ਖ਼ਾਲੀ ਪਲਾਟ ਵਿਚ ਚਿੱਟਾ ਪੀਂਦਾ ਨਸ਼ੇੜੀ ਚੜ੍ਹਿਆ ਪੁਲਸ ਅੜਿੱਕੇ
Friday, Mar 13, 2026 - 05:53 PM (IST)
ਲੁਧਿਆਣਾ (ਤਰੁਣ): ਚਿੱਟੇ ਦਾ ਨਸ਼ਾ ਕਰਦੇ ਇਕ ਨੌਜਵਾਨ ਨੂੰ ਥਾਣਾ ਕੋਤਵਾਲੀ ਦੀ ਪੁਲਸ ਨੇ ਕਾਬੂ ਕੀਤਾ ਹੈ। ਮੁਲਜ਼ਮ ਦੀ ਪਛਾਣ ਵਿੱਕੀ ਸਿੰਘ ਵਾਸੀ ਨੂਰਮਹਿਲ, ਫ਼ਿਲੌਰ ਵਜੋਂ ਹੋਈ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਗਸ਼ਤ ਦੌਰਾਨ ਮੁਲਜ਼ਮ ਨੂੰ ਬੁਕਸ ਮਾਰਕੀਟ ਨੇੜੇ ਇਕ ਖਾਲੀ ਪਲਾਟ ਵਿਚ ਨਸ਼ੇ ਦਾ ਸੇਵਨ ਕਰਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਮੁਲਜ਼ਮ ਤੋਂ ਇਕ ਲਾਈਟਰ, 10 ਰੁਪਏ ਦਾ ਮੁੜਿਆ ਹੋਇਆ ਨੋਟ ਤੇ ਸਿਲਵਰ ਪੇਪਰ ਬਰਾਮਦ ਹੋਇਆ ਹੈ। ਪੁਲਸ ਨੇ ਨਸ਼ੇੜੀ ਨੌਜਵਾਨ ਨੂੰ ਐੱਨ.ਡੀ.ਪੀ.ਐੱਸ. ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।
