇ ਖੁਲਾਸਾ ਕੀਤਾ ਕਿ ਬੀਤੇ ਦਿਨੀਂ ਮੁਕਤਸਰ ਸ਼ਹਿਰ ਦੇ ਕਈ ਛੋਟੇ ਵਪਾਰੀ ਉਨ੍ਹਾਂ ਨੂੰ ਮਿਲੇ ਸਨ, ਜਿਨ੍ਹਾਂ ਨੂੰ ਫਿਰੌਤੀ ਲਈ ਧਮਕੀਆਂ ਭਰੀਆਂ ਕਾਲਾਂ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਵਪਾਰੀ ਇੰਨੇ ਡਰੇ ਹੋਏ ਹਨ ਕਿ ਉਹ ਪੁਲਸ ਕੋਲ ਸ਼ਿਕਾਇਤ ਕਰਨ ਤੋਂ ਵੀ ਕਤਰਾ ਰਹੇ ਹਨ, ਕਿਉਂਕਿ ਉਨ੍ਹਾਂ ਨੂੰ ਡਰ ਹੈ ਕਿ ਸਰਕਾਰ ਉਨ੍ਹਾਂ ਨੂੰ ਸੁਰੱਖਿਆ ਪ੍ਰਦਾਨ ਨਹੀਂ ਕਰ ਸਕੇਗੀ। ਉਨ੍ਹਾਂ ਕਿਹਾ ਆਮ ਆਦਮੀ ਪਾਰਟੀ ਕੁੰਭਕਰਨ ਦੀ ਨੀਂਦ ਸੁੱਤੀ ਹੋਈ ਹੈ। ਵੜਿੰਗ ਨੇ ਸ਼ੱਕ ਜਤਾਇਆ ਕਿ ਪੰਜਾਬ ਦੇ ਹਾਲਾਤ ਜਾਣਬੁੱਝ ਕੇ ਖਰਾਬ ਕੀਤੇ ਜਾ ਰਹੇ ਹਨ ਤਾਂ ਜੋ ਸੂਬੇ ਵਿੱਚ ਗਵਰਨਰ ਰਾਜ ਲਗਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਜੇਲ੍ਹਾਂ ਵਿੱਚ ਬੈਠੇ ਗੈਂਗਸਟਰ ਫੋਨਾਂ ਰਾਹੀਂ ਕਤਲ ਕਰਨ 'ਤੇ ਫੈਸਲੇ ਲੈ ਰਹੇ ਹਨ, ਜਿਸ ਲਈ ਕੇਂਦਰ ਨੂੰ ਪਾਸੇ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਇਸ ਸਥਿਤੀ ਲਈ ਸੂਬਾ ਸਰਕਾਰ ਨਾਲ ਕੇਂਦਰ ਸਰਕਾਰ ਦੋਵੇਂ ਬਰਾਬਰ ਦੇ ਜ਼ਿੰਮੇਵਾਰ ਹਨ।

ਇਹ ਵੀ ਪੜ੍ਹੋ- ਸਕੂਲਾਂ ਦੇ ਕੰਪਿਊਟਰ 'ਆਪ' ਸਰਕਾਰ ਦੀ 'ਜਾਅਲੀ ਸਿਹਤ ਬੀਮਾ ਯੋਜਨਾ" ਨੂੰ ਲਾਗੂ ਕਰਨ 'ਚ ਲੱਗੇ : ਮਜੀਠੀਆ

ਇਸ ਦੌਰਾਨ ਵੜਿੰਗ ਨੇ ਕੇਂਦਰੀ ਮੰਤਰੀ ਰਵਨੀਤ ਬਿੱਟੂ 'ਤੇ ਹਮਲਾ ਕਰਦਿਆਂ ਉਨ੍ਹਾਂ ਨੂੰ 'ਬੇਵਿਸ਼ਵਾਸਾ ਵਿਅਕਤੀ' ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਬਿੱਟੂ ਹਮੇਸ਼ਾ ਕਿਸਾਨਾਂ ਦੇ ਖਿਲਾਫ ਬੋਲਦੇ ਰਹੇ ਹਨ ਅਤੇ ਪੰਜਾਬ ਦੇ ਲੋਕ ਹੁਣ ਉਨ੍ਹਾਂ ਦੀਆਂ ਗੱਲਾਂ 'ਤੇ ਯਕੀਨ ਨਹੀਂ ਕਰਦੇ। ਇਸ ਦੌਰਾਨ ਉਨ੍ਹਾਂ ਕਿਹਾ ਪਹਿਲਾਂ ਤਾਂ ਉਹ ਭਾਜਪਾ ਖਿਲਾਫ ਵੀ ਬੋਲਦੇ ਸੀ, ਤੇ ਹੁਣ ਉਹ ਉਨ੍ਹਾਂ ਦੀਆਂ ਹਰ ਗੱਲਾਂ ਦਾ ਜਵਾਬ ਨਹੀਂ ਦੇ ਸਕਦੇ।

