ਸਿੱਧੂ ਮੂਸੇਵਾਲਾ ਦੇ ਕਾਤਲ ਪ੍ਰਿਯਵਰਤ ਫ਼ੌਜੀ ਨੂੰ ਮਹਿੰਗੀ ਪਈ ਬੇਵਫ਼ਾਈ, ਗਰਲਫ੍ਰੈਂਡ ਨੇ ਪੁਲਸ ਨੂੰ ਦਿੱਤੀ ਟਿੱਪ

Thursday, Jun 23, 2022 - 05:34 PM (IST)

ਲੁਧਿਆਣਾ (ਜ.ਬ.) : ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦੇ ਕਤਲ ’ਚ ਸ਼ਾਮਲ ਪ੍ਰਮੁੱਖ ਸ਼ੂਟਰ ਪ੍ਰਿਯਵਰਤ ਫ਼ੌਜੀ ਨੂੰ ਆਪਣੀ ਗਰਲਫ੍ਰੈਂਡ ਨਾਲ ਕੀਤੀ ਬੇਵਫ਼ਾਈ ਇੰਨੀ ਮਹਿੰਗੀ ਪਈ ਕਿ ਗੁੱਸੇ ’ਚ ਆਈ ਉਸ ਦੀ ਗਰਲਫ੍ਰੈਂਡ ਨੇ ਦਿੱਲੀ ਪੁਲਸ ਨੂੰ ਉਸ ਦੀ ਟਿੱਪ ਦੇ ਦਿੱਤੀ ਅਤੇ ਉਹ ਕਾਨੂੰਨ ਦੀ ਗ੍ਰਿਫ਼ਤ ’ਚ ਆ ਗਿਆ।

ਇਹ ਵੀ ਪੜ੍ਹੋ-  ਮੂਸੇਵਾਲਾ ਦੇ ਫੋਨ ਦੀ ਫਾਰੈਂਸਿਕ ਜਾਂਚ ਤੋਂ ਹੋਇਆ ਵੱਡਾ ਖ਼ੁਲਾਸਾ, ਇਸੇ ਆਧਾਰ 'ਤੇ ਹੋਵੇਗੀ ਲਾਰੈਂਸ ਕੋਲੋਂ ਪੁੱਛਗਿੱਛ

ਉਧਰ, ਪੁਲਸ ਗ੍ਰਿਫ਼ਤ ’ਚ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਜਿਨ੍ਹਾਂ ਦੋ ਕੋਡਵਰਡ ‘ਜੇਕ ਸਪੈਰੋ, ਅਤੇ ਜੈ ਹੋ’ ਦਾ ਜ਼ਿਕਰ ਕੀਤਾ ਹੈ, ਉਨ੍ਹਾਂ ਨੂੰ ਡੀਕੋਡ ਕਰਨ ਲਈ ਅਧਿਕਾਰੀਆਂ ਨੇ ਜੀ ਜਾਨ ਲਗਾ ਦਿੱਤੀ ਹੈ। ਪੁਲਸ ਸੂਤਰਾਂ ਦੀ ਮੰਨੀਏ ਤਾਂ ਸਿੱਧੂ ਮੂਸੇਵਾਲਾ ਨੂੰ ਮਾਰਨ ਲਈ ਮੁਲਜ਼ਮ ਪਿਛਲੇ 15 ਦਿਨਾਂ ਤੋਂ ਲਗਾਤਾਰ ਪਿੱਛਾ ਕਰ ਰਹੇ ਸਨ ਪਰ ਉਨ੍ਹਾਂ ਨੂੰ ਸਹੀ ਮੌਕਾ ਨਹੀਂ ਮਿਲ ਰਿਹਾ ਸੀ ਪਰ ਘਟਨਾ ਵਾਲੀ ਸ਼ਾਮ ਜਿਉਂ ਹੀ ਮੁਲਜ਼ਮ ਕੇਕੜਾ ਨੇ ਵਿਦੇਸ਼ ਬੈਠੇ ਗੈਂਗਸਟਰ ਗੋਲਡੀ ਬਰਾੜ ਨੂੰ ਫੋਨ ’ਤੇ ਇਸ ਦੀ ਜਾਣਕਾਰੀ ਦਿੱਤੀ ਕਿ ਸਿੱਧੂ ਬਿਨਾਂ ਸੁਰੱਖਿਆ ਮੁਲਾਜ਼ਮਾਂ ਅਤੇ ਬੁਲੇਟ ਪਰੂਫ ਗੱਡੀ ਦੇ ਘਰ ਤੋਂ ਥਾਰ ਜੀਪ ’ਚ ਦੋ ਦੋਸਤਾਂ ਨਾਲ ਨਿਕਲਿਆ ਹੈ ਤਾਂ ਬਰਾੜ ਨੇ ਤੁਰੰਤ ਸ਼ੂਟਰਾਂ ਨੂੰ ਇਸ ਦੀ ਸੂਚਨਾ ਦਿੱਤੀ ਅਤੇ ਕਾਤਲਾਂ ਨੇ ਸਿੱਧੂ ਦਾ ਕਤਲ ਕਰ ਦਿੱਤਾ।

