ਪੰਜਾਬ ਦੇ ਕਿਸਾਨਾਂ ਵਲੋਂ ਪਿਛਲੇ ਸਾਲ ਲਏ ਕਰਜ਼ੇ ਨੂੰ ਦੇਖ ਖੇਤੀ ਮਾਹਿਰ ਵੀ ਰਹਿ ਗਏ ਹੈਰਾਨ

02/18/2017 11:35:23 AM

ਚੰਡੀਗੜ੍ਹ : ਪੰਜਾਬ ਦੇ ਕਿਸਾਨਾਂ ਨੇ ਪਿਛਲੇ ਮਾਲੀ ਵਰ੍ਹੇ ''ਚ ਜਿੰਨਾ ਫਸਲੀ ਕਰਜ਼ਾ ਲਿਆ ਹੈ, ਉਸ ਨੂੰ ਦੇਖ ਕੇ ਬੈਕਿੰਗ ਅਤੇ ਖੇਤੀ ਮਾਹਿਰ ਵੀ ਹੈਰਾਨ ਰਹਿ ਗਏ ਹਨ ਕਿਉਂਕਿ ਇਹ ਕਰਜ਼ਾ 26385 ਕਰੋੜ ਰੁਪਏ ਜ਼ਿਆਦਾ ਹੈ। ਕੌਮੀ ਖੇਤੀਬਾੜੀ ਅਤੇ ਦਿਹਾਤੀ ਵਿਕਾਸ ਬੈਂਕ (ਨਾਬਾਰਡ) ਦੇ ਆਂਕੜਿਆਂ ਮੁਤਾਬਕ ਪੰਜਾਬ ਦੇ ਸਾਰੇ ਹੀ ਕਿਸਾਨਾਂ ਨੂੰ ਇਕ ਸਾਲ ''ਚ ਹਾੜੀ ਅਤੇ ਸਾਉਣੀ ਦੀਆਂ ਫਸਲਾਂ ਲਈ ਜ਼ਿਆਦਾ ਤੋਂ ਜ਼ਿਆਦਾ 47708 ਕਰੋੜ ਰੁਪਏ ਦਾ ਕਰਜ਼ਾ ਮਿਲ ਸਕਦਾ ਹੈ ਪਰ ਹੈਰਾਨੀ ਵਾਲੀ ਗੱਲ ਹੈ ਕਿ ਪਿਛਲੇ ਸਾਲ ਸੂਬੇ ਦੇ ਕਿਸਾਨਾਂ ਨੂੰ ਫਸਲੀ ਕਰਜ਼ੇ ਲਈ 74093 ਕਰੋੜ ਰੁਪਏ ਜਾਰੀ ਹੋਏ, ਜੋ ਕਿ 26385 ਕਰੋੜ ਰੁਪਏ ਵੱਧ ਹਨ। ਨਾਬਾਰਡ ਦੇ ਸੀਨੀਅਰ ਅਧਿਕਾਰੀ ਮੁਤਾਬਕ ਇਨ੍ਹਾਂ ''ਚੋਂ ਜ਼ਿਆਦਾਤਰ ਪੈਸਾ ਖੇਤੀ ਤੋਂ ਇਲਾਵਾ ਗੈਰ ਲਾਭਕਾਰੀ ਮਕਸਦਾਂ ਲਈ ਵਰਤਿਆ ਜਾਵੇਗਾ, ਜਿਸ ਨਾਲ ਕਿਸਾਨਾਂ ਦੀ ਹਾਲਤ ''ਚ ਹੋਰ ਵੀ ਖਰਾਬ ਹੋਵੇਗੀ। ਨਾਬਾਰਡ ਦੇ ਪੰਜਾਬ ਖੇਤਰੀ ਦਫਤਰ ਦੇ ਚੀਫ ਜਨਰਲ ਮੈਨੇਜਰ ਡਾ. ਪੀ. ਐੱਮ. ਗੋਲੇ ਨੇ ਕਿਹਾ ਕਿ ਵੱਡੀ ਗਿਣਤੀ ''ਚ ਕਿਸਾਨ ਕਈ ਥਾਵਾਂ ਤੋਂ ਕਰਜ਼ੇ ਤਾਂ ਲੈ ਲੈਂਦੇ ਹਨ ਪਰ ਇਹ ਪੈਸਾ ਖੇਤੀ ਨਹੀਂ ਨਹੀਂ, ਸਗੋਂ ਹੋਰ ਹੀ ਲੋੜਾਂ ਨੂੰ ਪੂਰੀਆਂ ਕਰਨ ਲਈ ਖਰਚ ਲੈਂਦੇ ਹਨ। ਇਕ ਸੀਨੀਅਰ ਖੇਤੀ ਮਾਹਿਰ ਦਾ ਕਹਿਣਾ ਹੈ ਕਿ ਕਈ ਥਾਵਾਂ ਤੋਂ ਕਰਜ਼ਾ ਚੁੱਕਣ ਕਾਰਨ ਛੋਟਾ ਕਿਸਾਨ ਇਸ ਦੀ ਅਦਾਇਗੀ ਅਸਾਨੀ ਨਾਲ ਨਹੀਂ ਕਰ ਸਕਦਾ, ਜਿਸ ਕਾਰਨ ਉਹ ਕਰਜ਼ੇ ਦਾ ਜਾਲ ''ਚ ਫਸਦਾ ਜਾ ਰਿਹਾ ਹੈ ਅਤੇ ਇਸੇ ਲਈ ਪੰਜਾਬ ''ਚ ਕਿਸਾਨਾਂ ਵਲੋਂ ਖੁਦਕੁਸ਼ੀਆਂ ਕਰਨ ਦੇ ਜ਼ਿਆਦਾਤਰ ਮਾਮਲੇ ਸਾਹਮਣੇ ਆ ਰਹੇ ਹਨ। 

Babita Marhas

News Editor

Related News