14 ਮਾਰਚ ਨੂੰ ਹੋਣ ਵਾਲੀ ਭਾਜਪਾ ਦੀ ਰੈਲੀ ਦੀਆਂ ਤਿਆਰੀਆਂ ਮੁਕੰਮਲ : ਸੁਰਿੰਦਰ ਕੁਮਾਰ ਕਾਲਾ
Thursday, Mar 12, 2026 - 06:23 PM (IST)
ਮਹਿਲ ਕਲਾਂ (ਲਕਸ਼ਦੀਪ ਗਿੱਲ) : ਭਾਜਪਾ ਦੇ ਮਹਿਲ ਕਲਾ ਦੇ ਸੀਨੀਅਰ ਆਗੂਆਂ ਦੀ ਭਰਮੀ ਅਤੇ ਹੰਗਾਮੀ ਮੀਟਿੰਗ ਦਾ ਆਯੋਜਨ ਮੰਡਲ ਪ੍ਰਧਾਨ ਸੁਰਿੰਦਰ ਕੁਮਾਰ ਕਾਲਾ ਵੱਲੋਂ ਕੀਤਾ ਗਿਆ। ਮੀਟਿੰਗ ਦੀ ਅਗਵਾਈ ਕਰਦਿਆਂ ਸੀਨੀਅਰ ਬੀਜੇਪੀ ਆਗੂ ਜਥੇਦਾਰ ਸੁਖਵੰਤ ਸਿੰਘ ਧਨੋਲਾ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ 14 ਮਾਰਚ ਨੂੰ ਕਿੱਲੀ ਚਹਿਲਾਂ ਵਿਖੇ ਕੀਤੀ ਭਾਜਪਾ ਵੱਲੋਂ ਕੀਤੀ ਜਾਣ ਵਾਲੀ ਬਦਲਾਵ ਰੈਲੀ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਵਿਸ਼ੇਸ਼ ਤੌਰ 'ਤੇ ਪੰਜਾਬ ਦੇ ਮੋਗਾ ਵਿਖੇ ਆਉਣਾ, ਪੰਜਾਬ ਦੀ ਰਾਜਨੀਤੀ ਵਿਚ ਇਕ ਵੱਡਾ ਬਦਲਾਅ ਲੈ ਕੇ ਆਵੇਗਾ।
ਇਹ ਰੈਲੀ ਯਾਦਗਾਰ ਅਤੇ ਇਤਿਹਾਸਿਕ ਬਣੇਗੀ। ਭਾਜਪਾ ਦੇ ਸਮਰਥਕਾਂ ਅੰਦਰ ਰੈਲੀ ਦੇ ਉਤਸ਼ਾਹ ਨੂੰ ਦੇਖਦੇ ਵਿਰੋਧੀ ਪਾਰਟੀਆਂ ਨੂੰ ਚਿੰਤਾਵਾਂ ਖੜੀਆਂ ਹੋ ਗਈਆਂ ਹਨ, ਉਨ੍ਹਾਂ ਮਹਿਲ ਕਲਾਂ ਸਬੰਧਤ ਇਲਾਕੇ ਦੇ ਲੋਕਾਂ ਨੌਜਵਾਨਾਂ ਨੂੰ ਰੈਲੀ ਵਿਚ ਵੱਧ ਚੜ ਕੇ ਪਹੁੰਚਣ ਲਈ ਅਪੀਲ ਕੀਤੀ। ਇਸ ਮੌਕੇ ਭਾਜਪਾ ਦੀ ਆਗੂ ਬੀਬੀ ਹਰਚੰਦ ਕੌਰ ਘਨੌਰੀ, ਸੰਤ ਸਿੰਘ ਘਨੌਰੀ, ਸੁਰਿੰਦਰ ਕੁਮਾਰ ਕਾਲਾ ਮੰਡਲ ਪ੍ਰਧਾਨ ਮਹਿਲ ਕਲਾਂ, ਜਗਸੀਰ ਸਿੰਘ ਕੁਰੜ, ਪਰਜੀਤ ਸਿੰਘ ਕਿਰਪਾਲ ਸਿੰਘ ਵਾਲਾ, ਮਹਿੰਦਰ ਸਿੰਘ ਖਾਲਸਾ, ਕੁਲਦੀਪ ਸਿੰਘ ਮਹਿਲ ਖੁਰਦ, ਮੁਖਤਿਆਰ ਸਿੰਘ ਨੰਬਰਦਾਰ, ਜਰਨੈਲ ਸਿੰਘ, ਬੰਤ ਸਿੰਘ, ਦੇਵ ਸਿੰਘ, ਕੀਤਾ ਮਿਸਤਰੀ, ਗੁਰਜੰਟ ਸਿੰਘ, ਰਣਜੀਤ ਸਿੰਘ, ਅਤੇ ਜਰਨੈਲ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਬੀਜੇਪੀ ਪਾਰਟੀ ਦੇ ਆਗੂ ਅਤੇ ਸਮਰਥਕ ਮੌਜੂਦ ਸਨ।
