ਪੰਜਾਬ ਸਰਕਾਰ ਵਲੋਂ ਕੀਤੀ ਧੱਕੇਸ਼ਾਹੀ ਦੇ ਖਿਲਾਫ ਟਰੱਕ ਯੂਨੀਅਨ ਨੇ ਕੀਤਾ ਰੋਸ ਪ੍ਰਦਸ਼ਨ

Friday, Aug 04, 2017 - 04:44 PM (IST)

ਪੰਜਾਬ ਸਰਕਾਰ ਵਲੋਂ ਕੀਤੀ ਧੱਕੇਸ਼ਾਹੀ ਦੇ ਖਿਲਾਫ ਟਰੱਕ ਯੂਨੀਅਨ ਨੇ ਕੀਤਾ ਰੋਸ ਪ੍ਰਦਸ਼ਨ

ਗਿੱਦੜਬਾਹਾ, (ਤਰਸੇਮ ਢੁੱਡੀ) — ਪੰਜਾਬ ਸਰਕਾਰ ਵਲੋਂ ਟਰੱਕ ਯੂਨੀਅਨਾਂ ਨੂੰ ਭੰਗ ਕਰ ਕੇ ਨਵੀਂ ਟ੍ਰਾਂਸਪੋਰਟ ਨੀਤੀ ਦੇ ਖਿਲਾਫ ਗਿੱਦੜਬਾਹਾ 'ਚ ਟਰੱਕ ਆਪਰੇਟਰਾਂ ਨੇ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜੀ ਕੀਤੀ ਤੇ ਟ੍ਰਾਂਸਪੋਰਟ ਪਾਲਸੀ ਦੀ ਕਾਪੀ ਨੂੰ ਅੱਗ ਲਗਾ ਦਿੱਤੀ। 
ਪਿੱਛਲੇ ਦਿਨੀਂ ਪੰਜਾਬ ਸਰਕਾਰ ਵਲੋਂ ਪੂਰੇ ਪੰਜਾਬ ਦੀ ਟਰੱਕ ਯੂਨੀਅਨ ਨੂੰ ਭੰਗ ਕਰ ਦਿੱਤਾ ਗਿਆ ਸੀ ਤੇ ਯੂਨੀਅਨ ਲਈ ਨਵੀਂ ਟ੍ਰਾਂਸਪੋਰਟ ਪਾਲਿਸੀ ਬਣਾਈ ਗਈ ਸੀ, ਉਸ ਦੇ ਖਿਲਾਫ ਅੱਜ ਪੰਜਾਬ ਭਰ ਦੇ ਟਰੱਕ ਆਪਰੇਟਰਾਂ ਵਲੋਂ ਜ਼ਿਲਾ ਪੱਧਰੀ ਰੋਸ ਪ੍ਰਦਰਸ਼ਨ ਕੀਤੇ ਗਏ ਹਨ, ਇਸ ਦੇ ਤਹਿਤ ਗਿਦੜਬਾਹਾ ਦੇ ਟਰੱਕ ਚਾਲਕਾਂ ਨੇ ਅੱਜ ਐੱਸ. ਡੀ. ਐੱਮ ਦਫਤਰ ਦੇ ਅੱਗੇ ਰੋਸ ਪ੍ਰਦਰਸ਼ਨ ਕੀਤਾ ਤੇ ਪੰਜਾਬ ਸਰਕਾਰ ਵਲੋਂ ਬਣਾਈ ਗਈ ਟ੍ਰਾਂਸਪੋਰਟ ਪਾਲਿਸੀ ਦੀ ਕਾਪੀ ਨੂੰ ਅੱਗ ਲਗਾ ਦਿੱਤੀ ਗਈ।


Related News