ਇਹ ਵੀ ਪੜ੍ਹੋ- ਸ਼੍ਰੋਮਣੀ ਕਮੇਟੀ ਵੱਲੋਂ ਗਿਆਨੀ ਰਘਬੀਰ ਸਿੰਘ ਨੂੰ 72 ਘੰਟੇ ਦਾ ਨੋਟਿਸ

ਇਸੇ ਤਰ੍ਹਾਂ ਬਿਕਰਮ ਸਿੰਘ ਮਜੀਠੀਆ ਨੂੰ ਜਵਾਬ ਦਿੰਦਿਆਂ ਵੜਿੰਗ ਨੇ ਕਿਹਾ ਕਿ ਉਹ ਆਪਣੇ ਦਮ 'ਤੇ ਰਾਜਨੀਤੀ ਵਿੱਚ ਆਏ ਹਨ, ਜਦੋਂ ਕਿ ਮਜੀਠੀਆ ਸਿਰਫ ਆਪਣੇ ਰਿਸ਼ਤੇਦਾਰਾਂ (ਜੀਜਾ) ਕਰਕੇ ਹੀ ਸਿਆਸਤ ਵਿੱਚ ਆਏ ਹਨ। ਉਨ੍ਹਾਂ ਮਜੀਠੀਆ ਨੂੰ ਸਲਾਹ ਦਿੱਤੀ ਕਿ ਹੰਕਾਰ ਛੱਡ ਕੇ ਲੋਕਾਂ ਵਿੱਚ ਵਿਚਰਨਾ ਸਿੱਖਣ। ਉਨ੍ਹਾਂ ਕਿਹਾ ਉਹ ਬਿਕਰਮ ਸਿੰਘ ਮਜੀਠੀਆ ਨਹੀਂ ਬਣ ਸਕਦੇ, ਉਹ ਰਾਜਾ ਵੜਿੰਗ ਹੀ ਹੈ। ਉਨ੍ਹਾਂ ਕਿਹਾ ਮਜੀਠੀਆ ਕਹਿੰਦੇ ਹੋਣਗੇ ਮੇਰੇ ਹੱਕ 'ਚ ਰਾਜਾ ਵੜਿੰਗ ਨਹੀਂ ਬੋਲਿਆ ਤਾਂ ਕਰਕੇ ਉਸ ਨੂੰ ਗੁੱਸਾ ਆਇਆ ਹੈ। ਰਾਜਾ ਵੜਿੰਗ ਨੇ ਮਜੀਠੀਆ ਨੂੰ ਅੱਗੇ ਬੋਲਦਿਆਂ ਕਿਹਾ ਮੈਂ ਤੇਰੇ ਹੱਕ 'ਚ ਕਿਉਂ ਬੋਲਾ, ਤੂੰ ਮੇਰੀ ਭੂਆ ਦਾ ਮੁੰਡਾ? ਮੈਂ ਤਾਂ ਤੇਰੇ ਉਲਟ ਵੀ ਨਹੀਂ ਬੋਲਿਆ। ਉਨ੍ਹਾਂ ਕਿਹਾ ਲੋਕ ਦੱਸਣਗੇ ਤੂੰ ਚੰਗਾ ਹੈ ਜਾਂ ਮਾੜਾ। ਉਨ੍ਹਾਂ ਕਿਹਾ ਇੰਨਾ ਦੱਸ ਦਿੰਦਾ ਹਾਂ ਜਿੰਨੀ ਦੇਰ ਭਾਈ ਤੂੰ ਹੈ ਓਨੀ ਦੇਰ ਅਕਾਲੀ ਦਲ ਨਹੀਂ ਕਾਮਯਾਬ ਹੋ ਸਕਦੀ। ਉਨ੍ਹਾਂ ਕਿਹਾ ਤੇਰੀਆਂ ਮੁੱਛਾਂ ਲੋਕ ਵੇਖਦੇ ਨੇ, ਇੰਨਾ ਹੰਕਾਰ। ਉਨ੍ਹਾਂ ਕਿਹਾ ਮੈਂ ਤਾਂ 5 ਸਾਲ ਤੁਹਾਡੇ ਖਿਲਾਫ ਨਹੀਂ ਬੋਲਿਆ। ਤੁਹਾਨੂੰ ਇਹ ਨਾਲ ਲੱਗਣ ਰਿਹਾ ਹੋਵੇ ਕਿ ਰਾਜਾ ਵੜਿੰਗ ਡਰਦਾ ਹੈ, ਪਰ ਮੈਂ ਡਰਦਾ ਨਹੀਂ, ਜਿੰਨੇ ਰਾਜਾ ਵੜਿੰਗ ਨੂੰ 21  ਪਾਈਆਂ ਹਨ ਤਾਂ ਉਸ ਨੂੰ 31 ਕਰਕੇ ਮੋੜੀਆਂ ਹਨ।  

