ਨਗਰ ਨਿਗਮ ਨੇ ਜੁਟਾਇਆ ਪਿਛਲੇ ਸਾਲ ਦੇ ਮੁਕਾਬਲੇ 15.60 ਕਰੋੜ ਜ਼ਿਆਦਾ ਪ੍ਰਾਪਰਟੀ ਟੈਕਸ

04/04/2024 5:17:22 PM

ਲੁਧਿਆਣਾ (ਹਿਤੇਸ਼) : ਨਗਰ ਨਿਗਮ ਵੱਲੋਂ ਜਿੱਥੇ ਲਗਾਤਾਰ ਦੂਜੇ ਸਾਲ ਬਜਟ ਟਾਰਗੈੱਟ ਤੋਂ ਜ਼ਿਆਦਾ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਦਾ ਰਿਕਾਰਡ ਬਣਾਇਆ ਗਿਆ ਹੈ, ਉੱਥੇ ਇਸ ਵਾਰ ਪਿਛਲੇ ਸਾਲ ਦੇ ਮੁਕਾਬਲੇ 15.60 ਕਰੋੜ ਜ਼ਿਆਦਾ ਟੈਕਸ ਜੁਟਾਇਆ ਗਿਆ ਹੈ। ਇੱਥੇ ਜ਼ਿਕਰਯੋਗ ਹੋਵੇਗਾ ਕਿ ਨਗਰ ਨਿਗਮ ਵੱਲੋਂ ਪਿਛਲੇ ਸਾਲ ਪ੍ਰਾਪਰਟੀ ਟੈਕਸ ਦੇ ਰੂਪ ’ਚ 122.44 ਕਰੋੜ ਦੀ ਕਿਰਵਰੀ ਕੀਤੀ ਗਈ ਸੀ, ਜੋ ਅੰਕੜਾ ਇਸ ਵਾਰ ਵੱਧ ਕੇ 138.5 ਕਰੋੜ ’ਤੇ ਪੁੱਜ ਗਿਆ ਹੈ। ਇਹ ਹੁਣ ਤੱਕ ਪ੍ਰਾਪਰਟੀ ਟੈਕਸ ਦੇ ਰੂਪ ’ਚ ਹੋਈ ਸਭ ਤੋਂ ਜ਼ਿਆਦਾ ਕੁਲੈਕਸ਼ਨ ਹੈ ਅਤੇ ਪਿਛਲੇ ਸਾਲ ਦੇ ਮੁਕਾਬਲੇ 15.60 ਕਰੋੜ ਦਾ ਇਜ਼ਾਫਾ ਹੋਇਆ ਹੈ, ਜਿਸ ਨੂੰ ਲੈ ਕੇ ਕਮਿਸ਼ਨਰ ਸੰਦੀਪ ਰਿਸ਼ੀ ਵੱਲੋਂ ਬੁੱਧਵਾਰ ਨੂੰ ਚਾਰੇ ਜ਼ੋਨਾਂ ਦੇ ਅਧਿਕਾਰੀਆਂ ਨੂੰ ਸਾਬਾਸ਼ੀ ਦਿੱਤੀ ਗਈ।
ਜ਼ੋਨ-ਏ ’ਚ ਹੋਇਆ ਨਾ-ਮਾਤਰ ਇਜ਼ਾਫ਼ਾ
ਪ੍ਰਾਪਰਟੀ ਟੈਕਸ ਦੀ ਕੁਲੈਕਸ਼ਨ ਦੇ ਮਾਮਲੇ ’ਚ ਜਿਥੇ ਜ਼ੋਨ-ਡੀ ਵਿਚ ਪਿਛਲੇ ਸਾਲ ਦੇ ਮੁਕਾਬਲੇ 6 ਕਰੋੜ, ਜ਼ੋਨ-ਬੀ ’ਚ 5.83 ਕਰੋੜ ਅਤੇ ਜ਼ੋਨ-ਸੀ ਵਿਚ ਲਗਭਗ 3.61 ਕਰੋੜ ਦਾ ਵਾਧਾ ਹੋਇਆ ਹੈ ਪਰ ਇਸ ਮਾਮਲੇ ’ਚ ਜ਼ੋਨ-ਏ ਸਭ ਤੋਂ ਪਿੱਛੇ ਹੈ, ਜਿਸ ਦੀ ਪ੍ਰਾਪਰਟੀ ਟੈਕਸ ਕੁਲੈਕਸ਼ਨ ਵਿਚ ਪਿਛਲੇ ਸਾਲ ਦੇ ਮੁਕਾਬਲੇ ਸਿਰਫ 11 ਲੱਖ ਦਾ ਇਜ਼ਾਫਾ ਹੋਇਆ ਹੈ।


Babita

Content Editor

Related News