ਇਹ ਵੀ ਪੜ੍ਹੋ-  ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਪਾਕਿਸਤਾਨ ਕੁਨੈਕਸ਼ਨ ਆਇਆ ਸਾਹਮਣੇ, ਗ੍ਰਿਫ਼ਤਾਰ ਸ਼ੂਟਰ ਦਾ ਵੱਡਾ ਖ਼ੁਲਾਸਾ

ਕਤਲ ਤੋਂ ਬਾਅਦ ਫ਼ਰਾਰ ਹੋਏ ਮੁੱਖ ਸ਼ੂਟਰ ਪ੍ਰਿਯਵਰਤ ਫ਼ੌਜੀ ਨੂੰ ਦਿੱਲੀ ਪੁਲਸ ਨੇ ਗੁਜਰਾਤ ਤੋਂ ਕਿਸ ਦੀ ਸੂਚਨਾ ’ਤੇ ਫੜਿਆ। ਇਸ ਸਬੰਧੀ ਗੱਲ ਸਾਹਮਣੇ ਆਈ ਹੈ ਕਿ ਫ਼ੌਜੀ ਦੀਆਂ 3 ਗਰਲਫ੍ਰੈਂਡਜ਼ ਹਨ ਅਤੇ ਉਹ ਤਿੰਨਾਂ ਨਾਲ ਵਾਰਦਾਤ ਤੋਂ ਬਾਅਦ ਲਗਾਤਾਰ ਸੰਪਰਕ ਵਿਚ ਸੀ, ਜਦੋਂਕਿ ਉਸ ਦੀ ਤੀਜੀ ਗਰਲਫ੍ਰੈਂਡ ਨੂੰ ਜਦੋਂ ਇਸ ਦੀ ਜਾਣਕਾਰੀ ਮਿਲੀ ਤਾਂ ਉਸ ਨੇ ਫ਼ੌਜੀ ਦੀ ਬੇਵਫ਼ਾਈ ਤੋਂ ਗੁੱਸੇ ਹੋ ਕੇ ਦਿੱਲੀ ਪੁਲਸ ਕੋਲ ਜਾ ਕੇ ਉਸ ਦੀ ਟਿਪ ਦੇ ਦਿੱਤੀ ਕਿ ਉਹ ਉਸ ਨਾਲ ਸੰਪਰਕ ਵਿਚ ਹੈ।

ਇਹ ਵੀ ਪੜ੍ਹੋ- ਸਿੱਧੂ ਮੂਸੇਵਾਲਾ ਕਤਲ ਕਾਂਡ 'ਚ ਹੁਣ ਪੰਜਾਬ ਪੁਲਸ ਦੀ ਹਿੱਟਲਿਸਟ 'ਤੇ ਕੁੱਸਾ ਅਤੇ ਰੂਪਾ

ਇਸ ਗੱਲ ਨੂੰ ਸੁਣ ਕੇ ਜੋਸ਼ ’ਚ ਆਈ ਦਿੱਲੀ ਪੁਲਸ ਨੇ ਉਸ ਦਾ ਮੋਬਾਇਲ ਸਰਵੀਲਾਂਸ ’ਤੇ ਲਗਾ ਦਿੱਤਾ ਅਤੇ ਜਿਉਂ ਹੀ ਫ਼ੌਜੀ ਨੇ ਆਪਣੀ ਗਰਲਫ੍ਰੈਂਡ ਨਾਲ ਸੰਪਰਕ ਸਾਧਿਆ ਤਾਂ ਉਸ ਦੀ ਲੋਕੇਸ਼ਨ ਮਿਲਣ ਤੋਂ ਬਾਅਦ ਦਿੱਲੀ ਪੁਲਸ ਨੇ ਗੁਜਰਾਤ ਦੇ ਮੁਦਰਾ ਪੋਰਟ ਤੋਂ ਉਸ ਨੂੰ ਦੋ ਸਾਥੀਆਂ ਸਮੇਤ ਗ੍ਰਿਫ਼ਤਾਰ ਕਰ ਲਿਆ।

ਨੋਟ ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦੱਸੋ


Harnek Seechewal

Content Editor

Related News