ਇਹ ਵੀ ਪੜ੍ਹੋ-  ਸਵਾਲਾਂ ਦੇ ਘੇਰੇ 'ਚ ਪੰਜਾਬ ਪੁਲਸ ਦੇ ਐਨਕਾਊਂਟਰ, 3 ਮਹੀਨਿਆਂ 'ਚ ਹੋਏ 34 ਪੁਲਸ ਮੁਕਾਬਲੇ

ਇਸ ਦੌਰਾਨ ਸੁਖਬੀਰ ਸਿੰਘ ਬਾਦਲ ਵੱਲੋਂ ਨਸ਼ਿਆਂ ਵਿਰੁੱਧ ਕੱਢੀਆਂ ਜਾ ਰਹੀਆਂ ਰੈਲੀਆਂ 'ਤੇ ਸਵਾਲ ਚੁੱਕਦਿਆਂ ਵੜਿੰਗ ਨੇ ਕਿਹਾ ਕਿ ਜਿਨ੍ਹਾਂ ਦੇ ਆਪਣੇ ਕੱਪੜੇ ਇਸ ਗੱਲ 'ਤੇ ਦਾਗ਼ੀ ਹੋਣ, ਉਹ ਲੋਕਾਂ ਨੂੰ ਕੀ ਸੇਧ ਦੇਣਗੇ। ਉਨ੍ਹਾਂ ਬਾਦਲ ਵੱਲੋਂ ਪੈਨਸ਼ਨ 3000 ਰੁਪਏ ਕਰਨ ਦੇ ਵਾਅਦੇ ਨੂੰ ਮਜ਼ਾਕ ਦੱਸਦਿਆਂ ਕਿਹਾ ਜਿੰਨੇ ਕਦੇ ਸਰਕਾਰ 'ਚ ਆਉਣਾ ਹੀ ਨਹੀਂ ਉਹ ਭਾਵੇਂ 5000 ਪੈਨਸ਼ਨ ਦਾ ਐਲਾਨ ਕਰ ਦੇਵੇ। ਉਨ੍ਹਾਂ ਕਿਹਾ ਕੋਈ ਇਨ੍ਹਾਂ ਨੂੰ ਪੁੱਛਣ ਵਾਲਾ ਹੋਵੇ ਜਦੋਂ ਅਕਾਲੀ ਸਰਕਾਰ 10 ਸਾਲ ਸੱਤਾ ਵਿੱਚ ਰਹੀ, ਉਦੋਂ ਉਨ੍ਹਾਂ ਨੇ ਪੈਨਸ਼ਨ 250 ਤੋਂ ਸਿਰਫ 500 ਰੁਪਏ ਹੀ ਕੀਤੀ ਸੀ ਤੇ ਹੁਣ ਇਹ ਕਹਿ ਰਹੇ ਹਨ ਸਾਨੂੰ ਸੱਤਾ ਦੀ ਕੁਰਸੀ ਦੀ ਬਿਠਾਓ ਅਸੀਂ ਪੈਨਸ਼ਨ ਸਿੱਧਾ 3000 ਕਰ ਦਵਾਂਗੇ। ਉਨ੍ਹਾਂ ਕਿਹਾ ਅਕਾਲੀਆਂ ਦਾ ਵੀ ਕੋਈ ਮੁੱਦਾ ਨਹੀਂ ਹੈ।

