CM ਭਗਵੰਤ ਮਾਨ ਦੇ ਆਖਣ ''ਤੇ ਦਿਲਜੀਤ ਦੋਸਾਂਝ ਨੇ ਲਿਆ ਪੰਜਾਬੀਆਂ ਲਈ ਵੱਡਾ ਫ਼ੈਸਲਾ

Sunday, Dec 29, 2024 - 04:34 PM (IST)

CM ਭਗਵੰਤ ਮਾਨ ਦੇ ਆਖਣ ''ਤੇ ਦਿਲਜੀਤ ਦੋਸਾਂਝ ਨੇ ਲਿਆ ਪੰਜਾਬੀਆਂ ਲਈ ਵੱਡਾ ਫ਼ੈਸਲਾ

ਲੁਧਿਆਣਾ (ਰਿੰਕੂ) - ਆਪਣੀ ਗਾਇਕੀ ਨਾਲ ਲੋਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਗਲੋਬਲ ਸਟਾਰ ਦਿਲਜੀਤ ਦੋਸਾਂਝ ਦਾ ਨਵੇਂ ਸਾਲ ਦਾ ਸ਼ੋਅ ਗੋਆ 'ਚ ਹੋਣਾ ਸੀ। ਬੀਤੇ ਕੁਝ ਦਿਨ ਪਹਿਲਾਂ ਚੰਡੀਗੜ੍ਹ 'ਚ ਦਿਲਜੀਤ ਦੀ ਪੰਜਾਬ ਦੇ ਸੀ. ਐੱਮ. ਭਗਵੰਤ ਮਾਨ ਨਾਲ ਮੁਲਾਕਾਤ ਹੋਈ ਸੀ। ਇਸ ਦੌਰਾਨ ਮੁੱਖ ਮੰਤਰੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਲੁਧਿਆਣਾ ਦੇ ਪੀ. ਏ. ਯੂ. ਨੂੰ ਚੁਣਿਆ ਗਿਆ। ਖ਼ੁਦ ਭਗਵੰਤ ਮਾਨ ਇਸ ਸ਼ੋਅ ਨੂੰ ਲੈ ਕੇ ਸਮੇਂ-ਸਮੇਂ 'ਤੇ ਜਾਣਕਾਰੀ ਹਾਸਲ ਕਰਕੇ ਇਸ ਨੂੰ ਕਾਮਯਾਬ ਬਣਾਉਣ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਸੰਪਰਕ 'ਚ ਹਨ।

ਇਹ ਖ਼ਬਰ ਵੀ ਪੜ੍ਹੋ - ਕੈਂਸਰ ਪੀੜਤ ਹਿਨਾ ਖ਼ਾਨ ਨੇ ਦਿਲ ਦਹਿਲਾਉਣ ਵਾਲਾ ਦਿੱਤਾ ਬਿਆਨ, ਰੋਂਦੇ ਹੋਏ ਕਿਹਾ....

ਦਿਲਜੀਤ ਦੇ ਪੀ. ਏ. ਯੂ. 'ਚ ਹੋਣ ਵਾਲੇ ਕੰਸਰਟ ਨੂੰ ਲੈ ਕੇ ਦਰਸ਼ਕਾਂ 'ਚ ਉਤਸੁਕਤਾ ਹੈ। ਸਥਿਤੀ ਅਜਿਹੀ ਹੈ ਕਿ ਟਿਕਟ ਲਈ ਉਹ ਕੋਈ ਵੀ ਕੀਮਤ ਚੁਕਾਉਣ ਨੂੰ ਤਿਆਰ ਹਨ। ਟਿਕਟ ਬਲੈਕ ਕਰਨ ਵਾਲੇ ਇਸ ਦਾ ਫਾਇਦਾ ਉਠਾ ਰਹੇ ਹਨ। ਉਹ 5 ਹਜ਼ਾਰ ਰੁਪਏ ਦੀ ਟਿਕਟ ਦੇ 15 ਹਜ਼ਾਰ ਰੁਪਏ, 10 ਹਜ਼ਾਰ ਰੁਪਏ ਦੀ ਟਿਕਟ ਦੇ 20 ਹਜ਼ਾਰ ਰੁਪਏ ਤੇ 15 ਹਜ਼ਾਰ ਰੁਪਏ ਦੀ ਟਿਕਟ ਦੇ 30 ਤੋਂ 50 ਹਜ਼ਾਰ ਰੁਪਏ ਵਸੂਲ ਰਹੇ ਹਨ। 50 ਹਜ਼ਾਰ ਰੁਪਏ ਦੀ ਟਿਕਟ ਦੇ ਬਦਲੇ 65 ਤੋਂ 70 ਹਜ਼ਾਰ ਰੁਪਏ ਵਸੂਲੇ ਜਾ ਰਹੇ ਹਨ। ਇੰਟਰਨੈੱਟ ਮੀਡੀਆ 'ਤੇ ਲੋਕ ਲਿਖ ਰਹੇ ਹਨ ਕਿ ਜੇਕਰ ਕਿਸੇ ਨੂੰ ਟਿਕਟ ਚਾਹੀਦੀ ਹੈ ਤਾਂ ਉਹ ਨਿੱਜੀ ਸੰਦੇਸ਼ ਭੇਜੇ ਤੇ ਲੋਕ ਇਸ ਨੂੰ ਖਰੀਦ ਵੀ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ - ਦਿਲਜੀਤ ਦੋਸਾਂਝ ਨਾਲ AP ਢਿੱਲੋਂ ਨੂੰ 'ਪੰਗਾ' ਲੈਣਾ ਪੈ ਗਿਆ ਮਹਿੰਗਾ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

sunita

Content Editor

Related News