ਵੱਡੀ ਖ਼ਬਰ : ਪੰਜਾਬ ਬੋਰਡ ਵਲੋਂ 12ਵੀਂ ਜਮਾਤ ਦੇ ਨਤੀਜੇ ਦਾ ਐਲਾਨ, ਇਸ ਵਾਰ ਬਾਜ਼ੀ ਮਾਰ ਗਏ ਮੁੰਡੇ

04/30/2024 7:12:36 PM

ਮੋਹਾਲੀ (ਵੈੱਬ ਡੈਸਕ, ਨਿਆਮੀਆਂ) : ਪੰਜਾਬ ਸਕੂਲ ਸਿੱਖਿਆ ਬੋਰਡ ਦੇ 12ਵੀਂ ਜਮਾਤ ਦੇ ਵਿਦਿਆਰਥੀਆਂ ਦੀ ਉਡੀਕ ਖ਼ਤਮ ਹੋ ਗਈ ਹੈ। ਬੋਰਡ ਵਲੋਂ 12ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਵਾਰ ਦੇ ਨਤੀਜਿਆਂ ਦੌਰਾਨ ਪੂਰੇ ਸੂਬੇ 'ਚੋਂ ਮੁੰਡੇ ਬਾਜ਼ੀ ਮਾਰ ਗਏ ਹਨ।

ਇਹ ਵੀ ਪੜ੍ਹੋ : PSEB 8ਵੀਂ ਤੇ 12ਵੀਂ ਜਮਾਤ ਵਾਲੇ ਹੋ ਜਾਣ ਤਿਆਰ, ਅੱਜ ਆਵੇਗਾ Result, ਇੰਝ ਕਰੋ ਚੈੱਕ

ਐਲਾਨੇ ਗਏ ਨਤੀਜਿਆਂ ਮੁਤਾਬਕ ਏਕਮਪ੍ਰੀਤ ਸਿੰਘ, ਲੁਧਿਆਣਾ ਨੇ 100 ਫ਼ੀਸਦੀ ਨੰਬਰਾਂ ਨਾਲ ਪਹਿਲਾ ਸਥਾਨ ਹਾਸਲ ਕੀਤਾ ਹੈ, ਜਦੋਂ ਕਿ ਸ੍ਰੀ ਮੁਕਤਸਰ ਸਾਹਿਬ ਦੇ ਰਵੀਉਦੈ ਸਿੰਘ ਨੇ 100 ਫ਼ੀਸਦੀ ਨੰਬਰਾਂ ਨਾਲ ਦੂਜਾ ਸਥਾਨ ਹਾਸਲ ਕੀਤਾ ਹੈ। ਤੀਜੇ ਸਥਾਨ 'ਤੇ ਬਠਿੰਡਾ ਦਾ ਅਸ਼ਵਨੀ ਰਿਹਾ ਹੈ, ਜਿਸ ਦੇ 99.80 ਫ਼ੀਸਦੀ ਨੰਬਰ ਆਏ ਹਨ। 
ਇਹ ਵੀ ਪੜ੍ਹੋ : ਰੁੱਸੀ ਘਰਵਾਲੀ ਨੂੰ ਮਨਾਉਣ ਸਹੁਰੇ ਘਰ ਪੁੱਜੇ ਸ਼ਖ਼ਸ ਨਾਲ ਜੋ ਹੋਇਆ, ਕਿਸੇ ਨੇ ਸੋਚਿਆ ਵੀ ਨਹੀਂ ਹੋਣਾ
ਦੱਸਣਯੋਗ ਹੈ ਕਿ 12ਵੀਂ ਜਮਾਤ ਦੀ ਪ੍ਰੀਖਿਆ 13 ਫਰਵਰੀ ਤੋਂ 30 ਮਾਰਚ ਦਰਮਿਆਨ ਹੋਈ ਸੀ। ਇਸ ਦੇ ਨਾਲ ਹੀ 5 ਲੱਖ ਤੋਂ ਵੱਧ ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ। ਬੋਰਡ ਦਾ ਦਾਅਵਾ ਹੈ ਕਿ ਅਪ੍ਰੈਲ ਮਹੀਨੇ ਵਿੱਚ ਸਾਰੀਆਂ ਜਮਾਤਾਂ ਦੇ ਨਤੀਜੇ ਐਲਾਨ ਕੇ ਬੋਰਡ ਨੇ ਨਵਾਂ ਰਿਕਾਰਡ ਬਣਾਇਆ ਹੈ। ਇਸ ਤੋਂ ਪਹਿਲਾਂ 5ਵੀਂ ਅਤੇ 10ਵੀਂ ਜਮਾਤ ਦੇ ਨਤੀਜੇ ਐਲਾਨੇ ਗਏ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
 
 


Babita

Content Editor

Related News