ਸਮੋਸਿਆਂ ’ਚੋਂ ਮਿਲੇ ਕੰਡੋਮ, ਗੁਟਖਾ ਤੇ ਪੱਥਰ, ਦੇਖ ਉੱਡ ਗਏ ਲੋਕਾਂ ਦੇ ਹੋਸ਼, ਪੜ੍ਹੋ ਹੈਰਾਨ ਕਰਦਾ ਮਾਮਲਾ
Tuesday, Apr 09, 2024 - 06:06 AM (IST)
ਪੁਣੇ (ਭਾਸ਼ਾ)– ਇਥੋਂ ਦੇ ਪਿੰਪਰੀ ਚਿੰਚਵਾੜ ’ਚ ਇਕ ਪ੍ਰਮੁੱਖ ਆਟੋਮੋਬਾਇਲ ਕੰਪਨੀ ਨੂੰ ਸਪਲਾਈ ਕੀਤੇ ਗਏ ਸਮੋਸਿਆਂ ’ਚੋਂ ਕੰਡੋਮ, ਗੁਟਖਾ ਤੇ ਪੱਥਰ ਮਿਲੇ ਹਨ। ਜਿਨ੍ਹਾਂ 5 ਵਿਅਕਤੀਆਂ ’ਤੇ ਮਾਮਲਾ ਦਰਜ ਕੀਤਾ ਗਿਆ ਹੈ, ਉਨ੍ਹਾਂ ’ਚੋਂ ਇਕ ਉਪ ਠੇਕਾ ਫਰਮ ਦੇ 2 ਮੁਲਾਜ਼ਮ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਸਮੋਸਿਆਂ ਦੀ ਸਪਲਾਈ ਕਰਨ ਲਈ ਕਿਹਾ ਗਿਆ ਸੀ।
ਨਾਲ ਹੀ ਅਜਿਹੀ ਹੀ ਇਕ ਹੋਰ ਕੰਪਨੀ ਦੇ 3 ਭਾਈਵਾਲ ਵੀ ਹਨ, ਜਿਨ੍ਹਾਂ ਨੂੰ ਪਹਿਲਾਂ ਮਿਲਾਵਟ ਦੇ ਦੋਸ਼ ’ਚ ਹਟਾ ਦਿੱਤਾ ਗਿਆ ਸੀ। 3 ਭਾਈਵਾਲਾਂ ਨੇ ਇਨ੍ਹਾਂ 2 ਮੁਲਾਜ਼ਮਾਂ ਨੂੰ ਇਹ ਯਕੀਨੀ ਬਣਾਉਣ ਲਈ ਕੰਮ ’ਤੇ ਲਾਇਆ ਸੀ ਕਿ ਜਿਸ ਕੰਪਨੀ ਨੂੰ ਹੁਣ ਸਮੋਸਿਆਂ ਦਾ ਠੇਕਾ ਮਿਲਿਆ ਹੈ, ਉਹ ਬਦਨਾਮ ਹੋ ਜਾਵੇ।
ਇਹ ਖ਼ਬਰ ਵੀ ਪੜ੍ਹੋ : ਕੈਨੇਡਾ ਦਾ ਸਿਟੀਜ਼ਨ ਦੱਸ ਕੁੜੀ ਨਾਲ ਬਣਾਉਂਦਾ ਰਿਹਾ ਸਰੀਰਕ ਸਬੰਧ, ਠੱਗੇ 32 ਲੱਖ, ਸੱਚ ਸੁਣ ਖੁੱਲ੍ਹ ਜਾਣਗੀਆਂ ਅੱਖਾਂ
‘ਕੈਟਲਿਸਟ ਸਰਵਿਸ ਸਾਲਿਊਸ਼ਨਜ਼ ਪ੍ਰਾਈਵੇਟ ਲਿਮਟਿਡ’ ਆਟੋਮੋਬਾਇਲ ਫਰਮ ਦੀ ਕੰਟੀਨ ’ਚ ਖਾਣ-ਪੀਣ ਦੀਆਂ ਚੀਜ਼ਾਂ ਮੁਹੱਈਆ ਕਰਵਾਉਂਦੀ ਹੈ। ਫਰਮ ਨੇ ‘ਮਨੋਹਰ ਇੰਟਰਪ੍ਰਾਈਜ਼ਿਜ਼’ ਨਾਂ ਦੀ ਫਰਮ ਨੂੰ ਸਮੋਸਿਆਂ ਦੀ ਸਪਲਾਈ ਦਾ ਠੇਕਾ ਦਿੱਤਾ ਸੀ।
ਘਟਨਾ ਬਾਰੇ ਮਨੋਹਰ ਇੰਟਰਪ੍ਰਾਈਜ਼ਿਜ਼ ਦੇ ਮੁਲਾਜ਼ਮਾਂ ਤੋਂ ਪੁੱਛਗਿੱਛ ਕੀਤੀ ਗਈ ਤਾਂ ਪਤਾ ਲੱਗਾ ਕਿ ਫਿਰੋਜ਼ ਸ਼ੇਖ ਤੇ ਵਿੱਕੀ ਸ਼ੇਖ ਨਾਂ ਦੇ 2 ਮੁਲਾਜ਼ਮਾਂ ਨੇ ਆਪਣੇ ਭਾਈਵਾਲਾਂ ਦੇ ਕਹਿਣ ’ਤੇ ਸਮੋਸਿਆਂ ’ਚ ਕੰਡੋਮ, ਗੁਟਖਾ ਤੇ ਪੱਥਰ ਭਰੇ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।