ਕਾਂਗਰਸ ਵਿੱਚ ਫੁੱਟ ਦੀਆਂ ਖਬਰਾਂ ਨੂੰ ਨਕਾਰਿਆ

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬਾਰੇ ਫੈਲਾਈਆਂ ਜਾ ਰਹੀਆਂ ਅਫਵਾਹਾਂ ਨੂੰ ਵੜਿੰਗ ਨੇ ਸਿਰੇ ਤੋਂ ਖਾਰਜ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਹ 'ਝਾੜੂ ਸਰਕਾਰ' ਵੱਲੋਂ ਫੈਲਾਈਆਂ ਗਈਆਂ ਮਨਘੜਤ ਗੱਲਾਂ ਹਨ ਅਤੇ ਚੰਨੀ ਸਾਹਿਬ ਪਾਰਟੀ ਦੇ ਸਤਿਕਾਰਯੋਗ ਲੀਡਰ ਹਨ ਤੇ ਉਹ ਸਾਬਕਾ ਮੁੱਖ ਮੰਤਰੀ ਵੀ ਰਹੇ ਹਨ ਨਾਲ ਹੁਣ ਸੀ. ਡਬਲਿਊ. ਸੀ ਦੇ ਮੈਂਬਰ ਵੀ ਹਨ। ਉਨ੍ਹਾਂ ਮੀਡੀਆ ਨੂੰ ਵੀ ਬੇਨਤੀ ਕੀਤੀ ਕਿ ਸੂਤਰਾਂ ਦੇ ਹਵਾਲੇ ਨਾਲ ਅਜਿਹੀਆਂ ਗਲਤ ਖਬਰਾਂ ਨਾ ਚਲਾਉਣ।

ਮੋਦੀ ਸਰਕਾਰ ਦੀਆਂ ਆਰਥਿਕ ਨੀਤੀਆਂ ਦੀ ਆਲੋਚਨਾ ਦੇਸ਼ ਦੀ ਆਰਥਿਕਤਾ ਬਾਰੇ ਬੋਲਦਿਆਂ ਵੜਿੰਗ ਨੇ ਕਿਹਾ ਕਿ ਕੇਂਦਰ ਸਰਕਾਰ ਸਿਰਫ 'ਮੇਕ ਇਨ ਇੰਡੀਆ' ਦੇ ਨਾਂ 'ਤੇ ਡਰਾਮੇਬਾਜ਼ੀ ਕਰ ਰਹੀ ਹੈ, ਜਦਕਿ ਅਸਲ ਵਿੱਚ ਚੀਨ ਅਤੇ ਬੰਗਲਾਦੇਸ਼ ਦੇ ਪ੍ਰੋਡਕਟਾਂ ਨੂੰ ਭਾਰਤੀ ਦੱਸ ਕੇ ਵੇਚਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਮਹਿੰਗਾਈ, ਬੇਰੁਜ਼ਗਾਰੀ ਅਤੇ ਕਿਸਾਨਾਂ ਦੀਆਂ ਖੁਦਕੁਸ਼ੀਆਂ ਲਗਾਤਾਰ ਵਧ ਰਹੀਆਂ ਹਨ, ਪਰ ਸਰਕਾਰ ਅੰਕੜਿਆਂ ਨੂੰ ਤੋੜ-ਮਰੋੜ ਕੇ ਪੇਸ਼ ਕਰ ਰਹੀ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਤੇਜ਼ੀ ਨਾਲ ਬਦਲ ਰਿਹਾ ਮੌਸਮ, 23 ਫਰਵਰੀ ਤੱਕ ਜਾਣੋ WEATHER UPDATE

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News